ਨਸ਼ਿਆ ਨਾਲ ਯੁੱਧ ਕਰਦਿਆ ਦੋ ਸਕੇ ਭਰਾਵਾਂ ਦੀ ਨਸ਼ੇ ਦੀ ਓਵਰਡੋਜ ਲੈਣ ਨਾਲ ਹੋਈ ਮੌਤ ! ਇਕ ਭਰਾ ਨੂੰ ਪਹਿਲਾਂ ਵੀ ਨਿਗਲ ਚੁੱਕਾ ਹੈ ਨਸ਼ਿਆ ਦਾ ਦੈਤ

4925964
Total views : 5915248

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਜਤਿੰਦਰ ਬੱਬਲਾ, ਬੱਬੂ ਬੰਡਾਲਾ 

ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਾਮਾਰਾਏ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇ ਭਰਾ ਨਸ਼ੇ ਦੇ ਆਦੀ ਸਨ ਤੇ ਬੀਤੀ ਰਾਤ ਉਨਾਂ ਵਲੋ ਵੱਧ ਮਾਤਰਾ ਵਿੱਚ ਨਸ਼ਾ ਲੈਣ ਕਾਰਨ ਉਨਾਂ ਦੀ ਮੌਤ ਹੋ ਗਈ , ਜਿੰਨਾ ਦਾ ਇਕ ਹੋਰ ਭਰਾ ਦੀ ਵੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੋ ਵੀ ਸਾਹਮਣੇ ਆਇਆ, ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।

ਮ੍ਰਿਤਕ ਨੌਜਵਾਨਾਂ ਦੀ ਮਾਤਾ ਰਣਜੀਤ ਕੌਰ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਤੁੜ ਪਿੰਡ ਦਾ ਕੋਈ ਵਿਅਕਤੀ ਉਸਦੇ ਲੜਕਿਆਂ ਨੂੰ 10 ਹਜਾਰ ਰੁਪਏ ਦਾ ਨਸ਼ਾ ਦੇ ਕੇ ਗਿਆ ਸੀ। ਜੋ ਉਸਦੇ ਲੜਕਿਆਂ ਮਲਕੀਤ ਸਿੰਘ ਕੋਨੀ ਅਤੇ ਗੁਰਪ੍ਰੀਤ ਸਿੰਘ ਗੋਪੀ ਨੇ ਰਾਤ ਨੂੰ ਸਾਰਾ ਨਸ਼ਾ ਕਰ ਲਿਆ ਅਤੇ ਦੋਵਾਂ ਦੀ ਮੌਤ ਹੋ ਗਈ। ਉਸਨੇ ਦੱਸਿਆ ਕਿ ਉਸਦੇ ਇਕ ਲੜਕੇ ਦੀ ਪਹਿਲਾਂ ਵੀ ਨਸ਼ੇ ਨਾਲ ਮੌਤ ਹੋ ਚੁੱਕੀ ਹੈ। ਜੋ ਦੋ ਲੜਕਿਆਂ ਦੀ ਇਕੱਠਿਆਂ ਮੌਤ ਹੋਈ ਹੈ, ਉਨ੍ਹਾਂ ਵਿੱਚੋਂ ਮਲਕੀਤ ਸਿੰਘ ਵਿਆਹਿਆ ਸੀ ਅਤੇ ਉਸਦੀਆਂ 5 ਤੇ 7 ਸਾਲ ਦੀਆਂ ਦੋ ਲੜਕੀਆਂ ਵੀ ਹਨ। ਜਦੋਂਕਿ ਗੁਰਪ੍ਰੀਤ ਸਿੰਘ ਗੋਪੀ ਅਜੇ ਕੁਆਰਾ ਸੀ।
ਉਸਨੇ ਦੋਸ਼ ਲਗਾਇਆ ਕਿ ਖੁੱਲ੍ਹੇਆਮ ਨਸ਼ਾ ਵਿਕ ਰਿਹਾ ਹੈ ਅਤੇ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਅੱਡਿਆਂ ਤੇ ਸਰੇਆਮ ਨਸ਼ਾ ਵਿਕ ਰਿਹਾ ਹੈ ਅਤੇ ਨਸ਼ਾ ਵੇਚਣ ਵਾਲਿਆਂ ਵਿਚ ਔਰਤਾਂ ਵੀ ਸ਼ਾਮਲ ਹਨ। ਜੇ ਕੋਈ ਫੜਿਆ ਜਾਂਦਾ ਹੈ ਤਾਂ ਮੋਹਤਬਰ ਛੁਡਵਾ ਲੈਂਦੇ ਹਨ। ਪਰਿਵਾਰ ਦੀ ਨਜ਼ਦੀਕੀ ਰਿਸ਼ਤੇਦਾਰ ਕਾਮਰੇਡ ਦੇਵੀ ਕੁਮਾਰੀ ਨੇ ਕਿਹਾ ਕਿ ਨਸ਼ਾ ਖਤਮ ਹੋਣ ਦੀ ਬਜਾਏ ਹੋਰ ਵਧ ਗਿਆ ਹੈ ਅਤੇ ਅੱਜ ਇਕ ਪਰਿਵਾਰ ਦੇ ਤਿੰਨੇ ਪੁੱਤ ਨਸ਼ੇ ਦੀ ਭੇਟ ਚੜ੍ਹ ਗਏ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News