ਹੜਾਂ ਨਾਲ ਜ਼ਿਆਦਾਤਰ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਹੋਇਆ ਪ੍ਰਭਾਵਿਤ- ਡੀ.ਈ.ਓ. ਅੰਮ੍ਰਿਤਸਰ

4878802
Total views : 5841452

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਰਜੇਸ਼ ਕੁਮਾਰ ਸ਼ਰਮਾ (ਡੀ.ਈ.ਓ. ਸੈਕੰਡਰੀ), ਕੰਵਲਜੀਤ ਸਿੰਘ ਡੀ.ਈ.ਓ. ਐਲੀ. ਅਤੇ ਰਜੇਸ਼ ਖੰਨਾ ਨੇ ਦੱਸਿਆ ਕਿ ਹੜਾਂ ਕਾਰਨ ਅਜਨਾਲਾ ਅਤੇ ਲੋਪੋਕੇ ਤਹਿਸ਼ੀਲ ਤਹਿਤ ਪੈਂਦੇ ਸਰਕਾਰੀ ਸਕੂਲਾਂ ਦਾ ਬੁਨਿਆਦੀ ਢਾਂਚਾ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ। ਹੜਾਂ ਕਾਰਨ ਸਕੂਲਾਂ ਵਿੱਚ ਜਿਥੇ ਸਕੂਲੀ ਇਮਾਰਤਾਂ ਨੂੰ ਵੱਡਾ ਨੁਕਸਾਨ ਪੁੱਜਾ ਹੈ ਉਥੇ ਹੀ ਸਕੂਲ ਕੰਪਲੈਕਸ ਵਿੱਚ ਸੱਪਾਂ ਅਤੇ ਹੋਰ ਜਹਿਰੀਲੁੁੇ ਜਾਨਵਰ ਮਰੇ ਦੇਖੇ ਗਏ।

ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਬੀਤੇ ਕੁਝ ਦਿਨਾਂ ਤੋਂ ਰਾਵੀ ਦਰਿਆ ਅਤੇ ਸੱਕੀ ਨਾਲੇ ਵਿੱਚ ਵਿੱਚ ਆਏ ਵੱਡੀ ਮਾਤਰਾ ਵਿੱਚ ਪਾਣੀ ਕਾਰਨ ਪੈਦਾ ਹੋਈ ਹੜਾਂ ਦੀ ਸਥਿਤੀ ਕਾਰਨ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਦੇ ਜਿਆਦਾਤਰ ਸਰਕਾਰੀ ਸਕੂਲਾਂ ਨੂੰ ਵੱਡਾ ਨੁਕਸਾਨ ਪੁੱਜਾ ਹੈ।ਇਸ ਸੰਬਧੰੀ ਤਹਿਸੀਲ ਅਜਨਾਲਾ ਤਹਿਤ ਪੈਂਦੇ ਸਿੱਖਿਆ ਬਲਾਕ ਅਜਨਾਲਾ-2, ਚੋਗਾਵਾਂ-2 ਤਹਿਤ ਪੈਂਦੇ ਹੜ ਪ੍ਰਭਾਵਿਤ ਸਰਕਾਰੀ ਸਕੂਲਾਂ ਨੂੰ ਪੁੱਜੇ ਨੁਕਸਾਨ ਅਤੇ ਹੜ੍ਹ ਦੇ ਪਾਣੀਆਂ ਵਲੋਂ ਸਰਕਾਰੀ ਸਕੂਲਾਂ ਦੇ ਢਾਂਚੇ ਨੂੰ ਪ੍ਰਭਾਵਿਤ ਕੀਤੇ ਜਾਣ ਸੰਬੰਧੀ ਜਾਇਜਾ ਲੈਣ ਲਈ ਜ਼ਿਲ਼੍ਹਾ ਸਿੱਖਿਆ ਵਿਭਾਗ ਅੰਮ੍ਰਿਤਸਰ ਦੀ ਸ਼੍ਰੀ ਰਜੇਸ਼ ਕੁਮਾਰ ਸਰਮਾ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਅੰਮ੍ਰਿਤਸਰ, ਸ. ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ, ਸ਼੍ਰੀ ਰਜੇਸ਼ ਖੰਨਾ ਡਿਪਟੀ ਡੀ.ਈ.ਓ., ਸ. ਰਾਜਪਾਲ ਸਿੰਘ ਸੀਨੀਅਰ ਸਹਾਇਕ ਅਜਨਾਲਾ-2, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਰਾਜ ਕੁਮਾਰ ਕੰਪਿਊਟਰ ਅਧਿਆਪਕ ਚਮਿਆਰੀ ਤੇ ਆਧਾਰਿਤ ਜ਼ਿਲ੍ਹਾ ਪੱਧਰੀ ਟੀਮ ਵਲੋ ਹੜ ਪ੍ਰਭਾਵਿਤ ਸਕੂਲਾਂ ਦਾ ਦੌਰਾ ਕਰਦਿਆਂ ਹੜ ਦੇ ਪਾਣੀਆਂ ਕਾਰਨ ਹੋਏ ਨੁਕਸਾਨ ਦਾ ਜਾਇਜਾ ਲਿਆ ਗਿਆ।

ਹੜਾਂ ਤੋਂ ਪ੍ਰਭਾਵਿਤ ਸਰਕਾਰੀ ਸਕੂਲਾਂ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ ਵਲੋਂ ਮੁਆਇਨਾ

ਟੀਮ ਵਲੋਂ ਹੜ ਦੇ ਪਾਣੀਆਂ ਵਿੱਚ ਘਿਰੇ ਅਤੇ ਭਾਰੀ ਮੀ੍ਹਹ ਕਾਰਨ ਪ੍ਰਭਾਵਿਤ ਹੋਏ ਸਰਕਾਰੀ ਅੂੈਲੀਮੈਂਟਰੂੀ ਸਕੂਲ ਹਰੜ ਖੁਰਦ, ਕੋਟਲੀ ਅੰਬ, ਗੁਜਰਪੁਰਾ, ਤਲਵੰਡੀ ਰਾਏ ਦਾਦੂ, ਚੱਕ ਔਲ, ਡੱਬਰ, ਪੂੰਗਾ, ਜਸਰਾਊਰ, ਭਿੰਡੀ ਸੈਦਾਂ, ਕੋਟ ਸਿੱਧੂ, ਕੜਿਆਲ, ਸਰਕਾਰੀ ਮਿਡਲ ਸਕੂਲ ਕੋਟਲੀ ਅੰਬ, ਤਲਵੰਡੀ ਰਾਏ ਦਾਦੂ, ਸ਼ਾਹਪੁਰ, ਸਰਕਾਰੀ ਹਾਈ ਸਕੂਲ ਕੜਿਆਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੰਡੀ ਸੂੈਦਾਂ, ਓਠੀਆਂ ਦਾ ਜਾਇਜਾ ਲੈਂਦੇ ਹੋਏ ਹੜ ਦੇ ਪਾਣੀਆਂ ਕਾਰਨ ਹੋਏ ਨੁਕਸਾਨ ਦਾ ਜਾਇਜਾ ਲਿਆ।ਇਸ ਮੌਕੇ ਉਨ੍ਹਾਂ ਨਾਲ ਮੁੱਖ ਅਧਿਆਪਕ ਸਰਫਰਾਜ ਸਿੰਘ ਕੋਟਲੀ, ਰਾਜ ਕੁਮਾਰ ਕੰਪਿਊਟਰ ਅਧਿਆਪਕ ਚਮਿਆਰੀ, ਤਨਵੀਰ ਸਿੰਘ ਲੇਖਾਕਾਰ, ਮਨਜਿੰਦਰ ਸਿੰਘ ਸਮੇਤ ਹੋਰ ਸਿੱਖਿਆ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।  ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News