





Total views : 5841243







Total views : 5841243ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ /ਵਿੱਕੀ ਭੰਡਾਰੀ
ਅਮਰ ਸਹੀਦ ਬਾਬਾ ਜੀਵਨ ਸਿੰਘ ਰੰਘਰੇਟਾ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆ ਦੀ ਅਗਵਾਈ ਵਿੱਚ ਅੱਜ ਗੁਰਦੁਆਰਾ ਸੰਤ ਬਾਬਾ ਆਲਾ ਸਿੰਘ ਜੀ ਪਿੰਡ ਅਬਦਾਲ ਤੋ ਸਮੂਹ ਇਲਾਕੇ ਦੀਆ ਸੰਗਤਾਂ ਤੇ ਸੰਤ ਮਹਾਪੁਰਸਾਂ ਦੇ ਸਹਿਯੋਗ ਨਾਲ ਹਲਕਾ ਮਜੀਠਾ ਦੇ ਅਕਾਲੀ ਵਿਧਾਇਕ ਬੀਬਾ ਗਨੀਵ ਕੋਰ ਮਜੀਠੀਆ, ਸਾਬਕਾ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣੀਕੇ, ਪ੍ਰਧਾਨ ਬਾਬਾ ਰਾਮ ਸਿੰਘ ਅਬਦਾਲ ਵੱਲੋ ਅੱਜ ਪਿੰਡ ਅਬਦਾਲ ਤੋ ਸ੍ਰੀ ਆਨੰਦਪੁਰ ਸਾਹਿਬ ਲਈ ਰਵਾਨਾ ਕੀਤਾ ਗਿਆ। ਚੇਤਨਾ ਮਾਰਚ ਨੂੰ ਰਵਾਨਾ ਹੋਣ ਤੋਂ ਪਹਿਲਾਂ ਮਜੀਠਾ ਹਲਕੇ ਦੇ ਅਕਾਲੀ ਵਿਧਾਇਕ ਬੀਬਾ ਗਨੀਵ ਕੋਰ ਮਜੀਠੀਆ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਅਤੇ ਅਸੀਂ ਕਰਮਾਂ ਭਾਗਾਂ ਵਾਲੇ ਹਾਂ ਕਿ ਜੋ ਅਸੀ ਇਸ ਦਿਹਾੜੇ ਨੂੰ ਮਨਾ ਰਹੇ ਹਾਂ ਅਤੇ ਬਾਬਾ ਜੀਵਨ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਹ ਨਗਰ ਕੀਰਤਨ ਸਾਨੂੰ ਆਪਣੇ ਅਮੀਰ ਧਾਰਮਿਕ ਵਿਰਸੇ ਨਾਲ ਜੋੜੇਗਾ। ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਦੇ ਪ੍ਰਧਾਨ ਬਾਬਾ ਰਾਮ ਸਿੰਘ ਅਬਦਾਲ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਉਹ ਇਸੇ ਤਰ੍ਹਾਂ ਸਾਨੂੰ ਬਲ ਬਖ਼ਸ਼ਣ ਤਾਂ ਕਿ ਅਸੀਂ ਅੱਗੋਂ ਤੋ ਵੀ ਇਸ ਸੇਵਾ ਨੂੰ ਨਿਭਾ ਸਕੀਏ ।
ਸਾਰਿਆਂ ਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ-ਬੀਬਾ ਗਨੀਵ ਕੋਰ ਮਜੀਠੀਆ
ਪ੍ਰਧਾਨ ਬਾਬਾ ਰਾਮ ਸਿੰਘ ਅਬਦਾਲ ਵੱਲੋਂ ਪੰਜਾਂ ਪਿਆਰਿਆ ਤੇ ਹੋਰ ਵੱਖ ਵੱਖ ਸ਼ਖ਼ਸੀਅਤਾਂ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਮਜੀਠਾ ਹਲਕੇ ਦੇ ਅਕਾਲੀ ਵਿਧਾਇਕ ਬੀਬੀ ਗਨੀਵ ਕੋਰ ਮਜੀਠੀਆ, ਸੀਨੀਅਰ ਅਕਾਲੀ ਆਗੂ ਗੁਲਜ਼ਾਰ ਸਿੰਘ ਰਣੀਕੇ, ਬਾਬਾ ਸਰਦਾਰਾ ਸਿੰਘ ਮੱਖਣਵਿੰਡੀ ਵਾਲੇ, ਸਿਮਰਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਬਾਬਾ ਮੇਜਰ ਸਿੰਘ ਸੋਢੀ ਦਸਮੇਸ਼ ਤਰਨਾ ਦਲ, ਭਗਵੰਤ ਸਿੰਘ ਸਿਆਲਕਾ, ਬਾਬਾ ਕੰਵਲਜੀਤ ਉਦੋਕੇ, ਬਾਪੂ ਜੈਲ ਸਿੰਘ ਗੋਪਾਲਪੁਰ, ਬਾਬਾ ਅਜੈਬ ਸਿੰਘ ਤਰਸਿੱਕਾ, ਰਾਜਵਿੰਦਰ ਸਿੰਘ ਰਾਜਾ ਲਦੇਹ, ਮੈਨੇਜਰ ਜਗਰੂਪ ਸਿੰਘ ਮਜੀਠਾ, ਬਲਵਿੰਦਰ ਸਿੰਘ ਤੁੂੰਗ, ਰਾਜੂ ਭੰਡਾਰੀ, ਮੱਖਣ ਸਿੰਘ ਹਰੀਆਂ, ਉਪਕਾਰ ਸਿੰਘ ਸੰਧੂ, ਬਲਜੀਤ ਸਿੰਘ ਜਿੱਜੇਆਣੀ, ਦਵਿੰਦਰ ਸਿੰਘ ਫੋਜੀ, ਹਰਪਾਲ ਸਿੰਘ, ਹਰਮਨਜੀਤ ਸਿੰਘ, ਰਾਜਨਬੀਰ ਸਿੰਘ ਘੁਮਾਣ, ਬਾਬਾ ਪ੍ਰਗਟ ਸਿੰਘ, ਬਾਬਾ ਭਰਥ ਸਿੰਘ ਅਬਦਾਲ, ਸੁਖਜਿੰਦਰ ਸਿੰਘ ਅਬਦਾਲ, ਲਛਮਣ ਸਿੰਘ ਅਬਦਾਲ, ਸਰਪੰਚ ਗੁਰਭੇਜ ਸਿੰਘ ਸੋਨਾ ਭੋਆ , ਜਸਪਾਲ ਸਿੰਘ ਭੋਆ, ਕਰਤਾਰ ਕੰਦੋਂਵਾਲੀ, ਨਰਿੰਦਰਪਾਲ ਸਿੰਘ, ਅਮਨ ਅਬਦਾਲ, ਜੱਸ ਅਬਦਾਲ, ਅਮਰਿੰਦਰ ਸਿੰਘ ਅਬਦਾਲ, ਸਰਪੰਚ ਰਾਜਵਿੰਦਰ ਸਿੰਘ ਕੋਟਲਾ ਤਰਖਾਣਾ, ਪ੍ਰਭਪਾਲ ਸਿੰਘ ਝੰਡੇ, ਸਤਬੀਰ ਸਿੰਘ ਕੋਟਲਾ ਤਰਖਾਣਾ, ਦਲਜੀਤ ਸਿੰਘ ਗੋਰਾ ਮਾਂਗਾ ਸਰਾਏ, ਸਰਪੰਚ ਰਘਬੀਰ ਸਿੰਘ ਸੰਧੂ, ਸੇਵਾ ਸਿੰਘ ਫੱਤੂਭੀਲਾ, ਗਗਨਦੀਪ ਸਿੰਘ ਲਹਿਰੀ, ਗੁਰਕੀਰਤ ਸਿੰਘ, ਪ੍ਰਗਟ ਸਿੰਘ ਨਾਗ ਸਮੇਤ ਹੋਰ ਸੰਗਤਾਂ ਸਾਮਲ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-