ਹੁਣ ! ਪੁਲਿਸ ਦੀ ਏ.ਡੀ.ਸੀ.ਪੀ ਅਮਨਦੀਪ ਕੌਰ ਦੀ ਸੇਵਾਭਾਵਨਾ ਦੇ ਹੋਣ ਲੱਗੇ ਚਰਚੇ! ਹੜ ਪ੍ਰਭਾਵਿਤ ਇਲਾਕੇ ਵਿੱਚ “ਲੇਡੀ ਸਿੰਘਮ” ਕਰਕੇ ਜਾਣੇ ਜਾਂਦੇ ਅਮਨਦੀਪ ਕੌਰ ਨੇ ਪਹੁੰਚ ਕੇ ਪੁਲਿਸ ਵੱਲੋਂ ਲੋੜਵੰਦਾਂ ਨੂੰ ਵੰਡੀ ਰਾਹਤ ਸਮੱਗਰੀ

4913372
Total views : 5895732

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ,/ਮਿੱਕੀ ਗੁਮਟਾਲਾ, ਰਾਣਾਨੇਸ਼ਟਾ 

ਪੰਜਾਬ ਦੇ ਕਿਸੇ ਵੀ ਇਲਾਕੇ ਵਿੱਚੋਂ ਆਓ ਅੰਮ੍ਰਿਤਸਰ ਜ਼ਿਲ੍ਹੇ ਦੇ ਹੜ ਪ੍ਰਭਾਵਿਤ ਇਲਾਕੇ ਵਿੱਚ ਪਹੁੰਚਣ ਲਈ ਤੁਹਾਨੂੰ ਅੰਮ੍ਰਿਤਸਰ ਸ਼ਹਿਰ ਵਿੱਚੋਂ ਹੀ ਗੁਜਰਨਾ ਪੈਂਦਾ ਹੈ। ਅੰਮ੍ਰਿਤਸਰਜੋ ਕਿ ਵੱਡਾ ਸ਼ਹਿਰ ਹੁਣ ਕਾਰਨ ਆਵਾਜਾਈ ਦੀ ਸਮੱਸਿਆ ਨਾਲ ਦੋ-ਚਾਰ ਹੁੰਦਾ ਰਹਿੰਦਾ ਹੈਵਿੱਚੋਂ ਰਾਹਤ ਸਮਗਰੀ ਵਾਲੇ ਟਰੱਕ ਟਰਾਲੀਆਂ ਨੂੰਦਿਨ ਵੇਲੇ ਲੰਘਾਉਣਾ ਇੱਕ ਵੱਡੀ ਚੁਣੌਤੀ ਹੈ ਅਤੇ ਇਸ ਚੁਣੌਤੀ ਨੂੰ ਸਵੀਕਾਰ ਕੀਤਾ ਹੈ ਏ.ਡੀ.ਸੀ.ਪੀ ਟਰੈਫਿਕ ਅਮਨਦੀਪ ਕੌਰ ਨੇ। ਪੁਲਿਸ ਕਮਿਸ਼ਨਰ ਸ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਇਸ ਅਹਿਮ ਕਾਰਜ ਦੀ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ।

ਸਪਲਾਈ ਚੇਨ ਨਿਰੰਤਰ ਚਾਲੂ ਰੱਖਣ ਲਈ ਗੋਡੇ ਗੋਡੇ ਪਾਣੀ ‘ਚ ਵਰ੍ਹਦੇ ਮੀਂਹ ਵਿੱਚ ਡਟੀ- ਏ.ਡੀ.ਸੀ.ਪੀ ਟਰੈਫਿਕ ਅਮਨਦੀਪ ਕੌਰ

ਅਮਨਦੀਪ ਕੌਰਜੋ ਕਿ ਲੋਕਾਂ ਵਿੱਚ ਪਹਿਲਾਂ ਵੀ “ਲੇਡੀ ਸਿੰਘਮ” ਕਰਕੇ ਜਾਣੇ ਜਾਂਦੇ ਹਨਸ਼ਹਿਰ ਦੀਆਂ ਲੋੜਾਂ ਅਤੇ ਸਮੱਸਿਆਵਾਂ ਨੂੰ ਜਾਣਦੇ ਹੋਏ ਇਸ ਵੇਲੇ ਇਹ ਜ਼ਿੰਮੇਵਾਰੀ ਨਿਭਾ ਰਹੇ ਹਨ ਕਿ ਪੰਜਾਬ ਭਰ ਵਿੱਚੋਂ ਰਾਹਤ ਲਈ ਆਉਣ ਵਾਲੇ ਟਰੱਕਟਰਾਲੀਆਂ ਅਤੇ ਹੋਰ ਵੱਡੇ ਸਾਧਨ ਬਿਨਾਂ ਕਿਸੇ ਰੁਕਾਵਟ ਦੇ ਹੜ ਪੀੜਿਤ ਇਲਾਕਾਜੋ ਕਿ ਅਜਨਾਲਾ ਤੇ ਰਮਦਾਸ ਦੀ ਬੈਲਟ ਹੈਵਿੱਚ ਪਹੁੰਚਦੇ ਰਹਿਣ।  ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਮੀਂਹ ਅਤੇ ਲਗਾਤਾਰ ਬਰਸਾਤ ਕਰਨ ਟੁੱਟੀਆਂ ਸੜਕਾਂ ਰੁਕਾਵਟ ਪਾਉਣ ਦੇ ਯਤਨ ਕਰ ਰਹੀਆਂ ਹਨ ਪਰ ਉਹ ਬਿਨਾਂ ਥਕੇ ਇਹ ਡਿਊਟੀ ਨਿਭਾਅ ਰਹੇ ਹਨ। ਵੱਲਾ ਬਾਈਪਾਸ ਉੱਪਰ ਬਣ ਰਹੇ ਪੁੱਲ ਕਾਰਨ ਲੱਗਦੇ ਜਾਮਗੁੰਮਟਾਲਾ ਬਾਈਪਾਸਫਤਿਹਗੜ੍ਹ ਚੂੜੀਆਂ ਚੌਂਕ ਤੋਂ ਟਰੈਫਿਕ ਨੂੰ ਲੰਘਾਉਣਾ ਇਸ ਵੇਲੇ ਉਹਨਾਂ ਦੀ ਵੱਡੇ ਚੁਣੌਤੀ ਹੈ। ਦੱਸਣ ਯੋਗ ਹੈ ਕਿ ਕੁਝ ਦਿਨ ਪਹਿਲਾਂ ਜਦ ਅੰਮ੍ਰਿਤਸਰ ਪੁਲਿਸ ਨੇ ਰਾਹਤ ਕਾਰਜਾਂ ਲਈ ਤਿੰਨ ਟਰੱਕ ਰਾਹਤ ਸਮਗਰੀ ਦੇ ਭੇਜੇ ਸਨ ਤਾਂ ਵੀ ਅਮਨਦੀਪ ਕੌਰ ਦੀ ਅਗਵਾਈ ਹੇਠ ਹੀ ਟੀਮ ਨੇ ਸੁਧਾਰ ਅਤੇ ਨਾਨੋਕੇ ਦੇ ਪਿੰਡਾਂ ਵਿੱਚ ਜਾ ਕੇ ਇਹ ਰਾਹਤ ਸਮੱਗਰੀ ਆਪਣੇ ਹੱਥੀ ਵੰਡੀ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News