





Total views : 5895217







Total views : 5895217ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ, ਚਵਿੰਡਾ ਦੇਵੀ/ਦਇਆ ਸਿੰਘ , ਵਿੱਕੀ ਭੰਡਾਰੀ
ਹੜ ਪ੍ਰਭਾਵਿਤ ਇਲਾਕੇ ਵਿੱਚ ਲੋੜਵੰਦ ਲੋਕਾਂ ਦੀ ਮਦਦ ਲਈ ਪੰਜਾਬ ਦੀਆਂ ਨਾਮੀ ਹਸਤੀਆਂ ਅਤੇ ਦਾਨੀ ਸੱਜਣ ਅੱਗੇ ਆ ਰਹੇ ਹਨ। ਅੱਜ ਵੀ ਅਜਨਾਲਾ ਨੂੰ ਜਾਂਦੇ ਰਸਤਿਆਂ ਉੱਤੇ ਰਾਹਤ ਦੇ ਸਮਾਨ ਨਾਲ ਲੱਦੀਆਂ ਟਰਾਲੀਆਂ ਪੰਜਾਬ ਭਰ ਵਿੱਚੋਂ ਆ ਰਹੀਆਂ ਵਿਖਾਈ ਦਿੱਤੀਆਂ। ਇਸੇ ਦੌਰਾਨ ਹਲਕਾ ਮਜੀਠਾ ਦੇ ਇੰਚਾਰਜ ਸ ਤਲਬੀਰ ਸਿੰਘ ਗਿੱਲ ਨੇ ਲੋੜਵੰਦਾਂ ਲਈ 350 ਤਰਪਾਲਾਂ ਅਜਨਾਲਾ ਮੰਡੀ ਜਿੱਥੇ ਕਿ ਰਾਹਤ ਕੇਂਦਰ ਬਣਾਇਆ ਗਿਆ ਹੈ, ਵਿਖੇ ਪਹੁੰਚ ਕੇ ਵੰਡੀਆਂ।
ਲੋੜਵੰਦਾਂ ਲਈ 350 ਤਰਪਾਲਾਂ ਲੈ ਕੇ ਅਜਨਾਲਾ ਪੁੱਜੇ ਤਲਬੀਰ ਸਿੰਘ ਗਿੱਲ
ਇਸੇ ਦੌਰਾਨ ਉਨਾਂ ਨੇ ਐਲਾਨ ਕੀਤਾ ਕਿ ਉਹ ਪ੍ਰਭਾਵਿਤ ਇਲਾਕੇ ਦੇ ਪੰਜ ਪਿੰਡ ਗੋਦ ਲੈਣਗੇ ਜਿਨਾਂ ਵਿੱਚ ਹਰੇਕ ਲੋੜਵੰਦ ਦੀ ਲੋੜ ਪੂਰੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੈਨੂੰ ਮਹਿਸੂਸ ਹੋਇਆ ਹੈ ਕਿ ਇਸ ਤਰ੍ਹਾਂ ਬਿਨਾਂ ਕਿਸੇ ਸ਼ਨਾਖਤ ਦੇ ਰਾਹਤ ਕੇਂਦਰ ਵਿੱਚ ਲੋਕਾਂ ਨੂੰ ਸਮਾਨ ਦੇਣ ਨਾਲ ਲੋੜਵੰਦਾਂ ਤੱਕ ਪਹੁੰਚ ਨਹੀਂ ਹੋ ਰਹੀ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸਾਨੂੰ ਹਲਕੇ ਦੇ ਪੰਜ ਪ੍ਰਭਾਵਿਤ ਪਿੰਡ ਦੇਵੇ ਅਸੀਂ ਉਹਨਾਂ ਪਿੰਡਾਂ ਵਿੱਚ ਹਰੇਕ ਲੋੜਵੰਦ ਘਰ ਦੀ ਸੂਚੀ ਤਿਆਰ ਕਰਕੇ ਉਸਦੀ ਲੋੜ ਅਨੁਸਾਰ ਸਮਾਨ ਪੁੱਜਦਾ ਕਰਾਂਗੇ। ਉਹਨਾਂ ਨੇ ਹੋਰ ਵੀ ਦਾਨੀ ਸੱਜਣਾਂ ਨੂੰ ਇਸ ਤਰ੍ਹਾਂ ਪਿੰਡ ਪਹੁੰਚ ਕੇ ਲੋੜਵੰਦਾਂ ਤੱਕ ਮਦਦ ਦੇਣ ਦੀ ਅਪੀਲ ਕੀਤੀ। ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਸ ਤਲਬੀਰ ਸਿੰਘ ਗਿੱਲ ਨੇ ਆਪਣੇ ਵੱਲੋਂ ਰੈਡ ਕਰਾਸ ਅੰਮ੍ਰਿਤਸਰ ਨੂੰ ਪੀੜਤਾਂ ਦੀ ਸਹਾਇਤਾ ਲਈ 5 ਲੱਖ ਰੁਪਏ ਦਾ ਚੈੱਕ ਵੀ ਸੌਂਪਿਆ ਸੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
