ਬਲਾਕ ਤਰਸਿੱਕਾ ਨੂੰ ਮੁੜ ਬਹਾਲ ਕਰਾੳੇੁਣ ਲਈ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੂੰ ਦਿੱਤਾ ਜਾਏਗਾ ਮੰਗ ਪੱਤਰ-ਕਿਸਾਨ ਆਗੂ

4878591
Total views : 5841079

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ 

ਪੰਜਾਬ ਸਰਕਾਰ ਵੱਲੋਂ ਬਲਾਕ ਤਰਸਿੱਕਾ, ਜਿਲ੍ਹਾ ਅੰਮ੍ਰਿਤਸਰ ਨੂੰ ਖਤਮ ਕਰਨ ਖਿਲਾਫ ਇਲਾਕੇ ਦੇ ਇਨਸਾਫ ਪਸੰਦ ਲੋਕਾਂ ਦਾ ਵਰਦੇ ਮੀਂਹ ਦੌਰਾਨ ਹੋਏ ਇਕੱਠ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂਆਂ ਬਲਦੇਵ ਸਿੰਘ ਸੈਦਪੁਰ ਲਖਬੀਰ ਸਿੰਘ ਨਿਜ਼ਾਮਪੁਰ, ਗੁਰਮੇਜ ਸਿੰਘ ਤਿੰਮੋਵਾਲ ਅਤੇ ਮਜ਼ਦੂਰ ਯੂਨੀਨ ਦੇ ਆਗੂਆਂ ਮੰਗਲ ਸਿੰਘ ਖੁਜਾਲਾ, ਬਲਵਿੰਦਰ ਸਿੰਘ ਮਹਿਸਮਪੁਰ ਨੇ ਦੱਸਿਆ ਕਿ 1960 ਵਿੱਚ ਉਸ ਵੇਲੇ ਦੇ ਵਿਧਾਇਕ ਕਾਮਰੇਡ ਮੱਖਣ ਸਿੰਘ ਤਰਸਿੱਕਾ ਦੇ ਅਣਥੱਕ ਯਤਨਾ ਸਦਕਾ ਤਰਸਿਕਾ ਬਲਾਕ ਹੋਂਦ ਵਿੱਚ ਆਇਆ ਸੀ ।

ਜਿਸ ਦਾ ਇਲਾਕੇ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਨੂੰ ਬਹੁਤ ਲਾਭ ਹੋਇਆ ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਲਾਕ ਦੀ ਹੋਂਦ ਨੂੰ ਖਤਮ ਕਰਕੇ ਬਲਾਕ ਦੇ ਅਧੀਨ ਆਉਂਦੇ ਪਿੰਡਾਂ ਨੂੰ ਜੰਡਿਆਲਾ ਗੁਰੂ ਬਲਾਕ ਅਤੇ ਟਾਹਲੀ ਸਾਹਿਬ ਬਲਾਕ ਨਾਲ ਜੋੜਿਆ ਗਿਆ ਜੋ ਕਿ ਇਲਾਕੇ ਦੇ ਲੋਕਾਂ ਨਾਲ ਬਹੁਤ ਵੱਡੀ ਬੇਇਨਸਾਫੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਬਰਸਾਤ ਦੇ ਮੌਸਮ ਨੂੰ ਵੇਖਦਿਆਂ ਫੈਸਲਾ ਕੀਤਾ ਗਿਆ ਹੈ ਕਿ 6 ਸਤੰਬਰ ਨੂੰ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੂੰ ਵਫਦ ਦੇ ਰੂਪ ਵਿੱਚ ਮਿਲ ਕੇ ਤਰਸਿੱਕਾ ਬਲਾਕ ਨੂੰ ਬਹਾਲ ਰੱਖਣ ਦੀ ਮੰਗ ਕੀਤੀ ਜਾਵੇਗੀ । ਅਤੇ ਮੰਗ ਪੂਰੀ ਨਾ ਹੋਣ ਤੇ ਆਉਣ ਵਾਲੇ ਦਿਨਾਂ ਵਿੱਚ ਬਲਾਕ ਨਾਲੋਂ ਤੋੜੇ ਗਏ ਪਿੰਡਾਂ ਵਿੱਚ ਲਾਮਬੰਦੀ ਕਰਕੇ ਵੱਡਾ ਸੰਘਰਸ਼ ਆਰੰਭ ਕਰ ਦਿੱਤਾ ਜਾਵੇਗਾ । ਇਸ ਮੌਕੇ ਹਰਪ੍ਰੀਤ ਸਿੰਘ ਬੁਟਾਰੀ , ਸੁਵਿੰਦਰ ਸਿੰਘ ਖਹਿਰਾ , ਸਾਬਕਾ ਸਰਪੰਚ ਹਰਜਿੰਦਰ ਸਿੰਘ ਭੱਟੀਕੇ , ਕੁਲਦੀਪ ਸਿੰਘ ਤਲਵੰਡੀ , ਬਖਤੌਰ ਸਿੰਘ ਰਸੂਲਪੁਰ ਕਲਾਂ, ਰਾਜਵਿੰਦਰ ਸਿੰਘ ਸੰਗਰਾਏ, ਅਮਰੀਕ ਸਿੰਘ ਟਾਂਗਰਾ , ਗੁਰਜੰਟ ਸਿੰਘ ਮੁੱਛਲ , ਜਤਿੰਦਰ ਸਿੰਘ ਕੋਟ ਹਯਾਤ , ਬਲਦੇਵ ਸਿੰਘ ਜੱਬੋਵਾਲ , ਪਰਗਟ ਸਿੰਘ ਤਰਸਿੱਕਾ , ਜਸਵੰਤ ਸਿੰਘ ਸੋਨੂੰ ਦਸ਼ਮੇਸ਼ ਨਗਰ , ਕਰਮ ਸਿੰਘ ਸੈਦਪੁਰ , ਕੇਵਲ ਸਿੰਘ ਮਹਿਸਮਪੁਰ , ਸਤਨਾਮ ਸਿੰਘ ਟਾਂਗਰਾ , ਸੇਵਾ ਸਿੰਘ ਸੈਦੋ ਲੇਹਲ , ਬਲਜੀਤ ਸਿੰਘ ਡੇਹਰੀਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਲੋਕ ਵੀ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News