





Total views : 5895198







Total views : 5895198ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ, ਰਾਣਾਨੇਸ਼ਟਾ
ਕਮਿਸ਼ਨਰਏਟ ਪੁਲਿਸ, ਅੰਮ੍ਰਿਤਸਰ ਵੱਲੋਂ ਪਹਿਲ ਕਦਮੀ ਕਰਦੇ ਹੋਏ ਇੱਕ ਉਪਰਾਲਾ ਤਹਿਤ ਹੜ ਨਾਲ ਪ੍ਰਭਾਵਿਤ ਏਰੀਏ ਰਮਦਾਸ ਅਤੇ ਅਲਨਾਲਾ ਦੇ ਵੱਖ ਵੱਖ ਪਿੰਡਾਂ ਵਿੱਚ ਵੱਲੋਂ ਲੋਕਾਂ ਦੀ ਮੱਦਦ ਲਈ ਰੋਜਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ, ਪਾਣੀ ਅਤੇ ਦਵਾਈਆਂ ਦੇ ਤਿੰਨ ਟਰੱਕ ਭੇਜੇ ਗਏ। ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਜਗਜੀਤ ਸਿੰਘ ਵਾਲੀਆ ਡੀਸੀਪੀ ਸਿਟੀ ਅੰਮ੍ਰਿਤਸਰ, ਸ੍ਰੀਮਤੀ ਅਮਨਦੀਪ ਕੌਰ ਏਡੀਸੀਪੀ ਟਰੈਫਿਕ ਅੰਮ੍ਰਿਤਸਰ, ਸ੍ਰੀ ਰਿਸ਼ਬ ਭੋਲਾ ਏਸੀਪੀ ਨੌਰਥ, ਅੰਮ੍ਰਿਤਸਰ ਵੱਲੋਂ ਅੱਜ ਦਫਤਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਤੋਂ ਇਹ ਟਰੱਕ ਰਵਾਨਾ ਕੀਤੇ ਗਏ।
ਇਹਨਾਂ ਟਰੱਕਾਂ ਵਿੱਚ 700 ਪੈਕਿਟ ਪੈਕਿੰਗ, ਜਿਨਾਂ ਵਿੱਚ ਬਿਸਕੁਟ, ਰਸ, ਨਮਕੀਨ, ਬਰੈਡ, ਬਦ, ਜੈਮ, ਅਚਾਰ, ਮੁਰੱਬਾ, ਮਾਚਿਸ, ਮੋਮਬੱਤੀਆਂ , ਮੋਸਕਿੱਟੋ ਕੋਇਲ ਤੇ ਪੇਪਰ ਸਨ। ਇਸਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਇਕ ਲੀਟਰ ਦੀਆਂ 01 ਲੱਖ ਤੇ 20 ਹਾਜ਼ਰ ਬੋਤਲਾਂ ਅਤੇ ਦਵਾਈਆਂ ਵੀ ਭੇਜੀਆਂ ਗਈਆਂ। ਇਹ ਰਸਦ ਕਮਿਸ਼ਨਰਏਟ ਪੁਲਿਸ ਅੰਮ੍ਰਿਤਸਰ ਦੀ ਪੁਲਿਸ ਫੋਰਸ ਤੇ ਸਮਾਜ ਸੇਵਕ ਸੰਸਥਾਵਾਂ ਦੀ ਮਦਦ ਦੇ ਨਾਲ ਇਕੱਠੀ ਕਰਕੇ ਹੜ ਵਿੱਚ ਫਸੇ ਲੋਕਾਂ ਦੀ ਮਦਦ ਲਈ ਭੇਟਾ ਕੀਤੀ ਗਈ। ਹੜ ਪੀੜਤ ਲੋਕਾਂ ਦੀ ਮਦਦ ਲਈ ਇਹ ਉਪਰਾਲਾ ਨਿਰੰਤਰ ਜਾਰੀ ਰਹੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-