ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼

4878591
Total views : 5841079

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮਿਤਸਰ/ ਮਿੱਕੀ ਗੁਮਟਾਲਾ, ਰਾਣਾਨੇਸ਼ਟਾ

ਅੰਮ੍ਰਿਤਸਰ ਪੁਲਿਸ ਨੇ ਇਕ ਵੱਡੀ ਕਾਰਵਾਈ ਦੌਰਾਨ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਅਤੇ ਇਕ ਵੱਡੀ ਟਾਰਗੇਟ ਕਿਲਿੰਗ ਦੀ ਘਟਨਾ ਨੂੰ ਰੋਕਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਮੌਕੇ ਪੁਲਿਸ ਕਮਿਸ਼ਨ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਾਡੀ ਪੁਲਿਸ ਟੀਮ ਨੂੰ ਮੁਖਬਰ ਕੋਲੋਂ ਸੂਚਨਾ ਮਿਲੀ ਕਿ ਗੁਰਸੇਵਕ ਸਿੰਘ ਉਰਫ਼ ਬੱਲੀ, ਕਰਨਦੀਪ ਸਿੰਘ ਉਰਫ਼ ਕਰਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਪਣੇ ਆਪ ਨੂੰ ਬਦਨਾਮ ਅੱਤਵਾਦੀਆਂ ਅਤੇ ਗੈਂਗਸਟਰਾਂ ਨਾਲ ਜੋੜ ਰੱਖਿਆ ਹੈ। ਉਹ ਖੇਤਰ ਵਿੱਚ ਸਮਾਜਕ ਸ਼ਾਂਤੀ ਤੇ ਸਦਭਾਵਨਾ ਨੂੰ ਭੰਗ ਕਰਨ ਲਈ ਵੱਡਾ ਅਪਰਾਧ ਕਰਨ ਦੀ ਯੋਜਨਾ ਬਣਾ ਰਹੇ ਸਨ।

ਇਸ ਸਬੰਧੀ ਜਾਣਕਾਰੀ ਦੇਦਿਆਂ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਕਰਨਦੀਪ ਸਿੰਘ, ਵਾਸੀ ਚੌਧਰੀਵਾਲਾ, ਤਰਨਤਾਰਨ, ਅੱਤਵਾਦੀ ਲਖਬੀਰ ਸਿੰਘ ਉਰਫ਼ ਲੰਡਾ ਹਰੀਕੇ ਗੈਂਗ ਨਾਲ ਜੁੜਿਆ ਹੋਇਆ ਸੀ ਅਤੇ ਗੈਂਗਸਟਰ ਸਤਬੀਰ ਸਿੰਘ ਉਰਫ਼ ਸੱਤਾ ਨੌਸ਼ਹਿਰਾ ਨਾਲ ਵੀ ਸੰਪਰਕ ਵਿੱਚ ਸੀ। ਉਸਨੂੰ ਵਿਦੇਸ਼ੀ ਅਧਾਰਤ ਹੈਂਡਲਰਾਂ ਵੱਲੋਂ ਟਾਰਗੇਟ ਕਿਲਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਜਿਸ ਲਈ ਲੌਜਿਸਟਿਕ ਸਹਾਇਤਾ, ਹਥਿਆਰ ਅਤੇ ਕਾਰਤੂਸ ਵੱਖ-ਵੱਖ ਕੱਟ ਆਊਟ ਮਾਡਿਊਲਾਂ ਰਾਹੀਂ ਮੁਹੱਈਆ ਕਰਵਾਏ ਗਏ ਸਨ।

ਪਹਿਲਾਂ ਗੁਰਸੇਵਕ, ਅਰਸ਼ਦੀਪ, ਅੰਮ੍ਰਿਤਪਾਲ ਅਤੇ ਇੱਕ ਨਾਬਾਲਗ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਤੋਂ ਕਾਰਤੂਸ ਬਰਾਮਦ ਕੀਤੇ ਗਏ ਸਨ। ਇਸ ਤੋਂ ਬਾਅਦ ਕਰਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਪਾਰਟੀ ਨੇ ਇਸਲਾਮਾਬਾਦ ਦੇ ਕੋਟ ਖਾਲਸਾ ਇਲਾਕੇ ਵਿੱਚ ਰੇਡ ਕੀਤਾ। ਗ੍ਰਿਫ਼ਤਾਰੀ ਦੌਰਾਨ ਕਰਨਦੀਪ ਨੇ ਪੁਲਿਸ ਪਾਰਟੀ ’ਤੇ ਗੋਲੀ ਚਲਾਈ, ਜਿਸ ’ਤੇ ਏਐਸਆਈ ਗੁਰਜਿੰਦਰ ਸਿੰਘ ਨੇ ਅਪਣੀ ਰੱਖਿਆ ਵਿੱਚ ਗੋਲੀ ਚਲਾਈ ਜੋ ਕਰਨਦੀਪ ਦੇ ਪੈਰ ਵਿੱਚ ਲੱਗੀ। ਉਸਨੂੰ ਫੌਰੀ ਤੌਰ ’ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।

ਪੁਲਿਸ ਨੇ ਇਸ ਕਾਰਵਾਈ ਦੌਰਾਨ ਇੱਕ ਗਲੋਕ ਪਿਸਤੌਲ, 13 ਜ਼ਿੰਦਾ ਕਾਰਤੂਸ ਅਤੇ 2 ਖਾਲੀ ਖੋਲ ਬਰਾਮਦ ਕੀਤੇ ਹਨ। ਇਸ ਸਬੰਧ ਵਿੱਚ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਕਰਨਦੀਪ ਸਿੰਘ (18 ਸਾਲ), ਗੁਰਸੇਵਕ ਸਿੰਘ (18 ਸਾਲ), ਅਰਸ਼ਦੀਪ ਸਿੰਘ (19 ਸਾਲ), ਅੰਮ੍ਰਿਤਪਾਲ ਸਿੰਘ (18 ਸਾਲ) ਅਤੇ ਇੱਕ ਨਾਬਾਲਗ ਸ਼ਾਮਲ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News