ਕਿਸਾਨਾਂ ਦੀਆਂ ਆਸਾਂ ‘ਤੇ ਫਿਿਰਆ ਪਾਣੀ ! ਤੇਜ ਹਵਾਵਾਂ ਤੇ ਬਾਰਸ਼ ਨਾਲ ਝੋਨੇ ਦੀ ਖੜੀ ਫਸਲ ਹੋਈ ਨਸ਼ਟ

4878613
Total views : 5841152

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ, ਰਈਆ / ਬੱਬੂ ਬੰਡਾਲਾ,ਬਲਵਿੰਦਰ ਸੰਧੂ 

ਪੰਜਾਬ ਵਿੱਚ ਪਿਛਲੇ ਹਫ਼ਤੇ ਤੋ ਪੇ ਰਹੇ ਮੋਹਲੇ ਧਾਰ ਮੀਹ ਨੇ ਕਿਸਾਨਾ ਦੀਆ ਆਸਾ ਤੇ ਪਾਣੀ ਫੇਰ ਦਿੱਤਾ ਹੈ । ਇਸੇ ਦੌਰਾਨ ਹੋਈਆਂ ਬਾਰਸ਼ਾਂ ਅਤੇ ਤੇਜ਼ ਹਵਾਵਾਂ ਦੇ ਚੱਲਦਿਆਂ ਸਿੱਧੀ ਬਿਜਾਈ ਵਾਲੀ ਝੋਨੇ ਦੀ ਫਸਲ ਵਿਚਲੇ ਪਿੰਡ ਸਾਹਪੁਰ , ਸੰਗਰਾਵਾ , ਜਬੋਵਾਲ , ਜੋਧਾਨਗਰੀ ਆਦਿ ਪਿੰਡਾਂ ਵਿੱਚ ਝੋਨੇ ਦੀ ਪੱਕਣ ਤੇ ਆਈ ਫਸਲ ਦੀ ਜਮੀਨ ਤੇ ਵਿਛਣ ਦੀ ਜਾਣਕਾਰੀ ਮਿਲੀ ਹੈ ।

ਇੰਨਾਂ ਪਿੰਡਾਂ ਦੇ ਕਿਸਾਨਾਂ ਜਸਵੰਤ ਸਿੰਘ , ਜਸਵਿੰਦਰ ਸਿੰਘ, ਗੁਰਮੇਜ ਸਿੰਘ ਆਦਿ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਨਾ ਪਿੰਡਾਂ ਵਿੱਚ ਪਿਛਲੇ ਸਾਲ ਸਭ ਤੋਂ ਵੱਧ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਵੱਲੋਂ ਕੀਤੀ ਗਈ ਸੀ । ਅਤੇ ਫਸਲ ਵੀ ਭਰਭੂਰ ਹੋਈ ਸੀ ਕਿਉਂ ਕਿ ਉਸ ਸਮੇ ਝੋਨੇ ਦੀ ਫਸਲ ਪੱਕਣ ਵੇਲੇ ਬਰਸਾਤ ਨਹੀਂ ਹੋਈ ਸੀ । ਪਰ ਇਸ ਵਾਰ ਬਾਰਸ਼ਾਂ ਦੇ ਕਾਰਨ ਝੋਨੇ ਦੀ ਫਸਲ ਖ਼ਰਾਬ ਹੋ ਰਹੀ ਹੈ । ਜਿਸ ਕਾਰਨ ਝਾੜ ਘੱਟ ਨਿਕਲਨ ਦਾ ਡਰ ਵੀ ਕਿਸਾਨਾਂ ਨੂੰ ਵੱਡ ਵੱਡ ਕੇ ਸਤਾ ਰਿਹਾ ਹੈ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News