





Total views : 5895788







Total views : 5895788ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਕਸਬਾ ਚਵਿੰਡਾ ਦੇਵੀ ਦੇ ਵਸਨੀਕ ਰਜਿੰਦਰ ਸਿੰਘ ਰਾਜੂ ਪਹਿਲਵਾਨ ਜੋਂ ਕਿ ਆਪਣੇ ਸਾਥੀਆਂ ਨਾਲ ਪਿਛਲੇ ਕੁਝ ਦਿਨਾਂ ਤੋਂ ਸ੍ਰੀ ਹਜ਼ੂਰ ਸਾਹਿਬ ਜੀ ਦੀ ਯਾਤਰਾ ਕਰਨ ਲਈ ਗਏ ਸਨ ਜਿਨ੍ਹਾਂ ਦਾ ਬੀਤੇ ਦਿਨੀਂ ਯਾਤਰਾ ਦੋਰਾਨ ਅਚਨਚੇਤ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਜਿਨ੍ਹਾਂ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਜੱਦੀ ਪਿੰਡ ਚਵਿੰਡਾ ਦੇਵੀ ਵਿਖੇ ਲਿਆਂਦੀ ਗਈ।
ਸੇਜਲ ਅੱਖਾਂ ਨਾਲ ਕੀਤਾ ਅੰਤਿਮ ਸੰਸਕਾਰ
ਜਿਸ ਮ੍ਰਿਤਕ ਦੇਹ ਦਾ ਅੱਜ ਬਾਅਦ ਦੁਪਹਿਰ ਚਵਿੰਡਾ ਦੇਵੀ ਦੇ ਸ਼ਮਸ਼ਾਨ ਘਾਟ ਵਿਖੇ ਹਜ਼ਾਰਾਂ ਸੇਜਲ਼ ਅੱਖਾਂ ਦੇ ਨਾਲ ਸਸਕਾਰ ਕਰ ਦਿੱਤਾ ਗਿਆ। ਚਿਤਾ ਨੂੰ ਅਗਨੀਂ ਭੇਂਟ ਉਨ੍ਹਾਂ ਦੇ ਪੁੱਤਰ ਜਸਕਰਨ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਉਹਨਾਂ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਆਮ ਪਾਰਟੀ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ, ਬਿਕਰਮ ਸਿੰਘ ਮਜੀਠੀਆ ਦੇ ਸਿਆਸੀ ਸਲਾਹਕਾਰ ਲਖਬੀਰ ਸਿੰਘ ਗਿੱਲ, ਭੁਪਿੰਦਰ ਸਿੰਘ ਬਿੱਟੂ ਚਵਿੰਡਾ ਦੇਵੀ, ਗੁਰਮੁੱਖ ਸਿੰਘ ਬਿੱਲਾ ਪਹਿਲਵਾਨ, ਨੰਬਰਦਾਰ ਹਰਪਾਲ ਸਿੰਘ ਲਾਡੀ, ਡਾਕਟਰ ਭੁਪਿੰਦਰ ਸਿੰਘ ਸੱਚਰ, ਕੁਲਦੀਪ ਸਰਮਾ, ਸਵਰਨ ਸਿੰਘ ਮੁਨੀਮ, ਵਿਜੇ ਭੰਡਾਰੀ, ਅਜੇ ਕੁਮਾਰ ਗੋਲਡੀ, ਮਨਦੀਪ ਕੁਮਾਰ ਬਾਊ, ਡਾਕਟਰ ਪਲਵਿੰਦਰ ਸਿੰਘ ਪਾਲ ਚਵਿੰਡਾ ਦੇਵੀ, ਸੁਨੀਲ ਭੰਡਾਰੀ, ਵਿੱਕੀ ਭੰਡਾਰੀ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-