





Total views : 5949147







Total views : 5949147ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ /ਵਿੱਕੀ ਭੰਡਾਰੀ
-ਪਿਛਲੇ ਦਿਨੀਂ ਮਾਤਾ ਸ੍ਰੀ ਵੈਸ਼ਣੋ ਦੇਵੀ ਮੰਦਰ ਨੇੜੇ ਮਾਤਾ ਅਧਕੁਆਰੀ ਰਸਤੇ ਵਿੱਚ ਜ਼ਮੀਨ ਖਿਸਕਣ ਦੀ ਹੋਈ ਦਰਦਨਾਕ ਘਟਨਾ ਵਿੱਚ ਮਜੀਠਾ ਹਲਕੇ ਦੇ ਪਿੰਡ ਪਤਾਲਪੁਰੀ ਦੇ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਜੀਠਾ ਹਲਕੇ ਵਿੱਚ ਪੈਂਦੇ ਪਿੰਡ ਪਤਾਲਪੁਰੀ ਤੋਂ ਮਾਤਾ ਸ੍ਰੀ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਟ੍ਰੇਨ ਰਾਹੀਂ ਨਾਮ ਰਾਮ ਸ਼ਰਨ ਪੁੱਤਰ ਬਲਰਾਜ ਉਮਰ ਕਰੀਬ 37 ਸਾਲ, ਮਮਤਾ
ਦੇਵੀ ਪਤਨੀ ਰਾਮ ਸ਼ਰਨ ਉਮਰ ਕਰੀਬ 35 ਸਾਲ, ਰਾਜ ਪੁੱਤਰ ਰਾਮ ਸ਼ਰਨ ਉਮਰ ਕਰੀਬ 12 ਸਾਲ, ਕ੍ਰਿਸ਼ਨ ਪੁੱਤਰ ਰਾਮ ਸ਼ਰਨ ਉਮਰ ਕਰੀਬ 10 ਸਾਲ (4 ਜੀਅ) ਗਏ ਸਨ ਜਿਨ੍ਹਾਂ ਵਿੱਚੋਂ ਤਿੰਨ ਜੀਆਂ ਦੀ ਮੌਤ ਹੋ ਗਈ ਹੈ।ਜਿਸ ਖ਼ਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਹ ਜਾਣਕਾਰੀ ਪ੍ਰੈਸ ਨੂੰ ਪ੍ਰਦੀਪ ਕੁਮਾਰ ਵਾਸੀ ਪਤਾਲਪੁਰੀ ਨੇ ਦਿੱਤੀ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
