





Total views : 5895692







Total views : 5895692ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਆਮ ਪਾਰਟੀ ਵੱਲੋਂ ਹਲਕਾ ਮਜੀਠਾ ਦਾ ਤਲਬੀਰ ਸਿੰਘ ਗਿੱਲ ਨੂੰ ਇੰਚਾਰਜ ਨਿਯੁਕਤ ਹੋਣ ਤੇ ਉਨ੍ਹਾਂ ਵਲੋਂ ਪ੍ਰਮਾਤਮਾਂ ਦੇ ਸ਼ੁਕਰਾਨੇ ਦੇ ਵਜੋਂ ਗੁਰਦੁਵਾਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖ਼ੇ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਗੁਰੂ ਸਾਹਿਬ ਦਾ ਸ਼ੁਕਰਾਣਾ ਕੀਤਾ। ਇਸ ਮੌਕੇ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਆਈਆਂ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਮੇਰਾ ਹਲਕੇ ਦੇ ਇੰਚਾਰਜ ਲੱਗਣ ਦਾ ਮੁੱਖ ਮਕਸਦ ਹਲਕੇ ਦੇ ਲੋਕਾਂ ਦੀ ਸੇਵਾ ਕਰਨੀ, ਵਿਕਾਸ ਕਰਵਾਉਣਾ ਅਤੇ ਹਲਕੇ ਨੂੰ ਨਸ਼ਾ ਮੁਕਤ ਕਰਨਾ ਹੈ।
ਠਾਠਾਂ ਮਾਰਦੇ ਇੱਕਠ ਨੇ ਸਾਬਤ ਕਰ ਦਿਤੈ ਕਿ ਹਲਕਾ ਮਜੀਠਾ ਤੋ ਤਲਬੀਰ ਗਿੱਲ ਹੀ ਹੋਣਗੇ ਵਧਾਇਕ
ਉਨਾਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਜੋਂ ਮੈਨੂੰ ਪਾਰਟੀ ਨੇ ਹਲਕੇ ਦੇ ਲੋਕਾਂ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਹੈ ਉਸ ਜ਼ਿੰਮੇਵਾਰੀ ਨੂੰ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ। ਅੱਜ ਭਾਰੀ ਮੀਂਹ ਪੈਣ ਦੇ ਬਾਵਜੂਦ ਹਲਕੇ ਦੇ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਨੇ ਸਾਬਿਤ ਕੀਤਾ ਕਿ ਆਉਣ ਵਾਲੇ ਹਲਕਾ ਮਜੀਠਾ ਦੇ ਅਗਲੇ ਵਿਧਾਇਕ ਤਲਬੀਰ ਸਿੰਘ ਗਿੱਲ ਹੋਣਗੇ। ਇਸ ਮੌਕੇ ਹਲਕਾ ਮਜੀਠਾ ਦੀ ਸੰਗਤ ਅਤੇ ਸਮੂਹ ਵਰਕਰ ਸਾਹਿਬਾਨ ਹਾਜ਼ਿਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-