





Total views : 5839762







Total views : 5839762ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ/ਦਇਆ ਸਿੰਘ
ਥਾਣਾਂ ‘ਡੀ’ ਡਵੀਜਨ ਅੰਮ੍ਰਿਤਸਰ ਵਿਖੇ 22 ਅਗਸਤ ਨੂੰ ਇਕ ਔਰਤ ਮਿੰਨੀ ਸ਼ਰਮਾਂ ਵਲੋ ਆਪਣੇ ਭਰਾ ਮਨੀ ਸ਼ਰਮਾਂ ਦੀ ਗੁੰਮਸ਼ੁਦਗੀ ਸਬੰਧੀ ਦਰਜ ਰਿਪੋਰਟ ਦੇ ਮਾਮਲੇ ‘ਚ ਪੁਲਿਸ ਨੇ ਕਾਰਵਾਈ ਕਰਦਿਆ ਇਸ ਮਾਮਲੇ ਨੂੰ 24 ਘੰਟਿਆਂ ਦੇ ਅੰਦਰ ਅੰਦਰ ਸੁਲਝਾਅ ਕੇ ਉਸ ਦੀ ਹੱਤਿਆ ਕਰਨ ਵਾਲੀ ਉਸ ਦੀ ਪਤਨੀ ਤੇ ਉਸ ਦੇ ਆਸ਼ਕ ਨੂੰ ਗ੍ਰਿਫਤਾਰ ਕਰਨ ਸਬੰਧੀ ਜਾਣਕਾਰੀ ਦੇਦਿਆ ਏ.ਡੀ.ਸੀ.ਪੀ 1 ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਇਜ ਕਤਲ ਪ੍ਰੇਮ ਸਬੰਧਾਂ ਦੇ ਜੱਗ ਜਾਹਰ ਹੋਣ ਕਾਰਨ ਉਸ ਦੀ ਪਤਨੀ ਵਲੋ ਆਪਣੇ ਆਸ਼ਕ ਨਾਲ ਮਿਲਕੇ ਕਥਿਤ ਤੌਰ ਤੇ ਗਲਾ ਦਬਾਅ ਕੇ ਕੀਤਾ ਗਿਆ ਸੀ।ਏ.ਡੀ.ਸੀ.ਡੀ.ਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵੱਲੋਂ ਜਾਂਚ ਹਰ ਪਹਿਲੂ ਤੋਂ ਕਰਨ ਤੇ ਦੋਨਾਂ ਮੁਲਜ਼ਮਾਂ ਰਜਨੀ ਸ਼ਰਮਾ (ਮ੍ਰਿਤਕ ਦੀ ਪਤਨੀ) ਅਤੇ ਦੁਕਾਨਦਾਰ ਸੋਨੂੰ ਕੁਮਾਰ ਸ਼ਰਮਾ ਵਾਸੀ ਤਰਨ ਤਾਰਨ ਰੋਡ, ਅੰਮ੍ਰਿਤਸਰ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕੀਤਾ ਗਿਆ ਤੇ ਇਹ ਗੱਲ ਸਾਹਮਣੇ ਆਈ ਕਿ ਮੁਦੱਈਆ ਦੇ ਘਰ ਦੇ ਸਾਹਮਣੇ ਸੋਨੂੰ ਸ਼ਰਮਾ ਦੀ ਫੋਟੋਗ੍ਰਾਫੀ ਦੀ ਦੁਕਾਨ ਹੈ ਅਤੇ ਮੁਦੱਈਆ ਦੀ ਭਰਜ਼ਾਈ ਰਜ਼ਨੀ ਦੇ ਦੁਕਾਨਦਾਰ ਸੋਨੂੰ ਸ਼ਰਮਾ ਨਾਲ ਨਜ਼ਾਇਜ਼ ਸਬੰਧ ਸੀ।
ਜੋ ਮਿਤੀ 17.08.25 ਨੂੰ ਮੁਦੱਈਆਂ ਦੀ ਮਾਤਾ ਗੁਰਦੁਆਰਾ ਸਾਹਿਬ ਵਿੱਖੇ ਗਈ ਹੋਈ ਸੀ ਤਾਂ ਪਿੱਛੋ ਸੋਨੂੰ ਸ਼ਰਮਾ ਉਸਦੀ ਭਰਜ਼ਾਈ ਨੂੰ ਮਿਲਣ ਲਈ ਆਇਆ ਸੀ ਤੇ ਇਸੇ ਦੌਰਾਨ ਉਸਦਾ ਭਰਾ ਮਨੀ ਸ਼ਰਮਾ ਵੀ ਘਰ ਆ ਗਿਆ ਤੇ ਜਿਸਨੂੰ, ਇਹਨਾਂ ਦੇ ਨਜ਼ਾਇਜ਼ ਸਬੰਧਾ ਬਾਰੇ ਪਤਾ ਲੱਗ ਗਿਆ। ਇਹਨਾਂ ਦੇ ਨਜ਼ਾਇਜ਼ ਸਬੰਧ ਜਗਜਾਹਰ ਹੋਣ ਤੋਂ ਰੋਕਣ ਲਈ ਰਜ਼ਨੀ ਅਤੇ ਸੋਨੂੰ ਸ਼ਰਮਾ ਨੇ ਦੋਵਾਂ ਨੇ ਮਿਲ ਕੇ ਘਰ ਵਿੱਚ ਪਹਿਲੀ ਮੰਜਿਲ ਤੇ ਪਿਛਲੇ ਕਮਰੇ ਵਿੱਚ ਮਨੀ ਸ਼ਰਮਾਂ ਦਾ ਪਰਨੇ ਨਾਲ ਗਲਾ ਘੁੱਟ ਜਾਨੋ ਮਾਰ ਦਿੱਤਾ ਸੀ ਅਤੇ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਪਿੰਡ ਬੋਹੜਾ ਦੀ ਨਹਿਰ ਵਿੱਚ ਸੁੱਟ ਦਿੱਤਾ ਜੋ ਲਾਸ਼ ਥਾਣਾ ਖਾਲੜਾ ਜਿਲ੍ਹਾ ਤਰਨ ਤਾਰਨ ਦੀ ਹਦੂਦ ਅੰਦਰ ਬ੍ਰਾਮਦ ਕੀਤੀ ਗਈ। ਗ੍ਰਿਫ਼ਤਾਰ ਦੋਨਾਂ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ।ਇਸ ਸਮੇ ਉਨਾਂ ਨਾਲ ਏ.ਸੀ.ਪੀ ਕੇਦਰੀ ਸ: ਜਸਪਾਲ ਸਿੰਘ ਅਤੇ ਥਾਣਾ ਮੁੱਖੀ ਡੀ ਵਡੀਜਨ ਅੰਮ੍ਰਿਤਸਰ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-