





Total views : 5841034







Total views : 5841034ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬੀ.ਐਨ.ਈ ਬਿਊਰੋ
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਲਾਨ ਕੀਤਾ ਕਿ ਉਹ ਕੇਜਰੀਵਾਲ ਦੀ ’ਜ਼ਮੀਨ ਹੜੱਪ ਕਰਨ ਦੀ ਸਕੀਮ’ ਵਿਰੁੱਧ ਆਪਣੀ ਮੁਹਿੰਮ ਹੋਰ ਤੇਜ਼ ਕਰੇਗਾ ਅਤੇ ਜਦੋਂ ਤੱਕ ਸਰਕਾਰ ਕਿਸਾਨਾਂ ਤੇ ਹੋਰ ਜ਼ਮੀਨ ਮਾਲਕਾਂ ਨਾਲ ਇਕ ਵੱਡੇ ਧੋਖੇ ਨੂੰ ਵਾਪਸ ਨਹੀਂ ਲੈਂਦੀ, ਇਹ ਮੁਹਿੰਮ ਜਾਰੀ ਰਹੇਗੀ।
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ’ਚ ਬੇਅਦਬੀ ਲਈ ਪੰਜਾਬ ਸਰਕਾਰ ਮੁਆਫੀ ਮੰਗੇ; ਪਾਰਟੀ ਦੀ ਕੋਰ ਕਮੇਟੀ ਨੇ ਕੀਤੀ ਮੰਗ
ਇਸ ਸੰਬੰਧੀ ਮਤਾ ਪਾਰਟੀ ਦੀ ਕੋਰ ਕਮੇਟੀ ਦੀ ਅੱਜ ਦੁਪਹਿਰ ਹੋਈ ਮੀਟਿੰਗ ਵਿਚ ਪਾਸ ਕੀਤਾ ਗਿਆ। ਮਤੇ ਵਿਚ ਐਲਾਨ ਕੀਤਾ ਗਿਆ ਕਿ ਹੋਰਨਾਂ ਤੋਂ ਇਲਾਵਾ ਅਗਲਾ ਰੋਸ ਧਰਨਾ 4 ਅਗਸਤ ਨੂੰ ਬਠਿੰਡਾ ਅਤੇ 11 ਅਗਸਤ ਨੂੰ ਪਟਿਆਲਾ ਵਿਚ ਦਿੱਤਾ ਜਾਵੇਗਾ ਜਿਸ ਮਗਰੋਂ ਅਜਿਹੇ ਰੋਸ ਧਰਨੇ ਹੋਰ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਦਿੱਤੇ ਜਾਣਗੇ।
ਇਸ ਤੋਂ ਪਹਿਲਾਂ ਸਵੇਰ ਵੇਲੇ ਸਰਦਾਰ ਬਾਦਲ ਨੇ ਸੂਬੇ ਭਰ ਵਿਚ ’ਮੈਨੂੰ ਮਾਣ ਅਕਾਲੀ ਹੋਣ ’ਤੇ’ ਰਾਜ ਪੱਧਰੀ ਮੁਹਿੰਮ ਸ਼ੁਰੂ ਕੀਤੀ ਜਿਸ ਦੌਰਾਨ ਪਾਰਟੀ ਵਰਕਰਾਂ ਨੇ ਜੈਕਾਰਿਆਂ ਨਾਲ ਅਸਮਾਨ ਗੂੰਜਣ ਲਗਾ ਦਿੱਤਾ। ਸਰਦਾਰ ਬਾਦਲ ਨੇ ਪਾਰਟੀ ਵਰਕਰਾਂ ਦੇ ਵਾਹਨਾਂ ਵਾਸਤੇ ਸਟਿੱਕਰ ਵੀ ਜਾਰੀ ਕੀਤੇ ਤੇ ਵਰਕਰਾਂ ਤੇ ਪਾਰਟੀ ਸਮਰਥਕਾਂ ਵੱਲੋਂ ਘਰਾਂ ’ਤੇ ਲਗਾਏ ਜਾਣ ਵਾਲੇ ਝੰਡੇ ਵੀ ਜਾਰੀ ਕੀਤੇ।
ਸਰਦਾਰ ਬਾਦਲ ਨੇ ਦੱਸਿਆ ਕਿ ਇਹ ਮੁਹਿੰਮ ਅਕਾਲੀ ਦਲ ਦੇ ਉਭਾਰ ਵਿਰੁੱਧ ਸਾਜ਼ਿਸ਼ਾਂ ਨੂੰ ਬੇਨਕਾਬ ਕਰੇਗੀ ਅਤੇ ਹਰ ਘਰ ਤੇ ਹਰ ਪਿੰਡ, ਕਸਬੇ ਤੇ ਸ਼ਹਿਰ ਵਿਚ ਅਕਾਲੀ ਦਲ ਦਾ ਉਭਾਰ ਨਜ਼ਰ ਆਵੇਗਾ।
ਤਿੰਨਾਂ ਮੀਟਿੰਗਾਂ ਵਿਚ ਮੈਂਬਰਾਂ ਨੇ ਵਿਰੋਧੀ ਧਿਰਾਂ ਖਾਸ ਤੌਰ ’ਤੇ ਅਕਾਲੀ ਦਲ ਦੇ ਆਗੂਆਂ ਖਿਲਾਫ ਬਦਲਾਖੋਰੀ ਅਤੇ ਦਮਨਕਾਰੀ ਨੀਤੀਆਂ ਅਪਣਾਏ ਜਾਣ ਦੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਇਕਜੁੱਟ ਹੋ ਕੇ ਕਿਹਾ ਕਿ ਅਸੀਂ ਆਪਣੀ ਪੂਰੀ ਤਾਕਤ ਨਾਲ ਹਰ ਪੱਧਰ ’ਤੇ ਇਸ ਦਮਨਕਾਰੀ ਨੀਤੀ ਦਾ ਵਿਰੋਧ ਕਰਾਂਗੇ।
ਉਹਨਾਂ ਦੱਸਿਆ ਕਿ ਅਕਾਲੀ ਦਲ 20 ਅਗਸਤ ਨੂੰ ਆਪਣੇ ਮਰਹੂਮ ਪ੍ਰਧਾਨ ਤੇ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਦੇ ਮਸੀਹਾ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 40ਵਾਂ ਸ਼ਹੀਦੀ ਦਿਹਾੜਾ ਮਨਾਵੇਗਾ। ਪਾਰਟੀ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਜੀ ਦੇ ਸਨਮਾਨ ਵਿਚ ਈਸੜੂ ਵਿਖੇ ਸਾਲਾਨਾ ਕਾਨਫਰੰਸ ਆਯੋਜਿਤ ਕਰੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

