ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਸਰੋਵਰ ‘ਚ ਇਸ਼ਨਾਨ ਕਰਦੇ ਸਮੇਂ ਨੌਜਵਾਨ ਦੀ ਡੁੱਬਣ ਨਾਲ ਹੋਈ ਮੌਤ

4948606
Total views : 5949195

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀ/ਵਿੱਕੀ ਭੰਡਾਰੀ

ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਜੀ ਕੱਥੂਨੰਗਲ ਵਿਖੇ ਅੱਜ ਬਾਅਦ ਦੁਪਹਿਰ ਨਿਹੰਗ ਸਿੰਘਾਂ ਦੇ ਜਥੇ ਨਾਲ ਆਏ ਇਕ ਨੌਜਵਾਨ ਦੇ ਸਰੋਵਰ ਵਿੱਚ ਇਸ਼ਨਾਨ ਕਰਨ ਸਮੇਂ ਡੁੱਬਣ ਨਾਲ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਤਰਨਾ ਦਲ ਨਿਹੰਗ ਸਿੰਘਾਂ ਦਾ ਇਕ ਜਥਾਂ ਸ਼ਾਮ 4 ਵਜੇ ਦੇ ਕਰੀਬ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਮੱਥਾ ਟੇਕਣ ਲਈ ਪੁੱਜਾ ।

ਇਸ ਦੌਰਾਨ ਜਥੇ ਦੇ ਨਾਲ ਆਏ ਦੋ ਨੌਜਵਾਨ ਸਰੋਵਰ ਵਿੱਚ ਇਸ਼ਨਾਨ ਕਰਨ ਲਈ ਪਹੁੰਚ ਗਏ। ਇਹਨਾਂ ਵਿੱਚੋਂ ਇੱਕ ਨੌਜਵਾਨ ਸਰੋਵਰ ਅੰਦਰ ਬਣੀ ਛੋਟੀ ਕੰਧ ਨੂੰ ਪਾਰ ਕਰਕੇ ਇਸ਼ਨਾਨ ਕਰਨ ਲੱਗਾ ਤੇ ਵੇਖਦਿਆਂ ਹੀ ਵੇਖਦਿਆਂ ਉਹ ਡੂੰਘੇ ਸਰੋਵਰ ਵਿੱਚ ਡੁੱਬ ਗਿਆ। ਉਥੇ ਮੌਜੂਦ ਸੰਗਤ ਦੇ ਦੱਸਣ ਅਨੁਸਾਰ ਉਕਤ ਨੌਜਵਾਨ ਨੂੰ ਸ਼ਾਇਦ ਤੈਰਨਾ ਵੀ ਨਹੀਂ ਸੀ ਆਉਂਦਾ। ਸੰਗਤਾਂ ਵੱਲੋਂ ਪੂਰੀ ਜਦੋ ਜਹਿਦ ਕਰਨ ਤੋਂ ਬਾਅਦ ਪੂਰਾ ਸਰੋਵਰ ਦਾ ਪਾਣੀ ਖਾਲੀ ਕਰ ਦਿੱਤਾ ਗਿਆ ਅਤੇ ਪੌਣੇ ਦੋ ਘੰਟੇ ਦੇ ਕਰੀਬ ਸਰੋਵਰ ਚੋ ਭਾਲ ਕਰਨ ਉਪਰੰਤ ਉਕਤ ਨੌਜਵਾਨ ਮ੍ਰਿਤਕ ਹਾਲਤ ‘ਚ ਸਰੋਵਰ ਚੋ ਮਿਲਿਆ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News