ਹਰਮੀਤ ਸਿੰਘ ਸੰਧੂ ਨੂੰ ਹਲਕਾ ਇੰਚਾਰਜ ਐਲਾਨਣ ਤੋ ਪਹਿਲਾ ਹਾਈਕਮਾਂਡ ਨੇ ਕੀਤੀ ਤਿੰਨ ਘੰਟੇ ਮੀਟਿੰਗ ! ਡਾ: ਸੋਹਲ ਦੇ ਦਿਹਾਂਤ ਤੋ ਬਾਅਦ ਪਾਰਟੀ ਕਰ ਰਹੀ ਸੀ ਮਜਬੂਤ ਨੇਤਾ ਦੀ ਭਾਲ

4878606
Total views : 5841122

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ਗੰਡੀ ਵਿੰਡ

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਡਾ:ਕਸ਼ਮੀਰ ਸਿੰਘ ਸੋਹਲ ਤਰਨਤਾਰਨ ਤੋਂ ‘ਆਪ’ ਦੇ ਵਿਧਾਇਕ ਚੁਣੇ ਗਏ ਸਨ। ਪਰ ਉਨ੍ਹਾਂ ਦੀ ਬਿਮਾਰੀ ਕਾਰਨ 27 ਜੂਨ 2025 ਨੂੰ ਮੌਤ  ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਜਿਸ ਤੋ ਬਾਅਦ ਆਪ ਕਿਸੇ ਅਜਿਹੇ ਮਜਬੂਤ ਨੇਤਾ ਦੀ ਭਾਲ ਵਿੱਚ ਸੀ ਕਿ ਜੋ ਨਿਰੋਲ ਪੰਥਕ ਤੇ ਪੇਡੂ ਇਲਾਕੇ ਵਿੱਚੋ ਜਿੱਤ ਪ੍ਰਾਪਤ ਕਰ ਸਕੇ।ਜਿਸ ਕਰਕੇ 10 ਦਿਨ ਪਹਿਲਾਂ ਪਾਰਟੀ ਵਿੱਚ ਸ਼ਾਮਿਲ ਹੋਏ ਸ: ਹਰਮੀਤ ਸਿੰਘ ਸੰਧੂ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਮਾਮਲਿਆ ਦੇ ਇੰਚਾਰਜ ਮੁਨੀਸ਼ ਸਿਸੋਦੀਆਂ ਵਿਚਾਲੇ ਕਰੀਬ ਤਿੰਨ ਘੰਟੇ ਚੱਲੀ ਵਿਚਾਰ ਚਰਚਾ ਤੋ ਬਾਅਦ ਹਲਕਾ ਇੰਚਾਰਜ ਦਾ ਐਲਾਨ ਕਰਕੇ ਸੰਕੇਤ ਦਿੱਤਾ ਹੈ ਕਿ ਇਕ ਦਿਨ ਪਹਿਲਾ ਗੁਰੂ ਘਰ ਡਾ: ਸੋਹਲ ਦੇ ਪੀ.ਏ ਤੇ ਹੋਰਨਾ ਵਲੋ ਹਰਮੀਤ ਸਿੰਘ ਸੰਧੂ ਨੂੰ ਹਲਕਾ ਇੰਚਾਰਜ ਲਗਾਉਣ ਦੀ ਕੀਤੀ ਵਿਰੋਧਤਾ ਤੇ ਅਜਾਦ ਉਮੀਦਵਾਰ ਵਜੋ ਚੋਣ ਲੜਨ ਦਿੱਤੀ ਧਮਕੀ ਦਾ ਹਾਈਕਮਾਂਡ ‘ਤੇ ਕੋਈ ਅਸਰ ਨਹੀ।


ਮੰਨਿਆ ਜਾ ਰਿਹਾ ਹੈ ਕਿ ਤਿੰਨ ਵਾਰ ਦੇ ਵਧਾਇਕ ਰਹੇ ਤੇ ਦੋ ਚੋਣਾਂ ਲੜ ਚੁੱਕੇ ਸ: ਹਰਮੀਤ ਸਿੰਘ ਸੰਧੂ ਹਲਕੇ ਦੇ ਪਿੰਡਾਂ ਤੇ ਲੋਕਾ ਦੀ ਰਗ ਰਗ ਤੋ ਜਾਣੂ ਹਨ , ਅਤੇ ਹਰ ਇਕ ਦੀ ਨਬਜ ਪਛਾਣਦੇ ਹਨ , ਜਿੰਨਾ ਨੂੰ ਇਹ ਪਤਾ ਹੈ ਕਿ ਉਨਾਂ ਦੇ ਵਧਾਇਕ ਹੁੰਦਿਆ ਕਿਸ ਕਿਸ ਨੇ ਤੇ ਕਿਸ ਕਿਸ ਤਰਾਂ ਮੌਜਾਂ ਲੁਟੀਆ ਹਨ।ਕਾਂਗਰਸ , ਅਕਾਲੀ ਦਲ ਦੇ ਨਾਲ ਨਾਲ ਆਪ ਨੂੰ ਇਸ ਗੱਲ ਦੀ ਵੀ ਚਿੰਤਾ ਸੀ ਹਲਕਾ ਖਡੂਰ ਸਾਹਿਬ ਤੋ ਸਾਂਸਦ ਤੇ ਡਿਬੜੂਗੜ੍ਹ ਜੇਲ ‘ਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਵੀ ਇਥੋ ਚੋਣ ਲੜਨ ਦਾ ਐਲਾਨ ਕਰ ਚੁੱਕੀ, ਜਿਸ ਨੂੰ ਵੀ ਇਸ ਕਰਕੇ ਵੱਡੀ ਚਣੌਤੀ ਵਜੋ ਲਿਆ ਜਾ ਰਿਹਾ ਹੈ ਕਿ ਜੇਕਰ  ਭਾਈ ਅੰਮ੍ਰਿਤਪਾਲ ਸਿੰਘ ਨੂੰ ਜੇਲ ‘ਚ ਬੈਠਿਆ ਹੀ ਇਸ ਹਲਕੇ ਲੋਕ ਜਿਤਾਅ ਸਕਦੇ ਹਨ ਤਾਂ ਉਨਾਂ ਦਾ ਉਤਾਰਿਆ ਉਮੀਦਵਾਰ ਚੋਣ ਮੈਦਾਨ ‘ਚ ਵੱਡੀ ਟੱਕਰ ਦੇ ਸਕਦਾ ਹੈ, ਜੋ ਆਪ ਨੂੰ ਹੋਰ ਲੜੀਆ ਜਿਮਨੀ ਚੋਣਾਂ ‘ਚ ਨਹੀ ਆਈ। ਜਿਸ ਸਭ ਨੂੰ ਵੇਖਦਿਆ ਹੀ ਹਰਮੀਤ ਸਿੰਘ ਸੰਧੂ ਨੂੰ ਹਲਕਾ ਇੰਚਾਰਜ ਲਗਾਕੇ ਹਲਕੇ ਅੰਦਰ ਵਿਕਾਸ ਕਾਰਜ ਕਰਾਉਣ ਤੇ ਵਿਚਰਨ ਦੀ ਹਰੀ ਝੰਡੀ ਦੇ ਦਿੱਤੀ ਗਈ ਹੈ।

ਅੰਦਰਲੀ ਗੱਲ ! ਹੈਲੋ ਸਰ , ਜੈੱਸ ਸਰ ਹੋਣ ਲੱਗੀ-

ਜਿਉ ਹੀ ਸ: ਹਰਮੀਤ ਸਿੰਘ ਸੰਧੂ ਦੇ ਹਲਕਾ ਇੰਚਾਰਜ ਬਣਾਏ ਜਾਣ ਦਾ ਐਲਾਨ ਹੋਇਆ ਤਾਂ ਤਰਨ ਤਾਰਨ ਜਿਲਾ ਹੈਡਕੁਆਟਰ ਹੋਣ ਕਰਕੇ ਬਿਊਰੋਕਰੇਸੀ ਦੇ ਤੇਵਰ ਵੀ ਬਦਲ ਗਏ ਕਿਉਕਿ ਜਿਹੜੇ ਅਫਸਰ ਸਤਾ ਤੋ ਬਾਹਰ ਹੋਣ ਕਰਕੇ ਕੁਝ ਮਹੀਨੇ ਪਹਿਲਾਂ ਉਨਾ ਦਾ  ਫੋਨ ਨਹੀ ਚੁੱਕਦੇ ਸਨ। ਉਨਾਂ ਦੇ ਸੁਰ ਵੀ ਫੋਨ ਖੜਕਦਿਆ ਹੀ ਹੈਲੋ ਸਰ, ਜੈੱਸ ਸਰ ਵਿੱਚ ਬਦਲ ਗਏ ਹਨ।ਜਿਹੜੀ ਅੰਦਰਲੀ ਗੱਲ ਉਭਰ ਕੇ ਸਾਹਮਣੇ ਆਈ ਹੈ ਉਹ ਇਹ ਕਿ ਅੱਜ ਇੰਚਾਰਜ ਲੱਗਣ ਤੋ ਬਾਅਦ ਅਧਿਕਾਰੀ ਹੀ ਗੁਲਦਸਤੇ ਲੈ ਕੇ ਨਹੀ ਪੁੱਜੇ ਸਗੋ ਬਾਗੀ ਸੁਰ ਅਲਾਪਣ  ਵਾਲੇ ਕਈ ਪਾਰਟੀ ਦਾ ਹੁਕਮ ਸਿਰ ਮੱਥੇ ਕਹਿਕੇ ਸੰਧੂ ਦੀ ਕੋਠੀ ਪੁੱਜ ਗਏ ਹਨ। ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

 

 

 

 

 

 

 

Share this News