ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਨੇ 6 ਕਿਲੋ ਤੋ ਵੱਧ ਹੈਰੋਇਨ ਸਮੇਤ ਨਬਾਲਗ ਸਣੇ ਚਾਰ ਨਸ਼ਾ ਤਸਕਰ ਕੀਤੇ ਕਾਬੂ

4925845
Total views : 5915088

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਦਇਆ ਸਿੰਘ 

ਸਰਹੱਦ ਪਾਰ ਨਾਰਕੋ-ਤਸਕਰੀ ਵਿਰੁਧ ਇਕ ਵੱਡੀ ਕਾਰਵਾਈ ਵਿਚ ਅੰਮ੍ਰਿਤਸਰ ਪੁਲਿਸ ਨੇ ਇਕ ਵੱਡੇ ਸੰਗਠਤ ਹੈਰੋਇਨ ਤਸਕਰੀ ਕਰਨ ਵਾਲੇ ਗਰੋਹ ਦਾ ਪਰਦਾਫ਼ਾਸ਼ ਕੀਤਾ ਹੈ, ਜਿਸ ਦਾ ਪਾਕਿਸਤਾਨ ਨਸ਼ਾ ਤਸਕਰਾਂ ਨਾਲ ਸਿੱਧਾ ਸਬੰਧ ਹੈ।ਜਿਸ ਸਬੰਧੀ ਇਕ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦੇਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਮੁੱਖ ਮੁਲਜ਼ਮ ਸਰਬਜੀਤ ਉਰਫ਼ ਜੋਬਨ, ਜੋ ਕਿ ਸਰਹੱਦੀ ਖੇਤਰ ਦੇ ਇਕ ਪਿੰਡ ਤੋਂ ਕੰਮ ਕਰ ਰਿਹਾ ਹੈ।

ਸਰਹੱਦ ਪਾਰ ਬਦਨਾਮ ਤਸਕਰ ਰਾਣਾ ਨਾਲ ਸਿੱਧਾ ਸੰਪਰਕ ਵਿਚ ਹੈ, ਨੂੰ ਇਕ ਨਾਬਾਲਗ਼ ਸਮੇਤ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਪੁੱਛਗਿੱਛ ਤੋਂ ਬਾਅਦ ਅਜਨਾਲਾ ਤੋਂ ਦੋ ਹੋਰ ਤਸਕਰਾਂ ਧਰਮ ਸਿੰਘ ਅਤੇ ਕੁਲਬੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਤੋਂ 5 ਕਿਲੋ ਤੋਂ ਵੱਧ ਹੈਰੋਇਨ ਜ਼ਬਤ ਕੀਤੀ ਗਈ।

ਸ: ਭੁੱਲਰ  ਨੇ ਦਸਿਆ ਕਿ ਮੁਲਜ਼ਮਾਂ ਵਿਰੁਧ ਕੁੱਲ ਰਿਕਵਰੀ 6.106 ਕਿਲੋ ਹੈਰੋਇਨ ਤੇ 2 ਮੋਟਰਸਾਈਕਲ ਬਰਾਮਦ ਕਰ ਕੇ ਐਨ.ਡੀ.ਪੀ.ਐਸ. ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਪੁਲਿਸ ਸਟੇਸ਼ਨ ਹਵਾਈ ਅੱਡੇ ਅਤੇ ਪੁਲਿਸ ਸਟੇਸ਼ਨ ਛੇਹਰਟਾ ਵਿਖੇ ਐਫ਼.ਆਈ.ਆਰ ਦਰਜ ਕੀਤੀਆ ਗਈਆਂ ਹਨ।ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨਾਰਕੋ ਨੈੱਟਵਰਕ ਨੂੰ ਖ਼ਤਮ ਕਰਨ ਅਤੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਦੀ ਰੱਖਿਆ ਕਰਨ ਦੇ ਅਪਣੇ ਇਰਾਦੇ ‘ਤੇ ਦ੍ਰਿੜ੍ਹ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News