





Total views : 5841381







Total views : 5841381ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਮਿੱਕੀ ਗੁਮਟਾਲਾ
ਸੰਗਠਿਤ ਗਿਰੋਹਾਂ ਅਤੇ ਅਪਰਾਧੀਆਂ ‘ਤੇ ਸਖ਼ਤ ਕਾਰਵਾਈ ਕਰਦਿਆਂ, ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੇ ਇੱਕ ਐਕਸਟੋਰਸ਼ਨ ਗੈਂਗ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਸ਼ਹਿਰ ਵਿੱਚ ਇਹ ਗਿਰੋਹ ਚਲਾ ਰਹੇ ਸਨ।ਮੁਕੱਦਮਾਂ ਨੰਬਰ 118 ਮਿਤੀ 21.07.2025 ਜੁਰਮ 308 ਬੀਐਨਐਸ, 125 ਬੀਐਨਐਸ, 25/27 ਅਸਲਾ ਐਕਟ, ਥਾਣਾ ਸਦਰ, ਅੰਮ੍ਰਿਤਸਰ।ਇਸ ਸਬੰਧ ਵਿੱਚ ਇੱਕ ਮੁਕੱਦਮਾਂ ਨੰਬਰ 118 ਮਿਤੀ 24.07.2025 ਜ਼ੁਰਮ 25 ਅਸਲਾ ਐਕਟ, ਥਾਣਾ ਸਿਵਲ ਲਾਈਨਜ਼, ਅੰਮ੍ਰਿਤਸਰ ਦਰਜ ਕੀਤੀ ਗਈ ਹੈ।ਥਾਣਾ ਸਦਰ ਅੰਮ੍ਰਿਤਸਰ ਦੇ ਖੇਤਰ ਵਿੱਚ ਇੱਕ ਵਪਾਰੀ ਨੂੰ ਫਿਰੌਤੀ ਲਈ ਕਾਲ ਕੀਤੀ ਸੀ ਅਤੇ ਉਸਨੂੰ ਡਰਾਉਣ ਲਈ ਡਿਸਪਲੇ ਬੋਰਡ ‘ਤੇ ਗੋਲੀਆਂ ਚਲਾਈਆਂ ਗਈਆਂ ਅਤੇ ਇਸਦੀ ਵੀਡੀਓ ਪੀੜਤ ਨੂੰ ਭੇਜੀ ਗਈ।
ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਸ਼੍ਰੀ ਗੁਰਪ੍ਰੀਤ ਸਿੰਘ, ਆਈਪੀਐਸ ਦੀਆਂ ਹਦਾਇਤਾਂ ‘ਤੇ ਅਤੇ ਸ਼੍ਰੀ ਰਵਿੰਦਰ ਪਾਲ ਸਿੰਘ, ਡੀਸੀਪੀ/ਡਿਟੈਕਟਿਵ, ਸ਼੍ਰੀ ਹਰਪਾਲ ਸਿੰਘ ਪੀਪੀਐਸ, ਏਡੀਸੀਪੀ ਸਿਟੀ-2, ਸ਼੍ਰੀ ਜਗਬਿੰਦਰ ਸਿੰਘ, ਏਡੀਸੀਪੀ/ਡਿਟੈਕਟਿਵ, ਸ਼੍ਰੀ ਹਰਮਿੰਦਰ ਸਿੰਘ ਸੰਧੂ, ਏਸੀਪੀ/ਡਿਟੈਕਟਿਵ, ਅਤੇ ਸ਼੍ਰੀ ਰਿਸ਼ਭ ਭੋਲਾ ਆਈਪੀਐਸ, ਏਸੀਪੀ ਉੱਤਰੀ ਦੀ ਨਿਗਰਾਨੀ ਹੇਠ, ਮਾਮਲੇ ਦਾ ਪਤਾ ਲਗਾਉਣ ਲਈ ਇੰਸਪੈਕਟਰ ਅਮੋਲਕਦੀਪ ਸਿੰਘ, ਇੰਚਾਰਜ ਸੀਆਈਏ ਸਟਾਫ-1 ਦੀ ਅਗਵਾਈ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ।
ਪੁਲਿਸ ਕਮਿਸ਼ਨਰ ਭੁੱਲਰ ਨੇ ਹੋਰ ਅਧਿਕਾਰੀਆਂ ਨਾਲ ਘਟਨਾ ਸਥਾਨ ਦਾ ਕੀਤਾ ਦੌਰਾ
ਸੀ.ਪੀ ਭੁੱਲਰ ਨੇ ਖੁਲਾਸਾ ਕੀਤਾ ਕਿ ਸੁਖਦੇਵ ਸਿੰਘ, ਪੁੱਤਰ ਮੰਗਲ ਸਿੰਘ ਨਿਵਾਸੀ ਪਿੰਡ ਰਾਮਪੁਰਾ, ਅੰਮ੍ਰਿਤਸਰ ਜੋ ਕਿ ਇਸ ਸਮੇਂ ਸਪੇਨ ਵਿੱਚ ਰਹਿੰਦਾ ਹੈ, ਆਪਣੇ ਭਰਾ ਸਿਮਰਤਪਾਲ ਅਤੇ ਸਾਥੀ ਹਰਪ੍ਰੀਤ ਨਾਲ ਮਿਲ ਕੇ ਇਹ ਨੈੱਟਵਰਕ ਚਲਾ ਰਿਹਾ ਹੈ। ਸੁਖਦੇਵ ਨੇ ਆਪਣੇ ਭਰਾ ਸਿਮਰਤਪਾਲ ਅਤੇ ਹਰਪ੍ਰੀਤ ਨਾਲ ਮਿਲ ਕੇ ਗੈਂਗਸਟਰ ਡੋਨੀ ਬਲ ਦੇ ਨਾਮ ‘ਤੇ ਉਨ੍ਹਾਂ ਤੋਂ ਪੈਸੇ ਵਸੂਲਣ ਦੇ ਟੀਚਿਆਂ ਦੀ ਪਛਾਣ ਕੀਤੀ।
ਤਕਨੀਕੀ ਅਤੇ ਖੁਫੀਆ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ, ਦੋਵੇਂ ਸ਼ੂਟਰ ਅਮਨਦੀਪ ਸਿੰਘ ਵਾਸੀ ਥਾਣਾ ਮਹਿਤਾ, ਅੰਮ੍ਰਿਤਸਰ ਦਿਹਾਤੀ ਅਤੇ ਸਿਮਰਤਪਾਲ ਸਿੰਘ ਵਾਸੀ ਥਾਣਾ ਮਹਿਤਾ, ਅੰਮ੍ਰਿਤਸਰ ਦਿਹਾਤੀ ਨੂੰ ਪਹਿਲਾਂ ਥਾਣਾ ਸਦਰ ਪੁਲਿਸ ਟੀਮ ਨੇ ਗ੍ਰਿਫ਼ਤਾਰ ਕੀਤਾ ਸੀ। ਜੋ ਗੁਪਤ ਸੂਚਨਾ ਮਿਲਣ ‘ਤੇ ਥਾਣਾ ਸਿਵਲ ਲਾਈਨਜ਼ ਦੀ ਪੁਲਿਸ ਟੀਮ ਨੇ ਸਿਮਰਤਪਾਲ ਸਿੰਘ ਉਰਫ ਸਿਮਰਨ ਵਾਸੀ ਥਾਣਾ ਘਰਿੰਡਾ, ਅੰਮ੍ਰਿਤਸਰ ਦਿਹਾਤੀ ਅਤੇ ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਥਾਣਾ ਭੈਣੀ ਮੀਆਂ ਖਾਨ, ਜ਼ਿਲ੍ਹਾ ਗੁਰਦਾਸਪੁਰ ਨੂੰ ਗ੍ਰਿਫ਼ਤਾਰ ਕੀਤਾ ਤੇ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਤੋਂ 01 ਪਿਸਤੌਲ (.45 ਬੋਰ) ਬ੍ਰਾਮਦ ਕੀਤੀ। ਅੱਗੇ ਦੀ ਕਾਰਵਾਈ ਦੌਰਾਨ, ਸਵੇਰੇ ਕਰੀਬ 05:00 ਵਜੇ ਕੰਪਨੀ ਬਾਗ ਨੇੜੇ ਮੁਲਜ਼ਮ ਹਰਪ੍ਰੀਤ ਸਿੰਘ ਨੇ ਪੁਲਿਸ ਪਾਰਟੀ ਨੂੰ ਨਿਸ਼ਾਨਾ ਬਨਾਉਂਣ ਦੀ ਮੰਸ਼ਾਂ ਨਾਲ ਅਚਾਨਕ ਇੱਕ ਪੁਲਿਸ ਕਰਮਚਾਰੀ ਤੋਂ ਕਾਰਬਾਈਨ ਖੋਹ ਲਈ ਜੋ ਪੁਲਿਸ ਪਾਰਟੀ ਵੱਲੋਂ ਸਵੈ-ਰੱਖਿਆ ਵਿੱਚ ਕੰਮ ਕਰਦੇ ਹੋਏ ਏ.ਐਸ.ਆਈ. ਬਲਵਿੰਦਰ ਸਿੰਘ ਨੇ ਆਪਣੇ ਸਰਵਿਸ ਹਥਿਆਰ ਤੋਂ ਗੋਲੀ ਚਲਾਈ, ਜਿਸ ਨਾਲ ਮੁਲਜ਼ਮ ਦੀ ਸੱਜੀ ਲੱਤ ਤੇ ਗੋਲੀ ਲੱਗ ਅਤੇ ਜ਼ਖਮੀ ਨੂੰ ਤੁਰੰਤ ਡਾਕਟਰੀ ਦੇਖਭਾਲ ਲਈ ਹਸਪਤਾਲ ਲਿਜਾਇਆ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰਕਰੋ-
