ਸੇਂਟ ਸੋਵਰੇਨ ਕਾਨਵੈਂਟ ਸਕੂਲ ‘ਚ ਸਟੂਡੈਂਟ ਇਲੈਕਸ਼ਨ ਕਰਵਾਈ ਗਈ

4878756
Total views : 5841381

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਚਵਿੰਡਾ ਦੇਵੀਵਿੱਕੀ ਭੰਡਾਰੀ

ਸੇਂਟ ਸੋਵਰੇਨ ਕਾਨਵੈਂਟ ਸਕੂਲ ਚਵਿੰਡਾ ਦੇਵੀ ‘ਚ ਸਟੂਡੈਂਟ ਇਲੈਕਸ਼ਨ ਕਰਵਾਈ ਗਈ। ਇਸ ਇਲੈਕਸ਼ਨ ਵਿੱਚ ਵਿਦਿਆਰਥੀਆਂ ਵੱਲੋਂ ਸਕੂਲ ‘ਚ ਹੈੱਡ ਬੁਆਏ ਅਤੇ ਹੈੱਡ ਗਰਲ ਦੀ ਚੋਣ ਕੀਤੀ ਗਈ। ਹਰ ਜਮਾਤ ਦੇ ਵਿਦਿਆਰਥੀਆਂ ਵੱਲੋਂ ਵੋਟ ਪਾ ਕੇ ਹੈੱਡ ਬੁਆਏ, ਹੈੱਡ ਗਰਲ ਅਤੇ ਵਾਈਸ ਹੈੱਡ ਬੁਆਏ, ਵਾਈਸ ਹੈੱਡ ਗਰਲ ਦੀ ਵੀ ਚੋਣ ਕੀਤੀ ਗਈ। ਜਿਸ ਵਿੱਚ ਹੈਡ ਬੁਆਏ ਮਨਪ੍ਰੀਤ ਸਿੰਘ ਅਤੇ ਹੈੱਡ ਗਰਲ ਲਵੰਨਿਆ ਸ਼ਰਮਾ ਨੇ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਵਾਈਸ ਹੈੱਡ ਬੁਆਏ ਰੋਹਨਪ੍ਰੀਤ ਸਿੰਘ ਅਤੇ ਹੈੱਡ ਗਰਲ ਪਵਨੀਤ ਕੌਰ ਦੀ ਚੋਣ ਹੋਈ। ਇਹ ਚੁਣੇ ਗਏ ਵਿਦਿਆਰਥੀ ਵੱਖ-ਵੱਖ ਗਤੀਵਿਧੀਆਂ ਦੇ ਨਾਲ -ਨਾਲ ਪੜ੍ਹਾਈ ਵਿੱਚ ਵੀ ਮੱਲਾ ਮਾਰ ਰਹੇ ਹਨ।

ਇਸ ਦੌਰਾਨ ਚੁਣੇ ਗਏ ਵਿਦਿਆਰਥੀਆਂ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਲਗਨ ਦੇ ਨਾਲ ਨਿਭਾਉਣ ਦੀ ਸਹੁੰ ਖਾਧੀ। ਇਸ ਸਾਰੇ ਪ੍ਰੋਗਰਾਮ ਦਾ ਪ੍ਰਬੰਧ ਵਾਈਸ ਪ੍ਰਿੰਸੀਪਲ ਨਿਤੀਕਾ ਸੇਠੀ, ਪਾਰੁਲ ਸੁੰਦਰ, ਅੰਗਰੇਜ ਸਿੰਘ, ਹਰਦੀਸ਼ ਕੌਰ, ਜਸਵਿੰਦਰ ਕੌਰ, ਸਤਿੰਦਰ ਕੌਰ ਅਧਿਆਪਕਾਂ ਦੀ ਨਿਗਰਾਨੀ ਹੇਠ ਹੋਇਆ। ਇਸ ਮੌਕੇ ਸਕੂਲ ਦੇ ਚੇਅਰਮੈਨ ਅਸ਼ਵਨੀ ਕਪੂਰ ਅਤੇ ਐੱਮ ਡੀ ਕੋਮਲ ਕਪੂਰ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਹੋਇਆਂ ਕਿਹਾ ਕਿ ਵਿਦਿਆਰਥੀਆਂ ਦੀ ਇਲੈਕਸ਼ਨ ਕਰਵਾਈ ਗਈ। ਜਿਸ ਵਿੱਚ ਬੈਲਟ ਪੇਪਰ, ਬੈਲਟ ਬਾਕਸ, ਮੈਨੀਫੈਸਟੋ ਸਬੰਧੀ ਉਹਨਾਂ ਨੂੰ ਵਿਸਥਾਰ ਪੂਰਕ ਜਾਣਕਾਰੀ ਦਿੱਤੀ ਗਈ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਹੋਰ ਤਰੱਕੀ ਕਰਨ ਲਈ ਹੱਲਾਸੇਰੀ ਦਿੱਤੀ। ਇਸ ਮੌਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਨਿਤਿਕਾ ਸੇਠੀ, ਕੋਆਰਡੀਨੇਟਰ ਅਤੇ ਸਮੂਹ ਸਟਾਫ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News