ਦੁਕਾਨਦਾਰ ਦਾ ਕਤਲ ਕਰਨ ਵਾਲੇ ਦੋ ਦੋਸ਼ੀ ਪੁਲਿਸ ਨੇ ਕੁਝ ਘੰਟਿਆਂ ਚ ਹੀ ਕੀਤੇ ਕਾਬੂ

4878756
Total views : 5841381

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ

ਥਾਣਾਂ ਇਲਸਾਲਾਮਾਦ ਦੇ ਘੇਰੇ ਅੰਦਰ ਆਂਉਦੇ ਇਲਾਕਾ ਪ੍ਰੇਮ ਨਗਰ ਵਿਖੇ ਇਕ ਦੁਕਾਨਦਾਰ ਦੇ ਹੋਏ ਕਤਲ ਦੇ ਦੋਸ਼ੀਆ ਨੂੰ ਵਾਰਦਾਤ ਦੇ ਕੁਝ ਘੰਟਿਆਂ ਅੰਦਰ ਹੀ ਕਾਬੂ ਕੀਤੇ ਜਾਣ ਬਾਰੇ ਇਕ ਪੱਤਰਕਾਰ ਸੰਮੇਲਨ ‘ਚ ਡੀ.ਸੀ.ਪੀ ਸਿਟੀ ਸ: ਜਗਜੀਤ ਸਿੰਘ ਵਾਲੀਆਂ ਨੇ ਦੱਸਿਆ ਕਿ ਥਾਣਾਂ ਇਸਲਾਮਾਬਾਦ ਵਿਖੇ  ਦਿਵਾਸ਼ ਸ਼ਰਮਾ ਪੁੱਤਰ ਕਿਸ਼ਨ ਵਾਸੀ ਸ਼ਿਵਪੁਰੀ ਅਬਾਦੀ, ਅੰਮ੍ਰਿਤਸਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿਮੇਰੇ ਪਿਤਾ ‘ਕੁਨਾਲ ਟ੍ਰੇਡਿੰਗ ਕੰਪਨੀ’ ਦੇ ਨਾਂ ’ਤੇ ਪ੍ਰੇਮ ਨਗਰ ਨੇੜੇ ਭਵਾਨੀ ਪੈਲੇਸ, ਬੋਹੜੀ ਸਾਹਿਬ ਰੋਡ ਵਿਖੇ ਦੁਕਾਨ ਕਰਦੇ ਹਨ। ਜਿਨ੍ਹਾਂ ਦੇ ਨਾਲ ਮੈਂ ਸਕੂਲ ਤੋਂ ਵਹਿਲਾ ਹੋ ਕੇ ਕੰਮ-ਕਾਰ ਵੇਖਦਾ ਹਾਂ। ਮਿਤੀ 22-07-2025 ਨੂੰ ਮੈਂ ਕਰੀਬ 7:00–7:30 PM ਆਪਣੇ ਪਿਤਾ ਨਾਲ ਦੁਕਾਨ ’ਤੇ ਮੌਜੂਦ ਸੀ ਤਾਂ ਸਾਡੀ ਦੁਕਾਨ ਦੇ ਸਾਹਮਣੇ ਰਹਿੰਦੇ ਮੰਨੂ ਪੁੱਤਰ ਮਿੱਠੂ, ਦੀਪੂ ਵਾਸੀ ਪ੍ਰੇਮ ਨਗਰ, ਜਸਪਾਲ ਵਾਸੀ ਸ਼ਿਵਪੁਰੀ, ਟਿੱਕੀ ਵਾਸੀ ਢੱਪਈ ਅਤੇ ਕ੍ਰਿਸ਼ ਵਾਸੀ ਨੇੜੇ ਰੋੜੇ ਸ਼ਾਹ ਦੇ ਨਾਲ ਝਗੜਾ ਹੋ ਰਿਹਾ ਸੀ।

ਮੇਰੇ ਪਿਤਾ ਜੀ ਨੇ ਵਿਚ ਪੈ ਕੇ ਉਹਨਾਂ ਦੀ ਆਪਸ ਵਿਚ ਰਾਜੀਨਾਮਾ ਕਰਵਾ ਦਿੱਤਾ, ਜਿਸ ਤੋਂ ਬਾਅਦ ਦੋਨੋ ਧਿਰਾਂ ਮੌਕੇ ਤੋਂ ਚਲੀ ਗਈਆਂ। ਕਰੀਬ 10:30 ਤੋਂ 11:00 ਵਜੇ ਰਾਤ ਨੂੰ, ਜਦੋਂ ਮੈਂ ਅਤੇ ਮੇਰੇ ਪਿਤਾ ਦੁਕਾਨ ਬੰਦ ਕਰਕੇ ਘਰ ਵੱਲ ਚੱਲੇ, ਤਾਂ ਉਕਤ ਮੰਨੂ ਪੁੱਤਰ ਮਿੱਠੂ, ਦੀਪੂ ਵਾਸੀ ਪ੍ਰੇਮ ਨਗਰ, ਜਸਪਾਲ ਵਾਸੀ ਸ਼ਿਵਪੁਰੀ, ਟਿੱਕੀ ਵਾਸੀ ਢੱਪਈ ਅਤੇ ਕ੍ਰਿਸ਼ ਵਾਸੀ ਨੇੜੇ ਰੋੜੇ ਸ਼ਾਹ ਦੁਬਾਰਾ ਸਾਡੀ ਦੁਕਾਨ ਦੇ ਬਾਹਰ ਆ ਗਏ। ਉਨ੍ਹਾਂ ਨੇ ਮੇਰੇ ਪਿਤਾ ਨਾਲ ਬਹਿਸਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਕਿ ‘ਤੂੰ ਸਾਡਾ ਫੈਸਲਾ ਨਹੀਂ, ਸਗੋਂ ਸਾਡੀ ਲੜਾਈ ਕਰਵਾ ਰਿਹਾ ਹੈ।’ ਇਸ ਦੌਰਾਨ, ਮੰਨੂ ਨੇ ਆਪਣੇ ਘਰ ਤੋਂ ਦਾਤਰ ਲਿਆ ਕੇ ਮੇਰੇ ਪਿਤਾ ਦੇ ਸਿਰ ਤੇ ਅਤੇ ਹੋਰ ਸਰੀਰ ਦੇ ਹਿੱਸਿਆਂ ’ਤੇ ਬੇਤਹਾਸਾ ਵਾਰ ਕੀਤੇ। ਮੇਰੇ ਪਿਤਾ ਲਹੂ-ਲੁਹਾਨ ਹੋ ਕੇ ਜ਼ਮੀਨ ’ਤੇ ਡਿੱਗ ਪਏ। ਮੈਂ “ਮਾਰ ਦਿੱਤਾ! ਮਾਰ ਦਿੱਤਾ!” ਚੀਕ ਮਾਰੀ ਤਾਂ ਉਕਤ ਸਾਰੇ ਦੋਸ਼ੀ ਮੌਕੇ ਤੋਂ ਭੱਜ ਗਏ। ਮੇਰੇ ਪਿਤਾ ਦੀ ਸਿਰ ਤੇ ਹੋਈਆਂ ਗੰਭੀਰ ਸੱਟਾਂ ਕਾਰਨ ਮੌਕੇ ਤੇ ਹੀ ਮੌਤ ਹੋ ਗਈ।

ਪੁਲਿਸ ਪਾਰਟੀ ਵੱਲੋਂ ਮੁਕੱਦਮਾ ਦੀ ਤਫਤੀਸ਼ ਹਰ ਪਹਿਲੂ ਤੋਂ ਕਰਨ ਤੇ ਕਤਲ ਦੇ ਮਾਮਲੇ ਵਿੱਚ ਮੰਨਾ ਸਿੰਘ @ ਮੰਨਾ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪ੍ਰੇਮ ਨਗਰ ਨੇੜੇ ਭਵਾਨੀ ਪੈਲਸ ਨੇੜੇ ਪੰਨੂ ਚੌਂਕ ਕੋਟ ਖਾਲਸਾ, ਇਸਲਾਮਾਬਾਦ, ਅੰਮ੍ਰਿਤਸਰ ਅਤੇ ਕ੍ਰਿਸ਼ ਪੁੱਤਰ ਸੰਜੀਵ ਸ਼ਰਮਾ ਵਾਸੀ ਗਲੀ ਨੰ. 17, ਨੇੜੇ ਰੋੜੇ ਸ਼ਾਹ, ਗੁਰੂ ਨਾਨਕਪੁਰਾ, ਕੋਟ ਖ਼ਾਲਸਾ, ਇਸਲਾਮਾਬਾਦ, ਅੰਮ੍ਰਿਤਸਰ ਕੁਝ ਹੀ ਘੰਟਿਆਂ ਅੰਦਰ ਕਾਬੂ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ। ਇਸ ਸਮੇ ਉਨਾਂ ਨਾਲ ਏ.ਸੀ.ਪੀ ਜਸਪਾਲ ਸਿੰਘ ਤੇ ਥਾਣਾਂ ਇਸਲਾਮਾਬਾਦ ਦੇ ਐਸ.ਐਚ.ਓ ਇੰਸ; ਜਸਬੀਰ ਸਿੰਘ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ –

 

Share this News