ਤਰਨ ਤਾਰਨ ਤੋ ਕਾਂਗਰਸ ਦੀ ਟਿਕਟ ਦਾ ਦਾਅਵਾ ਪੇਸ਼ ਕਰਨ ਗਏ ਕਾਂਗਰਸੀ ਆਗੂਆਂ ਨੂੰ ਹਾਈਕਮਾਂਡ ਨੇ ਮਿਲਕੇ ਕੰਮ ਕਰਨ ਦੀ ਨਸੀਹਤ ਦੇ ਕੇ ਤੋਰਿਆ

4878623
Total views : 5841191

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ‘ਗੰਡੀ ਵਿੰਡ’

ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਖਾਲੀ ਸੀਟ ਦੀ ਜਿਮਨੀ ਚੋਣ ਵਾਸਤੇ ਚੋਣ ਕਮਿਸ਼ਨ ਵਲੋ ਕਿਸੇ ਸਮੇ ਵੀ ਐਲਾਨ ਕੀਤੇ ਜਾਣ ਨੂੰ ਮੁੱਖ ਰੱਖਦਿਆ ਸਾਰੀਆਂ ਸਿਆਸੀ ਪਾਰਟੀਆਂ ਵਲੋ ਚੋਣ ਲੜਨ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆ ਹਨ, ਜਦੋਕਿ ਸ਼੍ਰੌਮਣੀ ਅਕਾਲੀ ਦਲ ਵਲੋ ਪਹਿਲਕਦਮੀ ਕਰਦਿਆ ਇਥੋ ਆਪਣੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਨਾਮ ਦਾ ਐਲਾਨ ਵੀ ਕਰ ਦਿੱਤਾ ਗਿਆ, ਜਦੋਕਿ ਹਾਕਮ ਧਿਰ ਆਮ ਆਦਮੀ ਪਾਰਟੀ ਵਲੋ ਸ਼੍ਰੋਮਣੀ ਅਕਾਲੀ ਦਲ ਦੇ ਤਿੰਨ ਵਾਰ ਵਾਰ ਵਧਾਇਕ ਰਹੇ ਇਕ ਵਾਰ ਆਪ ਦੇ ਹੀ ਉਮੀਦਵਾਰ ਤੋ ਚੋਣ ਹਾਰ ਚੁੱਕੇ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਤੋ ਬਾਅਦ ਇਹ ਤੈਅ ਹੈ ਕਿ ਉਨਾਂ ਨੂੰ ਹੀ ਉਮੀਦਵਾਰ ਬਣਾਇਆ ਜਾਏਗਾ। ਜਿਸ ਨੂੰ ਮੁੱਖ ਰੱਖਕੇ ਕਾਂਗਰਸ ਵੀ ਇਸ ਹਲਕੇ ਤੋ ਉਮੀਦਵਾਰ ਘੋਸ਼ਿਤ ਕਰਨ ਤੋ ਪਹਿਲਾਂ ਫੂਕ ਫੂਕ ਕੇ ਪੈਰ ਧਰ ਰਹੀ ਹੈ ਕਿ ਅਜਿਹਾ ਉਮੀਦਵਾਰ ਚੋਣ ਮੈਦਾਨ ‘ਚ ਉਤਾਰਿਆ ਜਾਏ ਜੋ ਹਰਮੀਤ ਸਿੰਘ ਸੰਧੂ ਨੰੁ ਕੇਵਲ ਟੱਕਰ ਹੀ ਨਾ ਸਕੇ ਸਗੋ ਸੀਟ ਜਿੱਤਕੇ ਸਾਲ 2027 ‘ਚ ਬਨਣ ਵਾਲੀ ਸਰਕਾਰ ਦੀ ਨੀਹ ਰੱਖ ਸਕੇ।

ਸਰਵੇਅ ਤੋ ਬਾਅਦ ਹੀ ਮੁਕਾਬਲਾ ਕਰਨ ਦੇ ਸਮੱਰਥ ਆਗੂ ਨੂੰ ਦਿੱਤੀ ਜਾਏਗੀ ਟਿਕਟ


ਪਿਛਲੇ ਇਕ ਸਾਲ ਤੋ ਹਰ ਇਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋ ਰਹੇ ਤੇ ਕਾਂਗਰਸ ਲਈ ਪ੍ਰਚਾਰ ਕਰ ਰਹੇ ਟਿਕਟ ਦੇ ਚਾਹਵਾਨ ਕਰੀਬ ਅੱਠ ਸੀਨੀਅਰ ਕਾਂਗਰਸੀ ਨੇਤਾਵਾਂ ਨੰੁੂ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਚੰਡੀਗੜ੍ਹ ਬੁਲਾਕੇ ਚਾਹ ਦਾ ਕੱਪ ਸਾਂਝਾ ਕਰਕੇ ਸਾਰਿਆ ਨੂੰ ਮਿਲਕੇ ਕਾਂਗਰਸ ਲਈ ਕੰਮ ਕਰਨ ਦੀ ਨਸੀਹਤ ਦੇ ਕੇ ਤੋਰਦਿਆ ਕਿਹਾ ਕਿ ਪਾਰਟੀ ਵਲੋ ਸਰਵੇਅ ਕਰਾਇਆ ਜਾ ਰਿਹਾ ਹੈ ਤੇ ਜਿੱਤਣ ਦੇ ਸਮਰੱਥ ਆਗੂ ਦੀ ਟਿਕਟ ਦਾ ਜਲਦੀ ਹੀ ਐਲਾਨ ਕਰ ਦਿੱਤਾ ਜਾਏਗਾ। ਇਸ ਸਮੇ ਹਾਜਰ ਸਾਬਕਾ ਐਮ.ਪੀ ਜਸਬੀਰ ਸਿੰਘ ਡਿੰਪਾ ਦੇ ਵੀ ਇਥੋ ਚੋਣ ਲੜਨ ਦੀਆਂ ਕੰਨਸੋਆ ਉਡਦੀਆ ਰਹੀਆ ਪਰ ਮਿਲੀ ਜਾਣਕਾਰੀ ਅਨੁਸਾਰ ਟਿਕਟ ਦੇ ਚਾਹਵਾਨਾਂ ਵਲੋ ਹੀ ਨਹੀ ਸਗੋ ਆਮ ਲੋਕਾਂ ਤੇ ਕਾਂਗਰਸੀ ਵਰਕਰਾਂ ਵਲੋ ਉਨਾਂ ਦੇ ਨਾਮ ਦੀ ਇਸ ਕਰਕੇ ਵਿਰੋਧਤਾ ਕੀਤੀ ਜਾ ਰਹੀ ਹੈ ਕਿ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਚੋਣ ਜਿੱਤਣ ਤੋ ਬਾਅਦ ਉਨਾਂ ਨੇ ਲੋਕਾਂ ਦੇ ਵਾਤ ਤਾਂ ਕੀ ਪੁਛਣੀ ਸੀ ਸਗੋ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਦੁੱਖ ਸੁੱਖ ਦੇ ਭਾਈ ਵਾਲ ਵੀ ਨਹੀ ਬਣੇ ਜਿਸ ਕਰਕੇ ਇਸ ਵਾਰ ਆਮ ਲੋਕ ਤੇ ਕਾਂਗਰਸੀ ਵਰਕਰ ਚਾਹੁੰਦੇ ਹਨ , ਕਿ ਹਲਕੇ ਨਾਲ ਸਬੰਧਿਤ ਹੀ ਕਿਸੇ ਆਗੂ ਨੂੰ ਮੌਕਾ ਦਿੱਤਾ ਜਾਏਗਾ।

ਅੰਦਰਲੀ ਗੱਲ !

ਕਾਂਗਰਸ ਵਲੋ ‘ਆਪ’ ਨੂੰ ਟੱਕਰ ਦੇਣ ਲਈ ਕਿਸੇ ‘ਸੈਲੀਬਰੇਟੀ’ ਨੂੰ ਟਿਕਟ ਦੇਣ ਦੇ ਹੋਣ ਲੱਗੇ ਚਰਚੇ-ਇਸ ਦੌਰਾਨ ਜੋ ਗੱਲ ਉਭਰਕੇ ਸਾਹਮਣੇ ਆਈ ਹੈ ਕਿ ਕਾਂਗਰਸ ਹਾਈਕਮਾਂਡ ਇਹ ਸੀਟ ਜਿੱਤਕੇ 2027 ਵਿੱਚ ਕਾਂਗਰਸ ਸਰਕਾਰ ਦਾ ਮੁੱਢ ਬਨਣਾ ਚਾਹੁੰਦੀ ਹੈ ਅਤੇ ਟਿਕਟ ਦੇ ਚਾਹਵਾਨਾਂ ਨੂੰ ਨਰਾਜ ਵੀ ਨਹੀ ਕਰਨਾ ਚਾਹੁੰਦੀ, ਜਿਸ ਕਰਕੇ ਸਾਰਿਆ ਨੂੰ ਪਾਸੇ ਰੱਖ ਕੇ ਕਿਸੇ ਸੈਲੀਬਰੇਟੀ ਦੀ ਭਾਲ ਕੀਤੀ ਜਾ ਰਹੀ ਹੈ ਜੋ ਸਭ ਨੂੰ ਪ੍ਰਵਾਨ ਹੋਵੇ।ਜਦੋਕਿ ਕਾਂਗਰਸ ਹਾਈਕਮਾਂਡ ਵਲੋ ਸਾਬਕਾ ਮੰਤਰੀ ਤੇ ਵਧਾਇਕ ਰਹੇ ਸੈਲੀਬਰੇਟੀ ਵਜੋ ਜਾਣੇ ਜਾਂਦੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਨਾਮ ‘ਤੇ ਵਿਚਾਰ ਕੀਤੇ ਜਾਣ ਦੇ ਚਰਚੇ ਹਨ , ਜੋ ਕੇਵਲ ਆਪ ਦੇ ਉਮੀਦਵਾਰ ਨੂੰ ਟੱਕਰ ਹੀ ਨਹੀ ਦੇ ਸਕਦੇ ਸਗੋ ਹਲਕੇ ਦੇ ਸਾਰੇ ਆਗੂਆਂ ਨੂੰ ਨਾਲ ਲੈਕੇ ਸੀਟ ਵੀ ਜਿੱਤਣ ਦੇ ਸਮਰੱਥ ਹਨ। ਪਰ ਕੁਝ ਵੀ ਹੋਵੇ ਜਿੰਨਾ ਚਿਰ ਪਾਰਟੀ ਵਲੋ ਟਿਕਟ ਅਨਾਂਊਸ਼ ਨਹੀ ਕੀਤੀ ਜਾਂਦੀ ਉਨਾਂ ਚਿਰ ਚੜ੍ਹਦੀ ਸਵੇਰ ਨੂੰ ਕੋਈ ਨਾ ਕੋਈ ਨਵੀ ਗੱਲ ਸਾਹਮਣੇ ਆਂਉਦੀ ਰਹੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News