ਸੁਖਬੀਰ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਜ: ਸਰਮੁੱਖ ਸਿੰਘ ਦੇ ਜੱਦੀ ਪਿੰਡ ਝਬਾਲ ‘ਚ 20 ਜੁਲਾਈ ਨੂੰ ਕਰਨਗੇ ਵੱਡਾ ਸਿਆਸੀ ਧਮਾਕਾ

4877668
Total views : 5839495

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਹਲਕਾ ਤਰਨ ਤਾਰਨ ਦੇ ਕਸਬਾ ਝਬਾਲ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਪ੍ਰਧਾਨ ਸ. ਸਰਮੁੱਖ ਸਿੰਘ ਝਬਾਲ ਦਾ ਨਗਰ ਵੀ ਹੈ, ਵਿੱਖੇ ਸ਼੍ਰੋਮਣੀ ਅਕਾਲੀ ਦਲ 20 ਜੁਲਾਈ ਨੂੰ ਜਿਮਨੀ ਚੋਣ ਦੇ ਆਗਾਜ ਲਈ ਰੈਲੀ ਵਿੱਚ ਇੱਕ ਵੱਡਾ ਰਾਜਨੀਤਿਕ ਧਮਾਕਾ ਕਰੇਗਾ।ਪਿਛਲੇ ਦਿਨੀ ਅੱਡਾ ਗੱਗੋਬੂਹਾ ਵਿਖੇ ਇਕ ਵੱਡਾ ਇਕੱਠ ਕਰਕੇ ਸੇਵਮੁਕਤ ਪ੍ਰਿੰਸ਼ੀਪਲ ਸਲਵਿੰਦਰ ਕੌਰ ਰੰਧਾਵਾ ਨੂੰ ਆਗੂ ਚੁਣ ਲਿਆ ਗਿਆ ਸੀ ਤੇ ਸਮਝਿਆ ਜਾਂਦਾ ਹੈ ਕਿ ਅਜਾਦ ਗਰੁੱਪ ਵਲੋ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਖੁਲੀ ਹਮਾਇਤ ਦੇਣ ਤੋ ਬਾਅਦ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਪ੍ਰਿੰਸ਼ੀਪਲ ਰੰਧਾਵਾ ਦਾ ਨਾਮ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜਿਮਨੀ ਚੋਣ ਲਈ ਉਮੀਦਵਾਰ ਵਜੋ ਐਲਾਨ ਕਰ ਸਕਦੇ ਹਨ।

ਇੱਕਠ ‘ਚ ਪ੍ਰਿੰਸੀਪਲ ਰੰਧਾਵਾ ਨੂੰ ਤਰਨ ਤਾਰਨ ਹਲਕੇ ਦੀ ਜਿਮਨੀ ਚੋਣ ਲਈ ਐਲਾਨਿਆ ਜਾ ਸਕਦੈ ਸ਼੍ਰੌਮਣੀ ਅਕਾਲੀ ਦਲ ਦਾ ਉਮੀਦਵਾਰ

“ਅਜਾਦ ਗਰੁੱਪ”  ਕੋਲ 104 ਪੰਚਾਇਤਾਂ ‘ਚੋ 43 ਮੌਜੂਦਾ ਸਰਪੰਚ ਤੇ ਬਾਕੀ ਸਾਬਕਾ ਸਰਪੰਚ ਤੇ ਨਗਰ ਕੌਂਸਲ ਤਰਨ ਤਾਰਨ ਦੇ 25 ਐਮ.ਸੀ ਵਿੱਚੋਂ 8 ਮੌਜੂਦਾ ਐਮ.ਸੀ ਤੇ ਬਾਕੀ 17 ਵਾਰਡਾਂ ਤੋਂ ਵੀ ਚਣ ਲੜਣ ਵਾਲੇ ਉਮੀਦਵਾਰ ਤੇ ਇਸ ਗਰੁੱਪ ਦੇ ਸਾਰੇ ਹਜਾਰਾਂ ਸਮਰਥਕ ਰੈਲੀ ਵਿੱਚ ਸ਼ਾਮਲ ਹੋ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰਨਗੇ।ਇਸ ਰੈਲੀ ਨਾਲ ਜਿਥੇ ਤਰਨ ਤਾਰਨ ਹਲਕੇ ਦਾ ਸਿਆਸੀ ਅਖਾੜਾ ਭੱਖਣਾ ਸ਼ੁਰੂ ਹੋ ਜਾਏਗਾ ਉਥੇ ਇਹ ਹਲਕਾ ਸਿਆਸੀ ਅਖਾੜਾ ਬਣ ਜਾਏਗਾ ਕਿ ਨਿਰੋਲ ਪੰਥਕ ਤੇ ਪੇਡੂ ਹਲਕੇ ਵਿੱਚੋ ਕਿਸੇ ਵੀ ਉਮੀਦਵਾਰ ਦੀ ਜਿੱਤ ਸਾਲ 2027 ਵਿੱਚ ਬਨਣ ਵਾਲੀ ਸਰਕਾਰ ਦੀ ਨੀਹ ਰੱਖੇਗੀ। ਜਾਣਕਾਰੀ ਅਨੁਸਾਰ 20 ਦੇ ਇਕੱਠ ਨੂੰ ਸਫਲ ਬਨਾਉਣ ਤੇ ਹਾਕਮ ਧਿਰ ਦੀ ਚੂਲਾਂ ਹਿਲਾਉਣ ਲਈ ਅਜਾਦ ਗਰੁੱਪ ਦੇ ਆਗੂਆਂ ਤੋ ਇਲਾਵਾ ਸਰਗਰਮ ਅਕਾਲੀ ਨੇਤਾਵਾ ਵਲੋ ਮਹਿਨਤ ਕੀਤੀ ਜਾ ਰਹੀ ਹੈ।ਜਦੋਕਿ ਟਕਸਾਲੀ ਅਕਾਲੀ ਆਗੂਆਂ ਵਲੋ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਕਾਲੀ ਦਲ ਆਪਣੇ ਇਸ ਕਿਲੇ ਦੇ ਉੱਤੇ ਬੜੀ ਸ਼ਾਨ ਨਾਲ ਮੁੜ ਕਾਬਜ ਹੋਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News