ਹਰਮੀਤ ਸਿੰਘ ਸੰਧੂ ਦਾ ਆਪ ‘ਚ ਜਾਣਾ ਤੈਅ! ਮੁੱਖ ਮੰਤਰੀ ਮਾਨ ਕਿਸੇ ਸਮੇ ਵੀ ਪਾਰਟੀ ‘ਚ ਸ਼ਾਮਿਲ ਕਰਵਾਕੇ ਉਮੀਦਵਾਰ ਵਜੋ ਕਰ ਸਕਦੈ ਐਲਾਨ

4925942
Total views : 5915215

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੀ.ਐਨ.ਈ ਬਿਊਰੋ

ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਤਿੰਨ ਵਾਰ ਵਧਾਇਕ ਤੇ ਸੰਸਦੀ ਸਕੱਤਰ ਰਹੇ ਸ: ਹਰਮੀਤ ਸਿੰਘ ਸੰਧੂ ਵਲੋ ਸ਼੍ਰੋਮਣੀ ਅਕਾਲੀ ਦਲ ਤੋ ਅਸਤੀਫਾ ਦੇਣ ਤੋ ਬਾਅਦ ਕਈ ਤਰਾਂ ਦੀਆਂ ਚਰਚਾਵਾਂ ਸਨ ਕਿ ਉਹ ਕਿਸ ਪਾਰਟੀ ‘ਚ ਸ਼ਾਮਿਲ ਹੋਣਗੇ,ਪਰ ਜਿਆਦਾਤਰ ਉਨਾਂ ਦੇ ਆਪ ਵਿੱਚ ਸ਼ਾਮਿਲ ਹੋਣ ਦੇ ਚਰਚੇ ਸਨ। ਜਿਸ ਨੂੰ ਲੈ ਕੇ ਤਰਨ ਤਾਰਨ ਦੇ ਕੁਝ ਆਪ ਆਗੂਆਂ ਵਲੋ ਉਨਾਂ ਦਾ ਵਿਰੋਧ ਕੀਤੇ ਜਾਣ ਦੇ ਬਾਵਜੂਦ ਵੀ ਆਪ ਹਾਈਕਮਾਂਡ ਵਲੋ ਉਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਦੀ ਹਰੀ ਝੰਡੀ ਮਿਲ ਚੁੱਕੀ ਹੈ।

ਜਿਸ ਸਬੰਧੀ ਭਰੋਸੇਯੋਗ ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਉਨਾਂ ਨੂੰ ਖੁਦ ਪਾਰਟੀ ਵਿੱਚ ਸ਼ਾਮਿਲ ਕਰਕੇ ਹਲਕੇ ਦੀ ਹੋਣ ਵਾਲੀ ਜਿਮਨੀ ਚੋਣ ‘ਚ ਉਮੀਦਵਾਰ ਐਲਾਨ ਸਕਦੇ ਹਨ।ਜਦੋਕਿ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਨਿਰੋਲ ਪੰਥਕ ਇਸ ਹਲਕੇ ਤੋ ਇਕ ਵਾਰ ਅਜਾਦ ਉਮੀਦਵਾਰ ਵਜੋ ਜਿੱਤ ਦਰਜ ਕਰਵਾ ਚੁੱਕੇ ਸ: ਹਰਮੀਤ ਸਿੰਘ ਸੰਧੂ ਤੋ ਬੇਮੁੱਖ ਹੋ ਚੁੱਕੇ ਅਕਾਲੀ ਆਗੂਆਂ ਅਤੇ ਆਪ ਵਿਚਲੇ ਉਨਾਂ ਦੀ ਵਿਰੋਧਤਾ ਕਰ ਹਰੇ ਨੇਤਾਵਾਂ ਨੂੰ ਵੀ ਉਹ ਆਪਣੇ ਨਾਲ ਤੋਰਕੇ ਇਹ ਸੀਟ ਆਪ ਦੀ ਝੋਲੀ ਪੁਆ ਸਕਣਗੇ ਕਿ ਨਹੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News