ਜਿਲਾ ਕੋਰਟ ਕੰਪਲੈਕਸ ਅੰਮ੍ਰਿਤਸਰ ‘ਚ ਪੁਲਿਸ ਚੌਕੀ ਦੀ ਨਵੀ ਇਮਾਰਤ ਦਾ ਪੁਲਿਸ ਕਮਿਸ਼ਨਰ ਭੁੱਲਰ ਨੇ ਕੀਤਾ ਉਦਘਾਟਨ

4925903
Total views : 5915165

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ

ਜਿਲ੍ਹਾ ਕਚਿਹਰੀਆ ਦੇ ਅੰਦਰ ਸਥਿਤ ਪੁਲਿਸ ਚੌਕੀ ਕੋਰਟ ਕੰਪਲੈਕਸ ਦੀ ਬਣੀ ਨਵੀਂ ਬਿਲਡਿੰਗ ਦਾ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ  ਵਲੋ ਅੱਜ ਉਦਘਾਟਨ ਕੀਤਾ ਗਿਆ। ਜਿਸ ਸਬੰਧੀ ਜਾਣਕਾਰੀ ਦੇਦਿਆਂ ਸ: ਭੁੱਲਰ ਨੇ ਦੱਸਿਆ ਕਿ ਇਹ ਨਵੀਂ ਬਣੀ ਪੁਲਿਸ ਚੌਕੀ ਅਧੁਨਿਕ ਸਹੂਲਤਾਂ ਦਾ ਲੈਸ ਹੈ। ਉਨਾਂ ਨੇ ਦੱਸਿਆ ਕਿ  ਸਮਾਰਟ ਸਿਟੀ ਪ੍ਰੋਜੇਕਟ ਅਧੀਨ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਸਮਾਰਟ ਪੁਲਿਸ ਸਟੇਸ਼ਨ ਤੇ ਸਮਾਰਟ ਪੁਲਿਸ ਚੌਕੀਆ ਬਣਾਈਆ ਜਾਣਗੀਆ।

ਇਹ ਪੁਲਿਸ ਚੌਕੀ ਪ੍ਰੀ-ਫੈਬਰੀਕੇਟਡ ਮਟੀਰੀਅਲ ਨਾਲ ਤਿਆਰ ਕੀਤੀ ਗਈ ਹੈ, ਗਰਮੀ ਤੇ ਸਰਦੀ ਦੇ ਤਾਪਮਾਨ ਨੂੰ ਮਨਟੇਨ ਰੱਖ ਕੇ ਇਸ ਬਿਲਡਿੰਗ ਤੇ ਮੋਸਮ ਦਾ ਅਸਰ ਨਹੀਂ ਹੋਵੇਗਾ। ਇਸ ਨਾਲ ਪੁਲਿਸ ਦੀ ਕਾਰਪ੍ਰਣਾਲੀ ਹੋਰ ਸਮਾਰਟ ਹੋਵੇਗੀ ਤੇ ਆਮ ਪਬਲਿਕ ਨੂੰ ਪੁਲਿਸ ਥਾਣਿਆ ਤੇ ਚੌਕੀਆਂ ਵਿੱਚ ਸਹੂਲਤਾਂ ਮਿਲਣਗੀਆ। ਜੋ ਇਸ ਸਮੇਂ ਸ੍ਰੀ ਆਲਮ ਵਿਜੇ ਸਿੰਘ ਡੀਸੀਪੀ ਕਾਨੂੰਨ ਵਿਵਸਥਾ, ਸ੍ਰੀ ਰਿਸ਼ਭ ਭੋਲਾ ਏਸੀਪੀ ਨੌਰਥ ,  ਬਾਰ ਐਸ਼ੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਪਨੇਸਰ,ਮੁਖ ਅਫਸਰ ਥਾਣਾ ਸਿਵਲ ਲਾਈਨ ਅਤੇ ਕੰਪਨੀ ਦੇ ਨੁਮਾਇੰਦੇ ਸ਼੍ਰੀ ਰਾਜਨ ਮਹਿਰਾ ਹਾਜ਼ਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News