ਅੰਮ੍ਰਿਤਸਰ ‘ਚ ਪੁਲਿਸ ਦੀ ਨਾਕਾ ਪਾਰਟੀ ‘ਤੇ ਗੋਲੀ ਚਲਾਉਣ ਵਾਲਾ ਕਾਬੂ ! ਪੁਲਿਸ ਦੀ ਜਵਾਬੀ ਗੋਲੀ ਨਾਲ ਹੋਇਆ ਜਖਮੀ

4877848
Total views : 5839748

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਮਿੱਕੀ ਗੁਮਟਾਲਾ, ਰਾਣਨੇਸ਼ਟਾ
ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦੇ ਗੇਟ ਹਕੀਮਾ ਥਾਣੇ ਅਧੀਨ ਆਉਂਦੇ ਦਾਣਾ ਮੰਡੀ ਵਿੱਚ ਪੁਲਿਸ ਅਤੇ ਵਿਕਰਮ ਨਾਮ ਦੇ ਇੱਕ ਗੈਂਗਸਟਰ ਵਿਚਕਾਰ ਗੋਲੀਬਾਰੀ ਹੋਈ। ਦੋਵਾਂ ਪਾਸੇ ਤੋਂ ਹੋਈ ਗੋਲੀਬਾਰੀ ਵਿੱਚ ਪੁਲਿਸ ਨੇ ਕਿਸੇ ਤਰ੍ਹਾਂ ਆਪਣਾ ਬਚਾਅ ਕੀਤਾ ਪਰ ਵਿਕਰਮ ਨੂੰ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ।ਮੌਕੇ ‘ਤੇ ਪੁੱਜੇ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦੇਦਿਆਂ ਦੱਸਿਆ ਕਿ ਸ਼ੁਕਰਵਾਰ ਨੂੰ   ਏ.ਐਸ.ਆਈ ਅਸ਼ਵਨੀ ਕੁਮਾਰ ਸਮੇਤ ਸਾਥੀ ਕਰਮਚਾਰੀ  ਨਾਕਾਬੰਦੀ ਦਾਣਾ ਮੰਡੀ ਭਗਤਾਵਾਲਾ, ਨਜ਼ਦੀਕ ਰੇਲਵੇ ਫਾਟਕ, ਅੰਮ੍ਰਿਤਸਰ ਮੌਜੂਦ ਸੀ ਤਾਂ ਇੱਕ ਨੌਜਵਾਨ ਮੋਟਰਸਾਇਕਲ ਪਰ ਸਵਾਰ ਹੋ ਕੇ ਰੇਲਵੇ ਫਾਟਕ ਵਾਲੀ ਸਾਇਡ ਤੋਂ ਦਾਣਾ ਮੰਡੀ ਨੂੰ ਆਉਦਾ ਦਿਖਾਈ ਦਿੱਤਾ, ਜਿਸਨੂੰ ਪੁਲਿਸ ਪਾਰਟੀ ਵੱਲੋਂ ਰੁਕਣ ਦਾ ਇਸ਼ਾਰਾ ਕੀਤਾ ਜੋ ਰੁਕਣ ਦੀ ਬਜਾਏ ਇਕ ਦਮ ਆਪਣਾ ਮੋਟਰਸਾਇਕਲ ਪਿੱਛੇ ਨੂੰ ਮੋੜਨ ਲੱਗਾ ਤਾਂ ਮੋਟਰਸਾਇਕਲ ਸਲਿਪ ਹੋ ਕੇ ਜਮੀਨ ਤੇ ਨੌਜਵਾਨ ਡਿੱਗ ਪਿਆ। 
ਮੋਟਰਸਾਇਕਲ ਸਵਾਰ ਨੌਜ਼ਵਾਨ ਨੇ ਪੁਲਿਸ ਪਾਰਟੀ ਨੂੰ ਆਪਣੇ ਵੱਲ਼ ਆਉਦਿਆ ਵੇਖ ਕੇ ਇੱਕ ਦਮ ਉੱਠ ਕੇ ਆਪਣੀ ਡੱਬ ਵਿੱਚੋ ਪਿਸਟਲ ਕੱਢ ਕੇ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨੀਅਤ ਨਾਲ ਫਾਇਰ ਕਰਕੇ ਭੱਜਣ ਲੱਗਾ ਤਾਂ ਪੁਲਿਸ ਪਾਰਟੀ ਦਾ ਬਚਾਓ ਤੇ ਆਤਮ ਰੱਖਿਆ ਕਰਦੇ ਹੋਏ ਏ.ਐਸ.ਆਈ ਸਕੱਤਰ ਸਿੰਘ ਵੱਲੋ ਆਪਣੇ ਸਰਵਿਸ ਪਿਸਟਲ ਨਾਲ ਇੱਕ ਫਾਇਰ ਕੀਤਾ, ਜੋ ਨੌਜਵਾਨ ਦੀ ਲੱਤ ਤੇ ਲੱਗਣ ਕਾਰਨ, ਜਖ਼ਮੀ ਹੋ ਗਿਆ ਤੇ ਥੱਲੇ ਡਿੱਗ ਪਿਆ। ਜਿਸਦੇ ਸੱਜੇ ਹੱਥ ਵਿੱਚ ਫੜਿਆ ਪਿਸਟਲ ਵੀ ਜਮੀਨ ਤੇ ਡਿੱਗ ਪਿਆ। 
ਜਿਸਨੂੰ ਏ.ਐਸ.ਆਈ ਅਸ਼ਵਨੀ ਕੁਮਾਰ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਬੜੀ ਮੁਸ਼ਤੈਦੀ ਨਾਲ ਕਾਬੂ ਕੀਤਾ ਅਤੇ ਨੌਜ਼ਵਾਨ ਦੀ ਤਲਾਸ਼ੀ ਲੈਣ ਤੇ ਉਸਦੀ ਪਹਿਨੀ ਹੋਈ ਲੋਅਰ ਦੀ ਵਿੱਚੋ ਇੱਕ ਹੋਰ ਪਿਸਟਲ .30 ਬੋਰ ਬਿਨਾ ਮੈਗਜ਼ੀਨ ਅਤੇ ਲੋਅਰ ਦੀ ਸੱਜੀ ਜੇਬ ਵਿੱਚੋ 05 ਰੌਦ ਜਿੰਦਾ .30 ਬੋਰ ਬ੍ਰਾਮਦ ਹੋਏ ਅਤੇ ਜਿਸਨੂੰ ਨਾਮ ਪਤਾ ਪੁੱਛਣ ਤੇ ਵਿਕਰਮਜੀਤ ਸਿੰਘ ਪੁੱਤਰ ਨਾਨਕ ਸਿੰਘ ਵਾਸੀ ਪਿੰਡ ਭਕਨਾ ਖੁਰਦ ਥਾਣਾ ਘਰਿੰਡਾ ਅੰਮ੍ਰਿਤਸਰ ਦੱਸਿਆ, ਜਿਸਨੂੰ ਡਾਕਟਰੀ ਇਲਾਜ਼ ਲਈ ਹਸਪਲਾਤ ਦਾਖਲ ਕਰਵਾਇਆ ਗਿਆ।  
ਜਿਸਤੇ ਮੁੱਕਦਮਾ ਨੰਬਰ 175 ਮਿਤੀ 10.07.2025 ਜ਼ੁਰਮ 109 ਬੀ.ਐਨ.ਐਸ, 25,27 ਅਸਲ੍ਹਾ ਐਕਟ, ਥਾਣਾ ਗੇਟ ਹਕੀਮਾ, ਅੰਮ੍ਰਿਤਸਰ ਦਰਜ਼ ਰਜਿਸਟਰ ਕੀਤਾ ਗਿਆ ਹੈ।ਇਸ ਸਮੇ ਏ.ਡੀ.ਸੀ.ਪੀ-1 ਸ: ਵਿਸ਼ਾਲਜੀਤ ਸਿੰਘ, ਏ.ਸੀ.ਪੀ ਕੇਦਰੀ : ਜਸਪਾਲ ਸਿੰਘ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News