





Total views : 5839918







Total views : 5839918ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਅੱਜ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਹੁਕਮਾਂ ਅਨੁਸਾਰ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਛੈਹਰਟਾ ਵਿੱਖੇ ਨਗਰ ਨਿਗਮ ਵਲੋਂ ਆਵਾਰਾ ਕੁਤਿਆਂ ਦੀ ਨਸਬੰਦੀ ਲਈ ਚਲਾਏ ਜਾ ਰਹੇ ਐਨੀਮਲ ਬਰਥ ਕੰਟਰੋਲ ਸੈਂਟਰ ਦਾ ਦੌਰਾ ਕੀਤਾ ਅਤੇ ਸੈਂਟਰ ਵਿਖੇ ਚਲ ਰਹੇ ਕੰਮ ਦੀ ਸਮੀਖਿਆ ਕੀਤੀ । ਨਗਰ ਨਿਗਮ ਵਲੋਂ ਇਸ ਸਮੇਂ ਨਰਾਇਣ ਗੜ ਛੈਹਰਟਾ ਵਿੱਖੇ ਅਵਾਰਾ ਕੁਤਿਆਂ ਦੀ ਨਸਬੰਦੀ ਲਈ ਛੈਹਰਟਾ ਵਿੱਖੇ ਐਨੀਮਲ ਬਰਥ ਕੰਟਰੋਲ ਸੈਂਟਰ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਰੋਜਾਨਾ ਸ਼ਹਿਰ ਦੇ ਵੱਖ-2 ਹਿਸਿਆ ਵਿੱਚੋ ਅਵਾਰਾ ਕੁਤਿਆਂ ਨੂੰ ਲਿਆ ਕੇ ਉਹਨਾਂ ਦੀ ਨਸਬੰਦੀ ਕੀਤੀ ਜਾਂਦੀ ਹੈ ਇਹ ਕੰਮ ਐਨੀਮਲ ਵੈਲਫੈਅਰ ਸੋਸਾਇਟੀ ਦੀ ਡਾ. ਅਨੀਤ ਛੀਨਾ ਵਲੋਂ ਕੀਤਾ ਜਾ ਰਿਹਾ ਹੈ ਆਪਣੇ ਦੌਰੇ ਦੌਰਾਨ ਵਧੀਕ ਕਮਿਸ਼ਨਰ ਵਲੋਂ ਐਨੀਮਲ ਬਰਥ ਕੰਟਰੋਲ ਸੈਂਟਰ ਵਿੱਖੇ ਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਜਾਇਜਾ ਲਿਆ ਜਿਨਾ ਦੇ ਹਲ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾ ਦਿਤੀਆਂ ਗਈਆ । ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤੂ ਸਰੀਨ, ਪ੍ਰੌਜੈਕਟ ਇੰਚਾਰਜ ਡਾ. ਦਰਸ਼ਨ ਕਸ਼ਅਪ ਅਤੇ ਐਨੀਮਲ ਵੈਲਫੇਅਰ ਸੋਸਾਇਟੀ ਦੇ ਮੈਂਬਰਾਂ ਤੋ ਇਲਾਵਾ ਡਾ. ਅਨੀਤ ਛੀਨਾ ਹਾਜਰ ਸਨ ।
ਵਧੀਕ ਕਮਿਸ਼ਨਰ ਵਲੋਂ ਛੈਹਰਟਾ ਵਿੱਖੇ ਨਿਗਮ ਦੇ ਐਨੀਮਲ ਬਰਥ ਕੰਟਰੋਲ ਸੈਂਟਰ ਦਾ ਕੀਤਾ ਗਿਆ ਦੌਰਾ

ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਦਸਿਆ ਕਿ ਸ਼ਹਿਰ ਵਿੱਚ ਅਵਾਰਾ ਕੁਤਿਆਂ ਦੀ ਵਧ ਰਹੀ ਤਾਦਾਤ ਅਤੇ ਸ਼ਹਿਰ ਵਾਸੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾ ਦੇ ਹਲ ਲਈ ਨਗਰ ਨਿਗਮ ਵਲੋਂ ਨਰਾਇਣ ਗੜ ਛੈਹਰਟਾ ਵਿੱਖੇ ਐਨੀਮਲ ਬਰਥ ਕੰਟਰੋਲ ਸੈਂਟਰ ਬਣਾਇਆ ਗਿਆ ਹੈ ਜਿਸ ਵਿੱਚ ਆਵਾਰਾ ਕੁਤਿਆਂ ਦੀ ਨਸਬੰਦੀ ਕੀਤੀ ਜਾਂਦੀ ਹੈ ਨਿਗਮ ਵਲੋਂ 20,000 ਕੁਤਿਆਂ ਦੀ ਨਸਬੰਦੀ ਲਈ ਟੈਂਡਰ ਲਗਾਇਆ ਗਿਆ ਸੀ ਜਿਸ ਦਾ ਕੰਮ ਐਨੀਮਲ ਵੈਲਫੇਅਰ ਸੋਸਾਇਟੀ ਦੀ ਡਾ. ਅਨੀਤ ਛੀਨਾ ਵਲੋਂ ਕੀਤਾ ਜਾ ਰਿਹਾ ਹੈ ।
ਇਸ ਸੈਂਟਰ ਵਿਖੇ ਅਜੇ ਤੱਕ 17,945 ਆਵਾਰਾ ਕੁਤਿਆ ਦੀ ਨਸਬੰਦੀ ਕੀਤੀ ਜਾ ਚੁੱਕੀ ਹੈ ਅਤੇ ਪਹਿਲਾ ਟੈਂਡਰ ਵੀ 3 ਅਗਸਤ 2025 ਨੂੰ ਖਤਮ ਹੋਣ ਜਾ ਰਿਹਾ ਹੈ ਜਿਸ ਲਈ ਨਗਰ ਨਿਗਮ ਵਲੋਂ ਪਹਿਲਾ ਹੀ ਅਗਲੇ 20,000 ਅਵਾਰਾ ਕੁਤਿਆਂ ਦੀ ਨਸਬੰਦੀ ਲਈ ਤਖਮੀਨੇ ਤਿਆਰ ਕੀਤੇ ਗਏ ਸਨ ।
ਜਿਨਾਂ ਨੂੰ ਨਿਗਮ ਹਾਉਸ ਵਲੋ ਸਰਵਸੰਮਤੀ ਨਾਲ ਪ੍ਰਵਾਨ ਕਰਕੇ ਸਰਕਾਰ ਨੂੰ ਭੇਜਿਆ ਗਿਆ ਸੀ ਜਿਸ ਦੀ ਮੰਜੂਰੀ ਆ ਚੁਕੀ ਹੈ ਅਤੇ ਹੁਣ ਟੈੰਡਰ ਲਗਾਉਣ ਤੋ ਪਹਿਲਾ ਇਸ ਤਖਮੀਨੇ ਦੀ ਟੈਕਨੀਕਲ ਵੈਟਿੰਗ ਲਈ ਸਥਾਨਕ ਸਰਕਾਰ ਨੂੰ ਭੇਜਿਆ ਗਿਆ ਹੈ ਜਿਸ ਦੀ ਮੰਜੂਰੀ ਆਉਣ ਤੇ ਟੈਂਡਰ ਲਗਾ ਦਿਤਾ ਜਾਵੇਗਾ ਤਾਂ ਜੋ ਆਵਾਰਾ ਕੁਤਿਆਂ ਦੀ ਨਸਬੰਦੀ ਦਾ ਕੰਮ ਬਿਨਾ ਕਿਸੇ ਰੁਕਾਵਟ ਦੇ ਜਾਰੀ ਰਹੇ । ਵਧੀਕ ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਅੰਮ੍ਰਿਤਸਰ ਸ਼ਹਿਰ ਵਾਸੀਆਂ ਦੀ ਸਹੁਲਤ ਲਈ ਹਰ ਸਭੰਵ ਉਪਰਾਲਾ ਕਰ ਰਹੀ ਹੈ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-