ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ ਵੱਲੋਂ ਸਬ ਜੇਲ੍ਹ ਅਤੇ ਸਬ ਡਵੀਜ਼ਨ ਕੌਰਟ ਕੰਪਲੈਕਸ, ਪੱਟੀ ਵਿਖੇ ਮਨਾਇਆ ਗਿਆ ਵਿਸ਼ਵ ਵਾਤਾਵਰਨ ਦਿਵਸ

4757353
Total views : 5641980

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ

ਮਾਨਯੋਗ ਮੈਂਬਰ ਸਕੱਤਰਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀਐਸ.ਏ.ਐਸ ਨਗਰ ਦੀਆਂ ਹਦਾਇਤਾਂ ਅਨੁਸਾਰ ਅਤੇ ਪੰਜਾਬ ਸਰਕਾਰ ਵੱਲੋਂ ਵਾਤਾਵਰਨ ਨੂੰ ਬਚਾਉਣ ਲਈ ਕੀਤੇ ਜਾ ਰਹੇ ਸੁਹਿਰਦ ਉਪਰਾਲਿਆਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਂਦੇ ਹੋਏ ਅੱਜ ਮਾਨਯੋਗ ਸ਼੍ਰੀ ਕੰਵਲਜੀਤ ਸਿੰਘ ਬਾਜਵਾਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਤਰਨ ਤਾਰਨ ਅਤੇ ਮਿਸ ਸ਼ਿਲਪਾਚੀਫ਼ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਤਰਨ ਤਾਰਨ ਵੱਲੋਂ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ।

ਵਾਤਾਵਰਨ ਨੂੰ ਹਰਾ ਭਰਾ ਰੱਖਣਪ੍ਰਦੂਸ਼ਣ ਤੋਂ ਬਚਾਉਣ ਅਤੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਦੇ ਨਾਲ ਨਾਲ ਉਹਨਾਂ ਨੂੰ ਸ਼ੁੱਧ ਹਵਾ ਅਤੇ ਆਕਸੀਜਨ ਪ੍ਰਦਾਨ ਕਰਨ ਲਈ ਪੌਦੇ ਲਗਾਉਣੇ ਬਹੁਤ ਜਰੂਰੀ ਹਨ

ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਪ੍ਰਤੀ ਜਾਗਰੂਕ ਕਰਦੇ ਹੋਏ ਸਬ ਡਵੀਜ਼ਨ ਕੌਰਟ ਕੰਮਪਲੈਕਸ ਅਤੇ ਸਬ ਜੇਲ੍ਹ ਪੱਟੀ ਵਿਖੇ ਪੌਦੇ ਲਗਾਏ ਗਏ। ਇਸ ਸਮੇਂ ਸਬ ਡਵੀਜ਼ਨ ਪੱਟੀ ਵਿਖੇ ਸਾਰੇ ਨਿਆਇਕ ਅਧਿਕਾਰੀ ਸ਼ਾਮਿਲ ਹੋਏ ਅਤੇ ਸਬ ਜੇਲ੍ਹ ਪੱਟੀ ਵਿਖੇ ਸ਼੍ਰੀ ਇੰਦਰਪ੍ਰੀਤ ਸਿੰਘਸੁਪਰਡੈਂਟ ਸਬ ਜੇਲ੍ਹ ਪੱਟੀਮਿਸ ਕੋਨੀਕਾਡਿਪਟੀ ਚੀਫ਼ਲੀਗਲ ਏਡ ਡੀਫੈਂਸ ਕੌਸਲਤਰਨ ਤਾਰਨਸ਼੍ਰੀ ਗੁਰਕੀਰਤ ਸਿੰਘਅਸੀਸਟੈਂਟਲੀਗਲ ਏਡ ਡੀਫੈਂਸ ਕੌਸਲਤਰਨ ਤਾਰਨਸ਼੍ਰੀ ਕਰਨਬੀਰ ਸਿੰਘਅਸੀਸਟੈਂਟਲੀਗਲ ਏਡ ਡੀਫੈਂਸ ਕੌਸਲਤਰਨ ਤਾਰਨਮਿਸ ਕੁਲਰਅਸੀਸਟੈਂਟਲੀਗਲ ਏਡ ਡੀਫੈਂਸ ਕੌਸਲਤਰਨ ਤਾਰਨ,  ਸ਼੍ਰੀ ਨਕੁਲ ਦੇਵਗਨਪੈਨਲ ਐਡਵੋਕੇਟਪੱਟੀਸ਼੍ਰੀ ਮੁਕੇਸ਼ ਕੁਮਾਰ,  ਵਣ ਰੇਂਜ ਅਫ਼ਸਰ ਸਬ ਡਵੀਜ਼ਨ ਪੱਟੀਅਤੇ ਕੌਰਟ ਕੰਮਪਲੈਕਸ ਸਬ ਡਵੀਜ਼ਨ ਪੱਟੀ ਦਾ ਸਟਾਫ਼ ਹਾਜ਼ਰ ਸੀ।

 ਇਸ ਮੌਕੇ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਵੱਲੋਂ ਸਬ ਜੇਲ੍ਹ ਪੱਟੀ ਵਿਖੇ ਮੈਡੀਕਲ ਕੈਂਪ ਅਤੇ ਆਧਾਰ ਕਾਰਡ ਬਣਾਉਣ ਦਾ ਕੈਂਪ ਵੀ ਲਗਵਾਇਆ ਗਿਆ ਅਤੇ ਸਾਰੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਬੂਟੇ ਵੰਡੇ ਗਏ ਅਤੇ ਇਹਨਾਂ ਦੀ ਸਾਂਭ ਸੰਭਾਲ ਕਰਨ ਲਈ ਕਿਹਾ ਗਿਆ। ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜਤਰਨ ਤਾਰਨ ਵੱਲੋਂ ਗੱਲਬਾਤ ਕਰਦਿਆ ਕਿਹਾ ਕਿ ਵਿਸ਼ਵ ਵਾਤਾਵਰਣ ਦਿਵਸ ਹਰ ਸਾਲ ਪੂਰੇ ਵਿਸ਼ਵ ਵਿੱਚ 05 ਜੂਨ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਲੋਕਾਂ ਵਿਚ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ। ਵਾਤਾਵਰਨ ਨੂੰ ਹਰਾ ਭਰਾ ਰੱਖਣਪ੍ਰਦੂਸ਼ਣ ਤੋਂ ਬਚਾਉਣ ਅਤੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਣ ਦੇ ਨਾਲ ਨਾਲ ਉਹਨਾਂ ਨੂੰ ਸ਼ੁੱਧ ਹਵਾ ਅਤੇ ਆਕਸੀਜਨ ਪ੍ਰਦਾਨ ਕਰਨ ਲਈ ਪੌਦੇ ਲਗਾਉਣੇ ਬਹੁਤ ਜਰੂਰੀ ਹਨ। ਆਖਿਰ ਵਿੱਚ ਮਾਨਯੋਗ ਜੱਜ ਸਾਹਿਬ ਨੇ ਦੱਸਿਆ ਕਿ ਮਨੁੱਖਤਾ ਦੀ ਹੋਂਦ ਕੁਦਰਤ ਤੇ ਹੀ ਨਿਰਭਰ ਕਰਦੀ ਹੈ। ਕੁਦਰਤ ਨੂੰ ਬਚਾਉਣ ਲਈ ਕੇਵਲ ਇਕ ਵਿਅਕਤੀ ਕਾਫ਼ੀ ਨਹੀਂ ਹੈਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਸਮੇਂ ਸਿਰ ਇਕ ਸਿਹਤਮੰਦ ਅਤੇ ਸੁਰੱਖਿਅਤ ਵਾਤਾਵਰਣ ਲਈ ਕੰਮ ਕਰਨਾ ਚਾਹੀਦਾ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News