ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਅਤੇ ਸਮੂਹ ਸ਼ਹੀਦਾਂ ਦੀ ਯਾਦ’ਚ ਪਾਠ ਦਾ ਭੋਗ 1 ਜੂਨ ਨੂੰ -ਜਥੇਦਾਰ ਹਵਾਰਾ ਕਮੇਟੀ

4759153
Total views : 5645218

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ 
ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋ ਬਲਜਿੰਦਰ ਸਿੰਘ ਨੇ ਕਿਹਾ ਕਿ ਸਮੁੱਚੀ ਮਨੁੱਖਤਾ ਨੂੰ ਰੁਹਾਨੀਅਤ ਦਾ ਸੰਦੇਸ਼ ਦੇਣ ਵਾਲੇ ਸਿੱਖੀ ਦੇ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਵਲੋਂ  ਕੀਤੇ ਹਮਲੇ  ਨੂੰ ਅੱਜ ਇਕਤਾਲੀ ਸਾਲ ਹੋ ਗਏ ਹਨ ਪਰ  ਡੂੰਗੇ ਜ਼ਖ਼ਮਾਂ  ਦੀ ਚੀਸ ਅੱਜ ਵੀ ਸੁਣੀ ਜਾ ਸਕਦੀ ਹੈ। ਇੱਥੋ ਤੱਕ ਨਵੀਂ ਪੀੜ੍ਹੀ ਵੀ ਇਸ ਦਰਦਨਾਕ ਹਮਲੇ ਦਾ ਦਰਦ ਮਹਿਸੂਸ ਕਰ ਰਹੀ ਹੈ । ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਅਜ ਵੀ ਸਿੱਖ ਪ੍ਰੰਪਰਾਵਾਂ ਅਨੁਸਾਰ ਘੱਲੂਘਾਰੇ ਨੂੰ ਮਨਾਉਂਦੀਆਂ ਹਨ।
ਜਿਸਦੇ ਚੱਲਦਿਆਂ ਜੂਨ 84 ਦੇ ਫ਼ੌਜੀ ਹਮਲੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ, ਜਨਰਲ ਸ਼ਬੇਗ ਸਿੰਘ, ਸ਼ਹੀਦ ਭਾਈ ਅਮਰੀਕ ਸਿੰਘ ਅਤੇ ਸਮੂਹ ਸ਼ਹੀਦਾਂ ਦੀ ਮਿੱਠੀ ਯਾਦ’ਚ ਸ੍ਰੀ ਅੰਖਡ ਪਾਠ ਸਾਹਿਬ ਦੀ ਅੰਰਭਤਾ 30 ਮਈ ਨੂੰ ਗੁ.ਬਾਬਾ ਅਟੱਲ ਰਾਏ ਸਾਹਿਬ ਅੰਮ੍ਰਿਤਸਰ ਵਿੱਖੇ ਸਵੇਰੇ 9 ਵਜੇ ਹੋਵੇਗੀ ਅਤੇ ਭੋਗ 1ਜੂਨ ਐਤਵਾਰ ਸਵੇਰੇ 7 ਵਜੇ ਪਾਏ ਜਾਣਗੇ। ਕੀਰਤਨ ਉਪਰੰਤ ਸੰਗਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਵਿੱਖੇ ਨਤਮਸਤਕ ਹੋਣਗੀਆਂ। ਨੀਮ ਫ਼ੌਜੀ ਬਲਾਂ ਵਲੋ ਯੋਜਨਾਬੱਧ ਹੋ ਕੇ 1 ਜੂਨ ਨੂੰ ਗੁ.ਬਾਬਾ ਅਟੱਲ ਰਾਏ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਤੇ ਭਾਰੀ ਗੋਲੀ ਬਾਰੀ ਕੀਤੀ ਗਈ ਸੀ। ਗੁਰੂ ਘਰ ਦੀ ਪਵਿੱਤਰਤਾ ਦੇ ਮੱਦੇਨਜ਼ਰ ਜਥੇਦਾਰ ਸੁਖਦੇਵ ਸਿੰਘ ਬੱਬਰ ਦੀ ਅਗਵਾਈ ‘ਚ ਸਰਕਾਰੀ ਗੋਲੀਆਂ ਦਾ ਜਵਾਬ ਦਿੰਦਿਆਂ ਭਾਈ ਮਹਿੰਗਾ ਸਿੰਘ ਬੱਬਰ ਗੁ.ਬਾਬਾ ਅਟੱਲ ਰਾਏ ਸਾਹਿਬ ਦੇ ਮੋਰਚੇ ‘ਤੇ ਸ਼ਹੀਦ ਹੋ ਗਏ ਸਨ ਅਤੇ ਉਨ੍ਹਾਂ ਨੂੰ ਘੱਲੂਘਾਰੇ ਦੇ ਪਹਿਲੇ ਸ਼ਹੀਦ ਹੋਣ ਦਾ ਮਾਣ ਹਾਸਲ ਹੋਇਆ।
ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਮਹਾਂਬੀਰ ਸਿੰਘ ਸੁਲਤਾਨਵਿੰਡ, ਬਲਦੇਵ ਸਿੰਘ ਨਵਾਂਪਿੰਡ  ਡਾ ਸੁਖਦੇਵ ਸਿੰਘ ਬਾਬਾ, ਰਘਬੀਰ ਸਿੰਘ ਭੁੱਚਰ, ਸਤਜੋਤ ਸਿੰਘ ਮੁਧਲ ਅਤੇ ਰਾਜ ਸਿੰਘ  ਨੇ ਸਮੁਹ ਪੰਥਕ ਜਥੇਬੰਦੀਆਂ ਅਤੇ ਨਾਨਕ ਨਾਮ ਲੇਵਾ ਸੰਗਤਾ ਨੂੰ ਬੇਨਤੀ ਕੀਤੀ ਕਿ ਸ਼ਹੀਦਾਂ ਨਮਿਤ 1 ਜੂਨ ਦੇ ਪ੍ਰੋਗਰਾਮ ਵਿੱਚ ਸਾਥੀਆਂ ਸਮੇਤ ਹਾਜ਼ਰੀਆਂ ਭਰਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
Share this News