ਅੰਮ੍ਰਿਤਸਰ ‘ਚ ਗੈਂਗਸਟਰ ਦਾ ਐਨਕਾਊਂਟਰ ! ਜੀਵਨ ਫ਼ੌਜੀ ਨਾਲ ਜੁੜੇ ਅਤਿਵਾਦੀ ਮਾਡਿਊਲ ਵਿਰੁਧ ਕਾਰਵਾਈ

4760439
Total views : 5648124

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ 

 

ਪੁਲਿਸ ਥਾਣਾ ਸੁਲਤਾਨਵਿੰਡ ਦੇ ਇਲਾਕੇ ਅੰਦਰ ਆਉਂਦੇ ਦੋਬੁਰਜੀ ਲਿੰਕ ਰੋਡ ‘ਤੇ ਪੁਲਿਸ ਵਲੋਂ ਇਕ ਗੈਂਗਸਟਰ ਦਾ ਐਨਕਾਊਂਟਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮੌਕੇ ‘ਤੇ ਪੁੱਜੇ ਪੁਲਿਸ ਕਮਿਸ਼ਨਰ ਸ: ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ  ਮੁਦੱਈ ਮਨਵੀਰ ਸਿੰਘ ਵਾਸੀ ਅੰਮ੍ਰਿਤਸਰ ਵੱਲੋਂ ਮੁਕੱਦਮਾਂ ਦਰਜ਼ ਰਜਿਸਟਰ ਹੋਇਆ ਸੀ ਕਿ 02 ਨੌਜ਼ਵਾਨਾਂ ਨੇ ਉਸਦੀ ਫਰਨੀਂਚਰ ਦੀ ਦੁਕਾਨ ਤੇ ਗੋਲੀ ਮਾਰੀ ਜਿਸ ਨਾਲ ਦੁਕਾਨ ਵਿੱਚ ਕੰਮ ਕਰਨ ਵਾਲੇ ਪ੍ਰਿੰਸ ਸ਼ਰਮਾਂ ਦੇ ਲੱਤ ਦੇ ਗੋਲੀ ਲੱਗਣ ਨਾਲ ਉਹ ਜਖ਼ਮੀ ਹੋ ਗਿਆ ਤੇ ਗੋਲੀ ਚਲਾਉਂਣ ਵਾਲੇ ਨੌਜ਼ਵਾਨ ਮੋਟਰਸਾਈਕਲ ਤੇ ਮੌਕਾ ਤੋਂ ਭੱਜ ਗਏ।

ਪੁਲਿਸ ਪਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਐਂਗਲ ਤੋਂ ਕਰਨ ਤੇ ਮਿਤੀ 26-05-2025 ਨੂੰ ਦੋਸ਼ੀ ਕਾਰਜਪ੍ਰੀਤ ਸਿੰਘ ਉਰਫ਼ ਕਾਰਜ਼ ਪੁੱਤਰ ਦਿਲਬਾਗ ਸਿੰਘ ਵਾਸੀ ਵੈਰੋਵਾਲ, ਥਾਣਾ ਵੈਰੋਵਾਲ, ਜ਼ਿਲ੍ਹਾ ਤਰਨ ਤਾਰਨ, ਉਮਰ: 23 ਸਾਲ, ਨੂੰ ਵੈਰੋਵਾਲ ਜਿਲਾਂ ਤਰਨ ਤਾਰਨ ਤੇ ਕਾਬੂ ਕੀਤਾ ਗਿਆ ਅਤੇ ਮਿਤੀ 30-05-2026 ਨੂੰ ਦੂਸਰੇ ਦੋਸ਼ੀ ਗੁਰਲਾਲ ਸਿੰਘ ਉਰਫ਼ ਹਰਮਨ ਪੁੱਤਰ ਸਰਵਣ ਸਿੰਘ ਵਾਸੀ ਗੋਇੰਦਵਾਲ ਸਾਹਿਬ, ਥਾਣਾ ਗੋਇੰਦਵਾਲ ਸਾਹਿਬ, ਜ਼ਿਲ੍ਹਾ ਤਰਨ ਤਾਰਨ ਨੂੰ ਫਾਜ਼ਿਲਕਾ ਤੋਂ ਕਾਬੂ ਕੀਤਾ ਗਿਆ।  ਉਨ੍ਹਾ ਦੱਸਿਆ ਕਿ ਗੈਂਗਸਟਰ ਗੁਰਲਾਲ ਸਿੰਘ ਦੇ ਕਬਜੇ ਵਿਚੋਂ 30 ਬੋਰ ਦਾ ਪਿਸਤੌਲ ਅਤੇ ਇਕ ਜ਼ਿੰਦਾ ਰੋਂਦ ਬਰਾਮਦ ਹੋਇਆ ਹੈ।

ਪੁੱਛਗਿੱਛ  ਦੌਰਾਨ ਮੁਲਜ਼ਮ ਗੁਰਲਾਲ ਸਿੰਘ ਉਰਫ਼ ਹਰਮਨ ਨੂੰ ਦੀ ਨਿਸ਼ਾਨਦੇਹੀ ਤੇ ਵੈਪਨ ਦੀ ਬ੍ਰਾਮਦਗੀ ਕਰਨ ਲਈ ਅੱਜ ਲਿਜਾਇਆ ਗਿਆ ਤਾਂ ਮੁਲਜ਼ਮ ਨੇ ਦੱਸੇ ਗਏ ਸਥਾਨ ਨੇੜੇ ਅਜੈ ਪਲੇਸ ਸੁਲਤਾਨਵਿੰਡ ਦੇ ਖੇਤਰ ਵਿੱਖੇ ਛੁਪਾਏ ਪਿਸਤੌਲ ਨਾਲ ਪੁਲਿਸ ਪਾਰਟੀ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ  ਏ.ਐਸ.ਆਈ ਮਨਜਿੰਦਰ ਸਿੰਘ ਬੜੀ ਮੁਸ਼ਤੈਦੀ ਨਾਲ ਦੋਸ਼ੀ ਪਾਸੋਂ ਪਿਸਟਲ ਵਾਪਸ ਲੈਣ ਦੀ ਕੋਸ਼ਿਸ਼ ਦੌਰਾਨ ਗੁਥਮ-ਗੁਥਾ ਹੁੰਦੇ ਸਮੇਂ ਪਿਸਤੌਲ ਵਿੱਚੋਂ ਗੋਲੀ ਚੱਲੀ, ਜੋ ਦੋਸ਼ੀ ਦੇ ਖੱਬੇ ਪੈਰ ਵਿੱਚ ਲੱਗੀ। ਜੋ ਪੁਲਿਸ ਪਾਰਟੀ ਵੱਲੋਂ ਤੁਰੰਤ ਦੋਸ਼ੀ ਨੂੰ ਡਾਕਟਰੀ ਇਲਾਜ਼ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਦੋਸ਼ੀ ਗੁਰਲਾਲ ਸਿੰਘ ਉਰਫ਼ ਹਰਮਨ, ਵਿਦੇਸ਼ ਬੈਠੇ ਜੀਵਨ ਫੌਜੀ ਦੇ ਸੰਪਰਕ ਵਿੱਚ ਸੀ ਅਤੇ ਉਸਦੇ ਇਸਾਰੇ ਤੇ, ਜਬਰੀ ਵਸੂਲੀ ਦੀ ਗਤੀਵਿਧੀ ਵਿੱਚ ਸ਼ਾਮਲ ਸੀ। ਮੁਕੱਦਮੇਂ ਦੀ ਹਰ ਪਹਿਲੂ ਤੋਂ ਜਾਂਚ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

 

 

 

Share this News