





Total views : 5841034







Total views : 5841034ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੱਬੂ ਬੰਡਾਲਾ
ਅਣਖੀਲੇ ਜਰਨੈਲ ਸੂਰਬੀਰ ਯੋਧੇ,ਕਹਿਣੀ ਅਤੇ ਕਰਨੀ ਦੇ ਪੂਰੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਅਜ਼ਮਤ ਦੀ ਖਾਤਰ ਆਪਾ ਵਾਰਨ ਵਾਲੇ ਲਾਸਾਨੀ ਅਮਰ ਸ਼ਹੀਦ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ ਸਿਫ਼ਤੀ ਦੇ ਘਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਦੱਖਣੀ ਬਾਹੀ ਚਾਟੀਵਿੰਡ ਸਥਿਤ ਸੁਸ਼ੋਭਿਤ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਗੁਰੂ ਘਰ ਦੇ ਅਨਿਨ ਸੇਵਕ ਬੀਬਾ ਹਰਮਨਪ੍ਰੀਤ ਕੌਰ,ਭਾਈ ਹਰਪ੍ਰੀਤ ਸਿੰਘ (ਲਾਡੀ) , ਕੌਰ,ਬੀਬਾ ਅਮਰਜੀਤ ਕੌਰ, ਦੇ ਉਦਮ ਸਦਕਾ ਗੂਰਦੁਆਰਾ ਸ਼ਹੀਦ ਗੰਜ ਸਾਹਿਬ ਜੀ ਦੇ ਮੈਨੇਜਰ ਸ੍ ਜਤਿੰਦਰਪਾਲ ਸਿੰਘ ਨੂੰ ਨਰਸਿੰਘਾ ਭੇਟ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੇ ਨਾਲ ਭਾਈ ਦਿਲਰਾਜ ਸਿੰਘ ਫਰਾਸ਼ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮੁਢ ਕਦੀਮਾਂ ਤੋਂ ਚਲੀ ਆ ਰਹੀਆ ਪਰੰਪਰਾਵਾਂ ਅਨੁਸਾਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਅੰਮ੍ਰਿਤ ਵੇਲੇ ਪਾਲਕੀ ਸਾਹਿਬ ਲਿਆਉਣ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁਖ ਆਸਣ ਸਾਹਿਬ ਵਿਖੇ ਲਿਜਾਣ ਮੌਕੇ ਇਸ ਨੂੰ ਵਜਾਇਆ ਜਾਂਦਾ ਹੈ।ਨਰਸਿੰਘੇ ਦੀਆਂ ਵਿਸਮਾਦਮਈ ਮਧੁਰ ਅਤੇ ਘਣਘੋਰ ਧੁੰਨਾਂ ਦੀ ਅਵਾਜ਼ ਜਿਥੇ ਵਾਤਾਵਰਨ ਨੂੰ ਸ਼ੁੱਧ ਕਰਦੀ ਹੈ ਉਥੇ ਸੰਗਤਾਂ ਵੀ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਬੀਬਾ ਹਰਮਨਪ੍ਰੀਤ ਕੌਰ,ਬੀਬਾ ਅਮਰਜੀਤ ਕੌਰ, ਭਾਈ ਹਰਪ੍ਰੀਤ ਸਿੰਘ (ਲਾਡੀ ) ਪਿਛਲੇ ਕਈ ਦਹਾਕਿਆਂ ਤੋਂ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਵਿਖੇ ਤਿੰਨ ਪਹਿਰੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ ਜਾਣ ਵਾਲੀ ਇਸ਼ਨਾਨ ਦੀ ਸੇਵਾ ਵਿਚ ਪੋਹ ਮਾਘ ਦੀਆਂ ਠੰਡੀਆਂ ਰਾਤਾਂ,ਸੌਣ ਭਾਦਰੋ ਦੇ ਤਰਾਟਕੇ ਇੰਨਾ ਦੀ ਗੁਰੂ ਪ੍ਰਤੀ ਸ਼ਰਧਾ ਵਿਚ ਰੁਕਾਵਟ ਨਾ ਬਣ ਸਕੀ। ਇਸ ਮੌਕੇ ਮੈਨੇਜਰ ਸ੍ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਸਿੱਖ ਧਰਮ ਵਿੱਚ ਹਮੇਸ਼ਾ ਹੀ ਬੀਬੀਆਂ ਵਲੋਂ ਨਿਭਾਈਆਂ ਸੇਵਾਵਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਅੰਮ੍ਰਿਤ ਵੇਲੇ ਸੇਵਾ ਕਰਨ ਵਾਲੀਆਂ ਇੰਨਾ ਬੀਬੀਆਂ ਵਲੋਂ ਗੂਰੂ ਘਰ ਕੀਤੇ ਨਰਸਿੰਘੇ ਦੀ ਸੇਵਾ ਦਾ ਸੰਦੇਸ਼ ਹੋਰਨਾਂ ਲਈ ਪ੍ਰੇਰਣਾ ਦਾਇਕ ਹੋਵੇਗਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-