





Total views : 5949196







Total views : 5949196ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਉਪਿੰਦਰਜੀਤ ਸਿੰਘ
ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵਲੋਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਗੁ.ਬਾਬਾ ਅੱਟਲ ਰਾਏ ਸਾਹਿਬ ਵਿੱਖੇ ਘੱਲੂਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਅਤੇ ਸਮੁਹ ਸ਼ਹੀਦਾਂ ਦੀ ਯਾਦ’ਚ ਅੰਖਡ ਪਾਠ ਸਾਹਿਬ ਰੱਖਵਾਏ ਜਾਣ ਨਾਲ ਘੱਲੂਘਾਰਾ ਹਫ਼ਤੇ ਦੀ ਅਰੰਭਤਾ ਹੋ ਗਈ ਹੈ। ਪਹਿਲੀ ਜੂਨ 1984 ਨੂੰ ਨੀਮ ਫ਼ੌਜੀ ਦਸਤਿਆਂ ਵੱਲੋਂ ਸ੍ਰੀ ਦਰਬਾਰ ਸਾਹਿਬ ਅਤੇ ਗੁ.ਬਾਬਾ ਅਟੱਲ ਰਾਏ ਸਾਹਿਬ ਤੇ ਦਿੱਲੀ ਤੋਂ ਮਿਲੇ ਹੁਕਮਾਂ ਤੇ ਚੱਲਦਿਆਂ ਭਾਰੀ ਗੋਲੀ ਬਾਰੀ ਕੀਤੀ ਗਈ ਸੀ। ਬੱਬਰ ਖਾਲਸਾ ਜਥੇਬੰਦੀ ਦੇ ਭਾਈ ਮਹਿੰਗਾ ਸਿੰਘ ਬੱਬਰ ਗੁ ਬਾਬਾ ਅਟੱਲ ਰਾਏ ਤੋਂ ਸਰਕਾਰੀ ਹਮਲੇ ਦਾ ਬਹਾਦੁਰੀ ਨਾਲ ਜਵਾਬ ਦਿੰਦੇ ਹੋਏ ਸ਼ਹੀਦ ਹੋ ਗਏ ਸਨ।
ਉਨ੍ਹਾਂ ਨੂੰ 84 ਦੇ ਘੱਲੂਘਾਰੇ ਦਾ ਪਹਿਲਾ ਸ਼ਹੀਦ ਹੋਣ ਦਾ ਮਾਣ ਹਾਸਲ ਹੋਇਆ ਅਤੇ ਉਨ੍ਹਾਂ ਦਾ ਸਸਕਾਰ ਅਗਲੇ ਦਿਨ ਗੁ ਮੰਜੀ ਸਾਹਿਬ ਦੀਵਾਨ ਹਾਲ ਦੇ ਨਜ਼ਦੀਕ ਪੰਥਕ ਸ਼ਖਸੀਅਤਾਂ ਵੱਲੋਂ ਕੀਤਾ ਗਿਆ ਸੀ। ਅਗਲੇ ਦਿਨਾਂ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ, ਭਾਈ ਅਮਰੀਕ ਸਿੰਘ ਜਨਰਲ ਸ਼ਾਬੇਗ ਸਿੰਘ ਅਤੇ ਅਨੇਕਾਂ ਸਿੰਘਾ ਨੇ ਫੌਜ ਨਾਲ ਲੜਦੇ ਸ਼ਹੀਦੀਆਂ ਦਿੱਤੀਆਂ ਸਨ। ਸਾਰੇ ਸ਼ਹੀਦਾਂ ਨੂੰ ਹਰ ਸਾਲ ਗੁਰਬਾਣੀ ਰਾਹੀ ਯਾਦ ਕੀਤਾ ਜਾਂਦਾ ਹੈ। ਹਵਾਰਾ ਕਮੇਟੀ ਦੇ ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ ਅਤੇ ਮਹਾਬੀਰ ਸਿੰਘ ਸੁਲਤਾਨਵਿੰਡ ਨੇ ਦੱਸਿਆ ਕਿ ਸਮਾਪਤੀ ਉਪਰੰਤ ਸਮੁਹ ਸੰਗਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਵੇਗੀ।ਉਨ੍ਹਾਂ ਪੰਥਕ ਜਥੇਬੰਦੀਆਂ ਅਤੇ ਸਮੁਹ ਸੰਗਤਾਂ ਨੂੰ ਅਪੀਲ ਕੀਤੀ ਕਿ 1 ਜੂਨ ਐਤਵਾਰ ਨੂੰ ਸਵੇਰੇ 7 ਵਜੇ ਭੋਗ ਪਾਏ ਜਾਣ ਸਮੇਂ ਗੁਰਦੁਆਰਾ ਸਾਹਿਬ ਵਿੱਖੇ ਹਾਜ਼ਰੀਆਂ ਭਰਨ। ਅੱਜ ਪਾਠ ਰੱਖੇ ਜਾਣ ਮੌਕੇ ਪ੍ਰੋ ਬਲਜਿੰਦਰ ਸਿੰਘ, ਭਾਈ ਮਹਿੰਗਾ ਸਿੰਘ ਦੇ ਭਰਾਤਾ ਦਵਿੰਦਰ ਸਿੰਘ, ਮਹਾਬੀਰ ਸਿੰਘ ਸੁਲਤਾਨਵਿੰਡ, ਬਲਦੇਵ ਸਿੰਘ ਨਵਾਂਪਿੰਡ, ਰਘਬੀਰ ਸਿੰਘ ਭੁੱਚਰ, ਪਸ਼ੌਰਾ ਸਿੰਘ ਗਿੱਲ, ਸਤਜੋਤ ਸਿੰਘ ਮੁੱਧਲ, ਨਰਿੰਦਰ ਸਿੰਘ ਗਿੱਲ, ਰਾਜ ਸਿੰਘ ਸੁਲਤਾਨਵਿੰਡ, ਜੁਗਿੰਦਰ ਸਿੰਘ, ਗੁਰਬਖਸ਼ ਸਿੰਘ ਬੱਗਾ ਆਦਿ ਹਾਜ਼ਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
