





Total views : 5647490








ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਰਾਣਾਨੇਸ਼ਟਾ, ਮਿੱਕੀ ਗੁਮਟਾਲਾ
ਸ੍ਰੀਮਤੀ ਜਸਰੂਪ ਕੌਰ ਬਾਠ, ਆਈ.ਪੀ.ਐਸ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਨੇ ਜਾਣਕਾਰੀ ਦੇਦਿਆਂ ਦੱਸਿਆ ਕਿ ਸ੍ਰੀ ਸ਼ੀਤਲ ਸਿੰਘ ਏ.ਸੀ.ਪੀ ਈਸਟ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਮੋਹਕਮਪੁਰਾ,ਅੰਮ੍ਰਿਤਸਰ, ਸਬ-ਇੰਸਪੈਕਟਰ ਜਤਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ 02 ਵਿਅਕਤੀਆਂ ਨੂੰ ਕਾਬੂ ਕਰਕੇ ਪਿਸਟਲਾਂ ਦੀ ਬ੍ਰਾਮਦਗੀ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਚਾਂਦ ਆਨੰਦ ਪੁੱਤਰ ਕਿਸ਼ਨ ਲਾਲ ਅਤੇ ਬਚਿੱਤਰ ਸਿੰਘ ਉਰਫ਼ ਲਿਖਾਰੀ ਦੋਨੋਂ ਵਾਸੀ ਜੰਡਿਆਲਾ ਗੁਰੂ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵਜ਼ੋਂ ਹੋਈ ਹੈ।
ਫੜੇ ਗਏ ਮੁਲਜ਼ਮ ਦੁਬੱਈ ਬੈਠੇ ਕਿਸ਼ਨਾਂ ਦੇ ਕਹਿਣ ਤੇ ਜੰਡਿਆਲਾ ਗੁਰੂ ਵਿੱਖੇ 02 ਵਾਰਦਾਤਾਂ ਨੂੰ ਦੇ ਚੁੱਕੇ ਹਨ ਅੰਜ਼ਾਮ
ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਦੌਰਾਨ ਟੀ ਪੁਆਇੰਟ ਸੰਨ ਸਿਟੀ ਨਾਖਾ ਵਾਲਾ ਬਾਗ ਵਿਖੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸਨ ਤਾਂ ਸੰਨ ਸਿਟੀ ਵਾਲੀ ਸਾਈਡ ਤੋ ਦੋ ਮੋਨੇ ਨੌਜਵਾਨ ਮੋਟਰਸਾਈਕਲ ਪਰ ਸਵਾਰ ਆਉਂਦੇ ਦਿਖਾਈ ਦਿੱਤੇ ਜਿੰਨਾ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰਕੇ ਤਲਾਸ਼ੀ ਲੈਣ ਤੇ ਮੋਟਰਸਾਈਕਲ ਚਾਲਕ ਚਾਂਦ ਆਨੰਦ ਪਾਸੋਂ 01 ਪਿਸਟਲ .32 ਤੇ 04 ਕਾਰਤੂਸ ਅਤੇ ਬਚਿੱਤਰ ਸਿੰਘ ਉਰਫ ਲਿਖਾਰੀ ਪਾਸੋਂ 01 ਪਿਸਟਲ ਗਲੋਕ 9MM ਤੇ 03 ਕਾਰਤੂਸ ਬ੍ਰਾਮਦ ਹੋਏ।
ਗ੍ਰਿਫ਼ਤਾਰ ਕੀਤੇ ਦੋਨਾਂ ਦੋਸ਼ੀਆਂ ਦੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਬ੍ਰਾਮਦ 02 ਪਿਸਟਲ, ਕਿਸ਼ਨਾ ਵਾਸੀ ਜੰਡਿਆਲਾ ਗੁਰੂ, ਅੰਮ੍ਰਿਤਸਰ ਦਿਹਾਤੀ ਹਾਲ ਵਾਸੀ ਦੁਬੱਈ ਨੇ ਕਿਸੇ ਨਾ ਮਾਲੂਮ ਵਿਅਕਤੀ ਰਾਹੀਂ ਗ੍ਰਿਫ਼ਤਾਰ ਦੋਸ਼ੀਆਂ ਨੂੰ ਭੇਜੇ ਸਨ ਤੇ ਇਹਨਾਂ ਨੇ ਕਿਸ਼ਨਾਂ ਦੇ ਕਹਿਣ ਤੇ ਹੀ ਪਿਸਟਲਾਂ ਨਾਲ ਜੰਡਿਆਲਾ ਗੁਰੂ, ਅੰਮ੍ਰਿਤਸਰ ਦਿਹਾਤੀ ਵਿੱਖੇ 02 ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-