





Total views : 5949324







Total views : 5949324ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ
ਫਾਜ਼ਿਲਕਾ /ਬਾਰਡਰ ਨਿਊਜ ਸਰਵਿਸ
ਪੰਜਾਬ ਸਰਕਾਰ ਅਤੇ ਵਿਜੀਲੈਂਸ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਫਾਜ਼ਿਲਕਾ ਦੇ ਪੁਲਿਸ ਵਿਭਾਗ ਉੱਤੇ ਵੱਡੀ ਕਾਰਵਾਈ ਤੋਂ ਬਾਅਦ ਫਾਜ਼ਿਲਕਾ ਦੇ ਮੌਜੂਦਾ ਐਸ.ਐਸ.ਪੀ ਵਰਿੰਦਰ ਸਿੰਘ ਬਰਾੜ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਉਹਨਾਂ ਦੀ ਥਾਂ ਤੇ ਗੁਰਮੀਤ ਸਿੰਘ ਪੀ.ਪੀ.ਐਸ ਨੂੰ ਫਾਜ਼ਿਲਕਾ ਦਾ ਨਵਾਂ ਐਸ.ਐਸ.ਪੀ ਲਗਾ ਦਿੱਤਾ ਗਿਆ ਹੈ।
ਗੁਰਮੀਤ ਸਿੰਘ ਪੀ.ਪੀ.ਐਸ ਜੋ ਕਿ ਪਟਿਆਲਾ ਦੇ ਵਿੱਚ ਏ.ਆਈ.ਜੀ. ਸੀ.ਆਈ. ਡੀ ਤਾਇਨਾਤ ਸਨ ਦਾ ਤਬਾਦਲਾ ਕਰ ਕੇ ਫਾਜ਼ਿਲਕਾ ਦੇ ਵਿੱਚ ਨਿਯੁਕਤੀ ਦਾ ਹੁਕਮ ਜਾਰੀ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ 27 ਮਈ ਨੂੰ ਵਿਜਲੈਂਸ ਵਿਭਾਗ ਵੱਲੋਂ ਫਾਜ਼ਿਲਕਾ ਦੇ ਸਾਈਬਰ ਥਾਣੇ ਤੇ ਛਾਪੇਮਾਰੀ ਕਰ ਐਸ.ਐਚ. ਓ ਅਤੇ ਉਹਨਾਂ ਦੇ ਤਿੰਨ ਸਾਥੀਆਂ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

