





Total views : 5839769







Total views : 5839769ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਅੱਜ ਵਲੋਂ ਪ੍ਰਾਪਰਟੀ ਟੈਕਸ ਵਿਭਾਗ ਅਤੇ ਜੀ.ਆਈ.ਐਸ ਸੈਲ ਦੇ ਆਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਸ਼ਹਿਰ ਦੀਆਂ ਰਿਹਾਇਸ਼ੀ , ਕਮਰਸ਼ੀਅਲ ਅਤੇ ਉਦਯੋਗਿਕ ਜਾਇਦਾਦਾ ਨੂੰ ਯੂ.ਆਈ. ਡੀ ਨੰਬਰ ਨਾਲ ਲਿੰਕ ਕਰਕੇ ਇੱਕ ਡਾਟਾਬੇਸ ਤਿਆਰ ਕਰਨ ਲਈ ਵਿਚਾਰ ਕੀਤਾ ਗਿਆ ।
ਇਸ ਮੀਟਿੰਗ ਦੌਰਾਨ ਪੀ.ਐਮ.ਆਈ.ਡੀ. ਸੀ ਦੇ ਆਈ.ਟੀ ਸੈਲ ਦੇ ਇੰਚਾਰਜ ਮੈਡਮ ਸਿਮਰਜੀਤ ਕੌਰ ਅਤੇ ਜੀ.ਆਈ.ਐਸ ਦੇ ਇੰਚਾਰਜ ਮੈਡਮ ਅਨੁਪ ਕੌਰ ਵਲੋਂ ਵੀਡੀਓ ਕਾਨਫੰਰਸ ਰਾਹੀਂ ਜਾਇਦਾਦਾ ਨੂੰ ਯੂ.ਆਈ.ਡੀ ਨੰਬਰ ਨਾਲ ਲਿੰਕ ਕਰਨ ਸਬੰਧੀ ਜਾਣਕਾਰੀ ਦਿਤੀ ਗਈ ਅੱਜ ਦੀ ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ , ਦਲਜੀਤ ਸਿੰਘ , ਸੁਪਰਡੰਟ ਜਸਵਿੰਦਰ ਸਿੰਘ , ਦਵਿਦੰਰ ਸਿੰਘ ਬਬਰ , ਰਾਜ ਕੁਮਾਰ ਗੁਰਪ੍ਰੀਤ ਸਿੰਗ ਭਾਟੀਆ, ਅਰਬਨ ਪਲਾਨਰ ਮਨੀ ਸ਼ਰਮਾ ਅਤੇ ਸੀ.ਐਫ.ਸੀ ਇੰਚਾਰਜ ਹਾਕਮ ਸਿੰਘ ਹਾਜਰ ਸਨ ।
ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦਸਿਆ ਕਿ ਮੌਜੂਦਾ ਸਮੇਂ ਵਿੱਚ ਨਗਰ ਨਿਗਮ ਵਲੋਂ ਸ਼ਹਿਰ ਦੀਆਂ ਜਾਇਦਾਦਾ ਤੋ ਜੋ ਪ੍ਰਾਪਰਟੀ ਟੈਕਸ, ਪਾਣੀ ਅਤੇ ਸੀਵਰੇਜ ਚਾਰਜਿਸ ਅਤੇ ਟਰੇਡ ਲਾਇਸੈਂਸ ਵੀਸ ਵਸੂਲੀ ਜਾਂਦੀ ਹੈ ਡਿਫਾਲਟਰਾਂ ਦਾ ਪਤਾ ਨਹੀ ਲਗਦਾ ਹੈ । ਸਾਲ 2013-14 ਵਿੱਚ ਨਗਰ ਨਿਗਮ ਵਲੋਂ ਮੈਪ ਮਾਈ ਇੰਡੀਆਂ ਵਲੋਂ ਸ਼ਹਿਰ ਦੀਆਂ ਜਾਇਦਾਦਾ ਦਾ ਸਰਵੇ ਕਰਵਾਇਆ ਗਿਆ ਸੀ ਅਤੇ ਸਾਰੀਆਂ ਜਾਇਦਾਦਾ ਨੂੰ ਯੂ.ਆਈ.ਡੀ. ਨੰਬਰ ਵੀ ਲਗਾਏ ਗਏ ਸਨ ।
ਕਮਿਸ਼ਨਰ ਨੇ ਕਿਹਾ ਕਿ ਪ੍ਰਾਪਰਟੀ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਪ੍ਰਾਪਰਟੀ ਟੈਕਸ ਵਸੂਲਣ ਤੋ ਪਹਿਲਾ ਉਕਤ ਜਾਇਦਾਦ ਨੂੰ ਕੀਤੀ ਗਈ ਸਰਵੇ ਮੁਤਾਬਿਕ ਯੂ.ਆਈ.ਡੀ ਨਾਲ ਲਿੰਕ ਕੀਤਾ ਜਾਵੇ ਅਤੇ ਕਰ ਦਾਤਾ ਨੂੰ ਇਸ ਯੂ.ਆਈ.ਡੀ ਨੰਬਰ ਬਾਰੇ ਵੀ ਜਾਣੂ ਕਰਵਾਇਆ ਜਾਵੇ ਤਾਂ ਜੋ ਟੈਕਸ ਦੀ ਵਸੂਲੀ ਨਾਲ ਇਹ ਪਤਾ ਲਗ ਸਕੇ ਕਿ ਸ਼ਹਿਰ ਵਿੱਚ ਕਿਨੀਆ ਜਾਇਦਾਦਾ ਵਲੋਂ ਅਤੇ ਕਿਹੜੀ ਕੈਟਾਗਰੀ ਦੀ ਜਾਇਦਾਦ ਦਾ ਟੈਕਸ ਬਕਾਇਆ ਰਹਿੰਦਾ ਹੈ ।
ਇਹ ਯੂ.ਆਈ.ਡੀ ਨੰਬਰ ਪਾਣੀ ਅਤੇ ਸੀਵਰੇਜ ਅਤੇ ਟਰੇਡ ਲਾਇਸੈਂਸ ਵਿਭਾਗ ਵਲੋਂ ਵੀ ਲਿੰਕ ਅਪ ਕੀਤਾ ਜਾਵੇਗਾ ਜਿਥੇ ਜਾਇਦਾਦਾ ਦਾ ਡਾਟਾ ਤਿਆਰ ਹੋਵੇਗਾ ਉਥ ਨਗਰ ਨਿਗਮ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ । ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਪ੍ਰਾਪਰਟੀ ਟੈਕਸ, ਪਾਣੀ / ਸੀਵਰੇਜ ਅਤੇ ਟਰੈਡ ਲਾਇਸੈਂਸ ਦੀ ਫੀਸ ਦੀ ਅਦਾਇਗੀ ਕਰਨ ਤੋ ਪਹਿਲਾ ਆਪਣੀ ਜਾਇਦਾਦ ਨੂੰ ਯੂ.ਆਈ.ਡੀ. ਨੰਬਰ ਨਾਲ ਲਿੰਕ ਕਰਵਾ ਲਿਆ ਜਾਵੇ ਜਿਸ ਵਿੱਚ ਨਗਰ ਨਿਗਮ ਦੇ ਅਧਿਕਾਰੀ ਉਨਾਂ ਦਾ ਪੁਰਾ ਸਹਿਯੋਗ ਦੇਣਗੇ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
