





Total views : 5840619







Total views : 5840619ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਉਪਿੰਦਰਜੀਤ ਸਿੰਘ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ, ਜੋ ਕਿ ਆਪਣੀ ਵਿਲੱਖਣ ਕਾਰਜ ਸ਼ੈਲੀ ਕਰਕੇ ਜਾਣੇ ਜਾਂਦੇ ਹਨ, ਨੇ ਨਵੀਂ ਪਿਰਤ ਪਾਉਂਦੇ ਹੋਏ ਉਹ ਬੱਚੇ ਜਿਨਾਂ ਨੇ ਦਸਵੀਂ ਕਲਾਸ ਦੇ ਨਤੀਜੇ ਵਿੱਚੋਂ ਜਿਲ੍ਹੇ ਵਿੱਚ ਮੋਹਰੀ ਸਥਾਨ ਪ੍ਰਾਪਤ ਕੀਤੇ ਹਨ, ਨਾਲ ਅੱਜ ਸਾਰਾ ਦਿਨ ਬਤੀਤ ਕਰਕੇ ਬੱਚਿਆਂ ਦੇ ਸੁਪਨਿਆਂ ਨੂੰ ਨਵੀਂ ਪਰਵਾਜ਼ ਦਿੱਤੀ। ਉਹ ਬੱਚੇ ਜੋ ਆਪਣੇ ਘਰ ਤੋਂ ਸਕੂਲ ਤੱਕ ਦਾ ਰਸਤਾ ਹੀ ਜਾਣਦੇ ਹਨ, ਨੂੰ ਅੱਜ ਡਿਪਟੀ ਕਮਿਸ਼ਨਰ ਨਾਲ ਬੈਠ ਕੇ ਦਫਤਰ ਦੇ ਕੰਮ ਕਰਨ, ਲੋਕਾਂ ਦੇ ਮਸਲੇ ਸੁਣਨ, ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਨ, ਸਮੁੱਚੇ ਦਫਤਰ ਦੇ ਕੰਮਕਾਰ ਬਾਰੇ ਜਾਨਣ ਦਾ ਨੇੜਿਉਂ ਮੌਕਾ ਮਿਲਿਆ। ਅੱਜ ਦੇ ਇਸ ਸਫਰ ਨੇ ਉਕਤ ਬੱਚਿਆਂ ਜਿਹਨਾਂ ਵਿੱਚ ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੈਂਡਰੀ ਸਕੂਲ ਤੋਂ ਅਰਸ਼ਦੀਪ ਸਿੰਘ ਜਿਸ ਨੇ ਦਸਵੀਂ ਜਮਾਤ ਵਿੱਚੋਂ 97.84 ਫੀਸਦ ਅੰਕ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਤੋਂ ਮਿਹਰਪ੍ਰੀਤ ਕੌਰ 99.38 ਫੀਸਦ ਅੰਕ ਅਤੇ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੈਂਡਰੀ ਸਕੂਲ ਤੋਂ ਅਰਨੂਰਬੀਰ ਕੌਰ 98.30 ਫੀਸਦ ਅੰਕ ਪ੍ਰਾਪਤ ਕੀਤੇ ਹਨ, ਨੇ ਬੱਚਿਆਂ ਵਿੱਚ ਕੁਝ ਬਣਨ ਦੀ ਆਸ ਜਗਾ ਦਿੱਤੀ।
ਡੀ.ਸੀ ਦੇ ਘਰ ਖਾਣਾ ਖਾਣ ਗਏ ਆਮ ਘਰਾਂ ਦੇ ਬੱਚਿਆਂ ਦੀ ਖੁਸ਼ੀ ਸ਼ਬਦਾਂ ਵਿੱਚ ਬਿਆਨ ਕਰਨ ਤੋ ਬਾਹਰੀ ਸੀ
ਆਮ ਘਰਾਂ ਦੇ ਇਹ ਬੱਚੇ ਉਹਨਾਂ ਦੇ ਅਧਿਆਪਕ ਅਤੇ ਮਾਤਾ ਪਿਤਾ ਜਦ ਡਿਪਟੀ ਕਮਿਸ਼ਨਰ ਦੇ ਸੱਦੇ ਉੱਤੇ ਪਹਿਲਾਂ ਦਫਤਰ ਅਤੇ ਫਿਰ ਦੁਪਹਿਰ ਦਾ ਖਾਣਾ ਖਾਣ ਡਿਪਟੀ ਕਮਿਸ਼ਨਰ ਦੇ ਘਰ ਗਏ ਤਾਂ ਇਹਨਾਂ ਦੇ ਚਿਹਰਿਆਂ ਉੱਤੇ ਆਈ ਖੁਸ਼ੀ ਸ਼ਬਦਾਂ ਵਿੱਚ ਬਿਆਨ ਕਰਨ ਤੋਂ ਬਾਹਰੀ ਸੀ। ਸ੍ਰੀਮਤੀ ਸਾਹਨੀ ਨੇ ਬੱਚਿਆਂ ਨੂੰ ਡਿਪਟੀ ਕਮਿਸ਼ਨਰ ਬਣਨ ਤੱਕ ਦਾ ਸਫਰ ਇਸ ਲਈ ਕੀਤੀ ਮਿਹਨਤ ਪੜਾਈ ਅਤੇ ਅਹੁਦੇ ਦੀਆਂ ਜਿੰਮੇਵਾਰੀਆਂ ਦਾ ਵਿਸਥਾਰ ਵਿੱਚ ਵਰਣਨ ਕੀਤਾ। ਉਹਨਾਂ ਬੱਚਿਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਅੱਗੇ ਜਾਣ ਲਈ ਵਿਸ਼ਿਆਂ ਦੀ ਚੋਣ ਅਤੇ ਪੜ੍ਹਾਈ ਲਈ ਜਰੂਰੀ ਨੁਕਤੇ ਵੀ ਸਾਂਝੇ ਕੀਤੇ। ਉਹਨਾਂ ਬੱਚਿਆਂ ਨੂੰ ਸਵੈ ਵਿਸ਼ਵਾਸ, ਮਿਹਨਤ, ਇਮਾਨਦਾਰੀ ਅਤੇ ਅਨੁਸ਼ਾਸਨ ਨਾਲ ਆਪਣੀ ਸਿੱਖਿਆ ਪੂਰੀ ਕਰਨ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਇਹ ਉਹ ਗੁਣ ਹਨ ਜੋ ਸਾਰੀ ਜ਼ਿੰਦਗੀ ਤੁਹਾਨੂੰ ਸਫਲਤਾ ਦੀ ਪੀੜੀ ਉੱਤੇ ਅੱਗੇ ਤੋਰਦੇ ਰਹਿਣਗੇ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਿੱਖਿਆ ਉੱਤੇ ਵਿਸ਼ੇਸ਼ ਧਿਆਨ ਦੇ ਰਹੀ ਹੈ ਅਤੇ ਤੁਸੀਂ ਇਸ ਮੌਕੇ ਦਾ ਲਾਭ ਲੈ ਕੇ ਉੱਚ ਸਿੱਖਿਆ ਪ੍ਰਾਪਤ ਕਰੋ ਅਤੇ ਦੇਸ਼ ਦਾ ਨਾਮ ਰੌਸ਼ਨ ਕਰੋ।
ਉਹਨਾਂ ਬੱਚਿਆਂ ਕੋਲੋਂ ਨਵੀਂ ਪੀੜੀ ਅਤੇ ਅੱਜ ਦੇ ਸਮੇਂ ਦੇ ਹਾਣੀ ਵਿਚਾਰ ਵੀ ਸੁਣੇ, ਤਾਂ ਜੋ ਬੱਚਿਆਂ ਦੀ ਇਸ ਪੀੜੀ ਵਿੱਚ ਉਭਰ ਰਹੇ ਨਵੇਂ ਵਿਚਾਰਾਂ ਦਾ ਪਤਾ ਲਗਾਇਆ ਜਾ ਸਕੇ।ਉਹਨਾਂ ਬੱਚਿਆਂ ਨੂੰ ਸ਼ੁਭ ਇਛਾਵਾਂ ਦਿੰਦੇ ਹੋਏ ਭਵਿੱਖ ਵਿੱਚ ਹਰ ਸੰਭਵ ਸਹਾਇਤਾ ਅਤੇ ਅਗਵਾਈ ਦਿੰਦੇ ਰਹਿਣ ਦਾ ਵਚਨ ਵੀ ਦਿੱਤਾ।ਡਿਪਟੀ ਕਮਿਸ਼ਨਰ ਨੇ ਇਹਨਾਂ ਬੱਚਿਆਂ ਨੂੰ ਆਪਣੇ ਘਰ ਬੁਲਾ ਕੇ ਦੁਪਹਿਰ ਦਾ ਖਾਣਾ ਇਕੱਠਿਆਂ ਖਾਧਾ ਅਤੇ ਵਾਪਸੀ ਮੌਕੇ ਬੱਚਿਆਂ ਨੂੰ ਬੇਸ਼ਕੀਮਤੀ ਕਿਤਾਬਾਂ ਦੇ ਕੇ ਭਵਿੱਖ ਵਿੱਚ ਅੱਗੇ ਵਧਣ ਲਈ ਸ਼ੁਭ ਇੱਛਾਵਾਂ ਦਿੱਤੀਆਂ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
