





Total views : 5915239







Total views : 5915239ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਰਣਜੀਤ ਸਿੰਘ ਰਾਣਾਨੇਸ਼ਟਾ
ਅੰਮ੍ਰਿਤਸਰ ਦੇ ਇਲਾਕੇ ਹਾਲ ਬਾਜ਼ਾਰ ਵਿਚ ਦਿਨ ਦਿਹਾੜੇ ਲੁਟੇਰਿਆਂ ਵਲੋਂ ਇਕ ਮਨੀ ਐਕਸਚੇਂਜ ਦੀ ਦੁਕਾਨ ਦੇ ਉੱਪਰ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਸ ਸੰਬੰਧੀ ਚਸ਼ਮਦੀਦ ਨੇ ਦੱਸਿਆ ਕਿ ਦੋ ਵਿਅਕਤੀ ਨੋਟ ਬਦਲਾਉਣ ਲਈ ਦੁਕਾਨ ’ਤੇ ਪਹੁੰਚੇ ਸਨ ਤੇ ਉਨ੍ਹਾਂ ਨੇ ਦੱਸਿਆ ਕਿ ਸਾਡੇ ਕੋਲ 15 ਲੱਖ ਦੇ ਕਰੀਬ ਰਕਮ ਹੈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਥੱਲੇ ਦੁਕਾਨ ’ਤੇ ਲਿਆਂਦਾ ਗਿਆ ਤੇ ਉੱਥੇ ਇਨ੍ਹਾਂ ਵਿਅਕਤੀਆਂ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ । ਇਸ ਸੰਬੰਧੀ ਮੌਕੇ ’ਤੇ ਪਹੁੰਚੇ
ਏ.ਡੀ.ਸੀ.ਪੀ-1 ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਦਿਨੇਸ਼ ਬਾਂਸਲ ਤੇ ਕੁਲਦੀਪ ਬਾਂਸਲ ਜੋ ਕਿ ਹੌਲੀ ਸਿਟੀ ਗੁਮਟਾਲਾ ਦੇ ਰਹਿਣ ਵਾਲੇ ਹਨ, ਅਤੇ ਲੰਮੇ ਸਮੇ ਤੋ ਹਾਲ ਗੇਟ ਵਿਖੇ ਫਟੇ ਪੁਰਾਣੇ ਨੋਟ ਵਟਾਉਣ ਦਾ ਕੰਮ ਕਰਦੇ ਹਨ। ਅੱਜ ਸਵਰੇ ਜਦੋ ਉਨਾਂ ਦਾ ਹੀ ਕੋਈ ਪੁਰਾਣਾ ਗਾਹਕ ਨੋਟ ਬਦਲਾਉਣ ਲਈ ਆਇਆ ਤਾਂ ਉਥੇ ਨਗਦੀ ਪਈ ਵੇਖਕੇ ਉਸ ਦਾ ਮਨ ਬਾਈਮਾਨ ਹੋ ਗਿਆ ਤੇ ਉਹ ਦੋਹਾਂ ਪਿਉ ਪੁੱਤਰ ਨੂੰ ਜਖਮੀ ਕਰਕੇ ਲੁੱਟ ਕਰਨ ਉਪਰੰਤ ਫਰਾਰ ਹੋ ਗਿਆ ਜਿਸ ਦੀ ਸ਼ਨਾਖਤ ਹੋ ਗਈ ਤੇ ਉਸ ਨੂੰ ਫੜਨ ਲਈ ਪੁਲਿਸ ਟੀਮਾਂ ਦਾ ਗਠਨ ਕਰਕੇ ਰਵਾਨਾ ਕੀਤੀਆ ਗਈਆ ਹਨ ਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
