





Total views : 5841603







Total views : 5841603ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੱਬੂ ਬੰਡਾਲਾ
ਜਿਲਾ ਤਰਨ ਤਾਰਨ ਦੇ ਥਾਣਾਂ ਝਬਾਲ ਵਿਖੇ ਉਸ ਸਮੇ ਵੱਡਾ ਬਦਲਾਅ ਵੇਖਣ ਨੂੰ ਮਿਿਲਆ ਜਦ ਦੋ ਥਾਂਣੇਦਾਰਾ ਵਿਰੁੱਧ ਡਿਊਟੀ ‘ਚ ਲਾਪ੍ਰਵਾਹੀ ਵਰਤਣ ਦੇ ਮਾਮਲੇ ‘ਚ ਜਿਥੇ ਥਾਣਾਂ ਝਬਾਲ ਵਿਖੇ ਐਫ.ਆਈ.ਆਰ ਦਰਜ ਕੀਤੀ ਗਈ ਉਥੇ ਇਕ ਥਾਂਣੇਦਾਰ ਰਾਮ ਸਿੰਘ ਵਿਰੁੱਧ ਰਿਸ਼ਵਤ ਲੈਣ ਤੇ ਝੂਠਾ ਪਰਚਾ ਦਰਜ ਕਰਨ ਬਦਲੇ ਐਫ.ਆਈ .ਆਰ ਦਰਜ ਕੀਤੀ ਗਈ ਹੈ, ਜਿਸ ਵਲੋ ਪਿੰਡ ਭੁੱਚਰ ਕਲਾਂ ਵਾਸੀ ਜਸਬੀਰ ਸਿੰਘ ੳੇਰਫ ਕਾਲਾ ਪੁੱਤਰ ਮਹਿੰਦਰ ਸਿੰਘ ਜੋ ਪੇਸ਼ੇ ਵਜੋ ਗ੍ਰੰਥੀ ਸਿੰਘ ਵਜੋ ਸੇਵਾਵਾਂ ਨਿਭਾਉਦਾ ਸੀ ਕਿ ਉਸ ਵਲੋ ਇਕਰਾਰ ਮੁਕੱਦਮਾ ਦਰਜ ਕਰਨ ਤੋ ਪਹਿਲਾ ਤੈਅ ਕੀਤੀ 25000 ਰੁਪਏ ਦੀ ਰਿਸ਼ਵਤ ਵਿੱਚੋ 6000 ਰੁਪਏ ਦੇਕੇ ਬਕਾਇਆ 19000 ਨਹੀ ਦਿਤੀ ਗਈ ਸੀ ।
ਜਿਸ ਦੀ ਭਿਣਕ ਪੈਣ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿ ਸਤਿਕਾਰ ਕਮੇਟੀ ਦੇ ਆਗੂਆ ਵਲੋ ਸਾਰਾ ਮਾਮਲਾ ਮੀਡੀਆ ਤੇ ਉਚ ਪੁਲਿਸ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਤੋ ਬਾਅਦ ਥਾਣਾਂ ਮੁੱਖੀ ਪ੍ਰਮਜੀਤ ਸਿੰਘ ਵਿਰਦੀ ਵਲੋ ਕੀਤੀ ਪੜਤਾਲ ਦੌਰਾਨ ਇਗ ਗੱਲ ਸਾਹਮਣੇ ਆਈ ਕਿ 14 ਮਈ ਨੂੰ ਥਾਣੇਦਾਰ ਰਾਮ ਸਿੰਘ ਗ੍ਰੰਥੀ ਸਿੰਘ ਜਸਬੀਰ ਸਿੰਘ ਇਸ ਕਰਕੇ ਥਾਣੇ ਲੈ ਆਇਆ ਕਿ ਉਹ ਚਿੱਟਾ ਵੇਚਦਾ ਹੈ, ਪਰ ਮੋਹਤਬਰਾਂ ਤੇ ਪ੍ਰੀਵਾਰਕ ਮੈਬਰਾਂ ਵਲੋ ਇਸ ਸਬੰਧੀ ਸਫਾਈ ਦੇਣ ‘ਤੇ ਗੁਰਬਿੰਦਰ ਸਿੰੰਘ ਜੋ ਕਿ ਆਪ ਆਗੂ ਦੱਸਿਆ ਜਾਂਦਾ ਰਾਹੀ 25000 ਰੁਪਏ ਰਿਸ਼ਵਤ ਲੈ ਕੇ ਏ.ਐਸ.ਆਈ ਰਾਮ ਸਿੰਘ ਉਸ ਨੂੰ ਛੱਡਣ ਲਈ ਰਾਜੀ ਹੋ ਗਿਆ , ਜਿਸ ਤੇ ਜਸਬੀਰ ਸਿੰਘ ਦੇ ਭਰਾ ਲਖਬੀਰ ਸਿੰਘ ਨੇ ਮੌਕੇ ‘ਤੇ 6000 ਰੁਪਏ ਏ.ਐਸ.ਆਈ ਰਾਮ ਸਿੰਘ ਨੂੰ ਦੇ ਦਿੱਤੇ ਜਦੋਕਿ ਬਕਾਇਆ 19000 ਰੁਪਏ ਦੀ ਰਾਸ਼ੀ ਵਿਚੋਲੀਏ ਗੁਰਬਿੰਦਰ ਸਿੰਘ ਨੂੰ ਪਿੰਡ ਜਾ ਕੇ ਦੇ ਦਿੱਤੇ ਜੋ ਥਾਂਣੇਦਾਰ ਰਾਮ ਸਿੰਘ ਕੋਲ ਨਾ ਪੁੱਜਣ ਤੇ ਉਸ ਨੇ ਤੈਸ਼ ਵਿੱਚ ਆਕੇ ਗ੍ਰੰਥੀ ਸਿੰਘ ਜਸਬੀਰ ਸਿੰਘ ਉਪਰ 6ਬੋਤਲਾਂ ਨਾਜਇਜ ਸ਼ਰਾਬ ਦਾ ਪਰਚਾ ਪਾ ਦਿੱਤਾ। ਸਾਰੀ ਪੜਤਾਲ ਤੋ ਬਾਅਦ ਉਚ ਅਧਿਕਾਰੀਆਂ ਦੇ ਹੁਕਮਾਂ ‘ਤੇ ਏ.ਐਸ,ਆਈ ਰਾਮ ਸਿੰਘ ਤੇ ਆਪ ਆਗੂ ਗੁਰਬਿੰਦਰ ਸਿੰਘ ਵਿਰੁੱਧ ਥਾਣਾਂ ਝਬਾਲ ਵਿਖੇ 19 ਮਈ ਨੂੰ ਭ੍ਰਿਸ਼ਟਚਾਰ ਰੋਕੂ ਐਕਟ ਦੀ ਵੱਖ ਵੱਖ ਧਰਾਵਾ ਹੇਠ 74 ਨੰਬਰ ਐਫ.ਆਈ.ਆਰ ਕਰ ਲਈ ਗਈ ਹੈ। ਜੋ ਇਹ ਸਾਰਾ ਮਾਮਲਾ ਇਸ ਸਮੇ ਇਲਾਕੇ ਤੇ ਮਹਿਕਮੇ ਵਿੱਚ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
