ਆਮ ਆਦਮੀ ਦੀ ਸਰਕਾਰ ਚ ਪੰਜਾਬ ਪੂਰੇ ਦੇਸ਼ ਨਾਲੋਂ ਆਰਥਿਕ ਪੱਖੋ ਪਛੜਿਆ: ਰਾਜਾ ਅਮਰਿੰਦਰ ਵੜਿੰਗ ਕਿਹਾ ‘ਪੰਜਾਬ ਦੀ ਸਮੁੱਚੀ ਕਾਂਗਰਸ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਚੱਟਾਨ ਵਾਂਗ ਖੜੀ

4878825
Total views : 5841614

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅਜਨਾਲਾ/ਦਵਿੰਦਰ ਕੁਮਾਰ ਪੁਰੀ

ਅੱਜ ਵਿਧਾਨ ਸਭਾ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਤੇ ਜਿਲਾ ਪ੍ਰਧਾਨ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ ਹੇਠ ਕੁੱਕੜਾਂਵਾਲਾ ਵਿਖੇ ‘ਜਿੱਤੇਗਾ ਬਲਾਕ ਜਿੱਤੇਗੀ ਕਾਂਗਰਸ” ਦੇ ਬੈਨਰ ਹੇਠ ਕਰਵਾਈ ਗਈ ਰੈਲੀ ਦੌਰਾਨ ਬੋਲਦਿਆਂ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਗਵੰਤ ਮਾਨ ਦੀ ਸਰਕਾਰ ਵੱਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਪਰਚਾ ਦਰਜ ਕਰਨ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਲੋਕਤੰਤਰ ਅੰਦਰ ਹਰ ਇਨਸਾਨ ਨੂੰ ਆਪਣੀ ਗੱਲ ਕਰਨ ਦਾ ਹੱਕ ਜੋ ਸਾਨੂੰ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਵੱਲੋਂ ਦਿੱਤੇ ਗਏ ਸੰਵਿਧਾਨ ਨੇ ਦਿੱਤਾ ਹੈ ਤੇ ਜੇਕਰ ਪ੍ਰਤਾਪ ਬਾਜਵਾ ਨੇ ਸਰਕਾਰ ਨੂੰ ਹੈਂਡ ਗਰਨੇਡਾਂ ਬਾਰੇ ਚਤਾਇਆ ਹੈ ਤਾਂ ਉਨਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ ਤੇ ਕੱਲ ਨੂੰ ਪੰਜਾਬ ਦੀ ਸਮੁੱਚੀ ਕਾਂਗਰਸ ਪਾਰਟੀ ਉਨਾਂ ਨੂੰ ਨਾਲ ਲੈਕੇ ਮੋਹਾਲੀ ਥਾਣੇ ਵਿੱਚ ਪੇਸ਼ੀ ਲਈ ਜਾਵੇਗੀ। ਉਨਾਂ ਅੱਗੇ ਕਿਹਾ ਕਿ ਅੱਜ ਪੰਜਾਬ ਆਰਥਿਕ ਤੌਰ ਤੇ ਕਾਫ਼ੀ ਪਛੜ ਗਿਆ ਹੈ ਤੇ ਪੰਜਾਬ ਸਿਰ ਸਵਾ 4 ਸੋ ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ ਗਿਆ ਹੈ ਤੇ ਭਗਵੰਤ ਮਾਨ ਦੇ ਮੰਤਰੀ ਸੰਤਰੀ ਸਕੂਲਾਂ ਵਿੱਚ ਪਖਾਨਿਆਂ ਦੇ ਉਦਘਾਟਨ ਕਰਨ ਨੂੰ ਵਿਕਾਸ ਸਮਝੀ ਜਾ ਰਹੇ ਹਨ।

ਹਲਕਾ ਅਜਨਾਲਾ ਚ ‘ਜਿੱਤੇਗਾ ਬਲਾਕ ਜਿੱਤੇਗੀ ਕਾਂਗਰਸ” ਦੇ ਬੈਨਰ ਹੇਠ ਕਰਵਾਈ ਗਈ ਵੱਡੀ ਰੈਲੀ

ਉਨਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਅੱਜ ਨਸ਼ੇ, ਗੁੰਡਾਗਰਦੀ ਤੇ ਗੈਂਗਸਟਰਵਾਦ ਪੂਰੀ ਤਰਾਂ ਨਾਲ ਆਪਣੀ ਚਰਮ ਸੀਮਾ ਤੇ ਹਨ ਤੇ ਆਏ ਦਿਨ ਕਤਲੋ ਗਾਰਤ, ਲੁਟਾ ਖੋਹਾ ਆਮ ਗੱਲ ਹੋ ਗਈ ਹੈ ਤੇ ਲੋਕਾਂ ਦਾ ਬਾਹਰ ਨਿਕਲਣਾ ਮਹਾਲ ਹੋਇਆ ਪਿਆ ਹਰ ਸਰਕਾਰ ਕੁੰਭ ਕਰਨ ਦੀ ਨੀਂਦ ਸੁੱਤੀ ਹੋਈ ਹੈ। ਉਹਨਾਂ ਕਾਂਗਰਸ ਵਰਕਰਾਂ ਨੂੰ ਕਿਹਾ ਕਿ ਜੇਕਰ 2027 ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣੀ ਹੈ ਤੇ ਹੁਣ ਤੋਂ ਹੀ ਬੂਥ ਪੱਧਰ ਤੇ ਵਰਕਰਾਂ ਨੂੰ ਡੱਟ ਕੇ ਕੰਮ ਕਰਨਾ ਹੋਵੇਗਾ ਤੇ ਘਰ ਘਰ ਜਾ ਕੇ ਕਾਂਗਰਸ ਪਾਰਟੀ ਲਈ ਵੋਟਾਂ ਮੰਗਣੀਆਂ ਪੈਣਗੀਆਂ ਤਾਂ ਹੀ ਪੰਜਾਬ ਵਿੱਚੋਂ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਭਾਜਪਾ ਦਾ ਸਫਾਇਆ ਕੀਤਾ ਜਾ ਸਕਦਾ ਹੈ। ਉਨਾਂ ਹਰਪ੍ਰਤਾਪ ਸਿੰਘ ਅਜਨਾਲਾ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਉਹ 2027 ਵਿੱਚ ਉਹ 25 ਤੋਂ 30 ਹਜਾਰ ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਲ ਕਰਨਗੇ ਤੇ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਤੇ ਉਨਾਂ ਨੂੰ ਵੱਡੀ ਜਿੰਮੇਵਾਰੀ ਦਿੱਤੀ ਜਾਵੇਗੀ। ਇਸ ਰੈਲੀ ਨੂੰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ, ਸੰਤੋਖ ਸਿੰਘ ਭਲਾਈਪੁਰ, ਤਰਸੇਮ ਸਿੰਘ ਡੀਸੀ, ਸ਼ਹਿਰੀ ਪ੍ਰਧਾਨ ਅਸ਼ਵਨੀ ਪੱਪੂ, ਭਗਵੰਤ ਪਾਲ ਸਿੰਘ ਸੱਚਰ, ਦਿਲਰਾਜ ਸਿੰਘ ਸਰਕਾਰੀਆ, ਕੰਵਰਪ੍ਰਤਾਪ ਸਿੰਘ ਅਜਨਾਲਾ, ਡਾ: ਨਿਆਮਤ ਸੂਫੀ, ਦਿਲਬਾਗ ਸਿੰਘ ਫਿਰਵਰਿਆ, ਕਾਂਗਰਸ ਪਾਰਟੀ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਤੇ ਸੀਨੀਅਰ ਆਗੂ ਦਵਿੰਦਰ ਸਿੰਘ ਡੈਮ ਅਜਨਾਲਾ, ਕਾਂਗਰਸ ਪਾਰਟੀ ਦੇ ਸੌਸਲ ਮੀਡੀਆ ਦੇ ਸਾਬਕਾ ਚੈਅਰਮੈਨ ਬਾਊ ਸੁਖਦੇਵ ਸਰੀਨ ਅਜਨਾਲਾ,ਰਾਣਾ ਭੱਖਾ, ਦਲਜੀਤ ਸਿੰਘ ਸੋਨੂੰ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਗੁਰਪਾਲ ਸਿੰਘ ਸਿੰਧੀ, ਰਾਜਬੀਰ ਸਿੰਘ ਮੱਧੂਛਾਂਗਾ, ਅਮਨਦੀਪ ਸਿੰਘ ਝੰਡੇਰ, ਦਿਲਬਾਗ ਸਿੰਘ ਰਮਦਾਸ, ਗੁਰਿੰਦਰਬੀਰ ਸਿੰਘ ਗੱਗੋਮਾਹਲ, ਸੋਨੂੰ ਮਾਕੋਵਾਲ, ਬਲਵਿੰਦਰ ਜਗਦੇਵ ਖੁਰਦ, ਜੈਟੀ ਅਬੂਸੈਦ, ਬਲਜੀਤ ਸਿੰਘ ਸਲੇਮੁਪੁਰਾ, ਬਲਦੇਵ ਸਿੰਘ ਭੌਏਵਾਲੀ, ਪ੍ਰਸ਼ੋਤਮ ਸਿੰਘ ਖਤਰਾਏ ਖੁਰਦ, ਸਰਵਣ ਸਿੰਘ ਨਿਜਾਮਪੁਰਾ, ਬਲਵਿੰਦਰ ਸਿੰਘ ਹਰਦੋਪੁੱਤਲੀ, ਗੁਰਸ਼ਿੰਦਰ ਸਿੰਘ ਕਾਹਲੋਂ ਸੈਂਸਰਾ, ਰਾਣਾ ਬੱਲ, ਸਰਪੰਚ ਕਾਲਾ ਭੂਰੇ ਗਿੱਲ, ਬੰਟੀ ਕੱਲੋਮਾਹਲ, ਐਡਵੋਕੇਟ ਸਨੀਲ, ਡਾਕਟਰ ਜੋਰਾ ਸੰਤੂਨੰਗਲ, ਰੇਸ਼ਮ ਸਿੰਘ ਬਲੜਵਾਲ, ਜਗਰੂਪ ਸਿੰਘ ਨੰਗਲ, ਮਿੱਠੂ ਚਮਿਆਰੀ, ਅੰਮ੍ਰਿਤ ਸਿੰਘ ਭੁੱਖਾ,ਪ੍ਰਭ ਡੱਲਾ ਰਾਜਪੂਤਾ, ਅਜ਼ਾਦਵਿੰਦਰ ਸਿੰਘ ਬਿਕਰਾਉਰ, ਗੁਰਵਿੰਦਰ ਸਿੰਘ ਚਾਹੜਪੁਰ, ਪਰਮਿੰਦਰ ਸਿੰਘ ਸੰਗੋਆਣਾ ਆਦਿ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News