ਵਧਾਇਕ ਵਲੋ ਬੀ.ਡੀ.ਪੀ.ਓ ‘ਤੇ ਰਿਸ਼ਵਤਖੋਰੀ ਦੇ ਦੋਸ਼ ਲਗਾਉਣ ਤੋ ਬਾਅਦ ਸਰਕਾਰ ਨੇ ਬੀ.ਡੀ.ਪੀ.ਓ ਤੋ ਫੌਰੀ ਚਾਰਜ ਲਿਆ ਵਾਪਿਸ

4948611
Total views : 5949201

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


 ਪ੍ਰਬੰਧਕੀ ਸਕੱਤਰ , ਪੇਂਡੂ ਵਿਕਾਸ ਵਿਭਾਗ ਨੇ ਜਾਰੀ ਕੀਤੇ ਹੁਕਮ

ਸੁਲਤਾਨਪੁਰ ਲੋਧੀ/ਬੀ.ਐਨ.ਈ ਬਿਊਰੋ

ਪੰਜਾਬ ਸਰਕਾਰ ਵੱਲੋਂ ਬੀ ਡੀ ਪੀ ਓ ਸੁਲਤਾਨਪੁਰ ਲੋਧੀ ਅਵਤਾਰ ਸਿੰਘ ਤੋਂ ਬੀ ਡੀ ਪੀ ਓ ਦਾ ਚਾਰਜ ਵਾਪਸ ਲੈ ਲਿਆ ਗਿਆ ਹੈ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਜੀਤ ਬਾਲਾਜੀ ਜੋਸ਼ੀ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਬੀ ਡੀ ਪੀ ਓ ਅਵਤਾਰ ਤੋਂ ਚਾਰਜ ਵਾਪਸ ਲੈ ਕੇ ਬੀ ਡੀ ਪੀ ਓ ਢਿਲਵਾਂ ਮਨਜੀਤ ਕੌਰ ਨੂੰ ਸੁਲਤਾਨਪੁਰ ਲੋਧੀ ਦਾ ਚਾਰਜ ਦਿੱਤਾ ਗਿਆ ਹੈ । ਅਵਤਾਰ ਸਿੰਘ ਜੋ ਕਿ ਸੀਨੀਅਰ ਸਹਾਇਕ (ਲੇਖਾ ) ਹਨ , ਨੂੰ ਤੁਰੰਤ ਪ੍ਰਭਾਵ ਨਾਲ ਮੁੱਖ ਦਫਤਰ ਵਿਖੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਹਨ । 

ਸੀਨੀਅਰ ਲੇਖਾਕਾਰ ਬੀ.ਡੀ.ਪੀ.ਓ ਵਜੋ ਕਰ ਰਿਹਾ ਸੀ ਕੰਮ- ਬੀ ਡੀ ਪੀ ਓ ਢਿਲਵਾਂ ਮਨਜੀਤ ਕੌਰ ਨੂੰ ਦਿੱਤਾ ਵਾਧੂ ਚਾਰਜ 

ਦੱਸਣਯੋਗ ਹੈ ਕਿ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰਕੇ ਅਵਤਾਰ ਸਿੰਘ ਉੱਪਰ ਰਿਸ਼ਵਤਖੋਰੀ ਦੇ ਇਲਜ਼ਾਮ ਲਗਾਏ ਗਏ ਸਨ । ਇਸ ਤੋਂ ਇਲਾਵਾ ਹਲਕੇ ਦੇ ਅਨੇਕਾਂ ਸਰਪੰਚਾਂ ਵੱਲੋਂ ਵੀ ਅਵਤਾਰ ਸਿੰਘ ਉੱਪਰ ਭ੍ਰਿਸ਼ਟਾਚਾਰ ਦੇ ਕਥਿਤ ਤੌਰ ਤੇ ਦੋਸ਼ ਲਾਉਣ ਦੇ ਨਾਲ – ਨਾਲ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਦਿੱਤੀਆਂ ਗਈਆਂ ਸਨ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News