





Total views : 5841034







Total views : 5841034ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਮਿੱਕੀ ਗੁਮਟਾਲਾ
ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਦਿਨ ਰਾਤ ਇਕ ਕਰ ਦੇਵੇਗੀ ਅਤੇ ਆ ਰਹੀਆ ਵਿਧਾਨ ਸਭਾ ਚੌਣਾਂ ਦੌਰਾਨ ਪੰਜਾਬ ਵਿਚ ਭਾਜਪਾ ਸਰਕਾਰ ਬਣਾਵੇਗੀ ਇਹ ਵਿਚਾਰ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਪੰਜਾਬ ਸਟੇਟ ਸਮਾਲ ਇੰਡਸਟ੍ਰੀਜ ਫੈਡਰੇਸ਼ਨ ਆਫ ਐਸੋਸੀਏਸ਼ਨ ਭਾਰਤ ਸਰਕਾਰ ਨੇ ਭਾਜਪਾ ਆਗੂ ਅਸ਼ੋਕ ਸ਼ਰਮਾਂ ਦੇ ਗ੍ਰਿਹ ਵਿਖੇ ਪਤਰਕਾਰਾਂ ਨਾਲ ਗਲਬਾਤ ਕਰਦਿਆ ਪ੍ਰਗਟ ਕੀਤੇ ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫਰੰਟ ਤੇ ਫੇਲ੍ਹ ਹੋਈ ਹੈ ਕੇਜਰੀਵਾਲ ਤੇ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਝੂਠੇ ਸ਼ਬਜਬਾਗ ਦਿਖਾਕੇ ਗੁਮਰਾਹ ਕਰ ਲਿਆ ਕਿ ਅਸੀਂ ਰਵਾਇਤੀ ਪਾਰਟੀਆ ਤੋ ਵੱਖਰਾ ਬਦਲਾ ਲਿਆਉਣਗੇ ਜਿਸ ਵਿਚ ਆਪ ਆਗੂ ਸੁਖ ਸਹੂਲਤਾਂ ਨਹੀ ਲੈਣਗੇ ਸਗੋ ਸਾਰੀਆਂ ਸੁਖ ਸਹੂਲਤਾਂ ਪੰਜਾਬ ਦੇ ਲੋਕਾਂ ਨੂੰ ਦਿੱਤੀਆਂ ਜਾਣਗੀਆ ।
ਪੰਜਾਬ ਦੇ ਲੋਕ ਇਨਾਂ ਦੀਆ ਗੱਲਾਂ ਵਿਚ ਆ ਗਏ ਤੇ ਵੋਟਾਂ ਪਾਕੇ ਸਤਾ ਆਪ ਦੇ ਆਗੂਆਂ ਨੂੰ ਸੌਂਪ ਦਿੱਤੀ ਜੋ ਵਿਧਾਨ ਸਭਾ ਚੌਣਾਂ ਦੌਰਾਨ ਲੋਕਾਂ ਨਾਲ ਵਾਇਦੇ ਕੀਤੇ ਸਨ ਉਨਾਂ ਚੌ ਕੋਈ ਵੀ ਪੂਰਾ ਨਹੀ ਕੀਤਾ ਤੇ ਪੰਜਾਬ ਦੇ ਲੋਕ ਆਪਣੇ-ਆਪ ਨੂੰ ਲੂਟੇ ਗਏ ਸਮਝਦੇ ਹਨ ਤੇ ਆ ਰਹੀਆ 2027 ਦੀਆ ਵਿਧਾਨ ਸਭਾ ਚੌਣਾਂ ਚ ਸਬਕ ਸਿਖਾਉਣ ਲਈ ਉਡੀਕ ਕਰ ਰਹੇ ਹਨ ਬਾਸਰਕੇ ਨੇ ਕਿਹਾ ਕਿ ਭਾਜਪ ਪੰਜਾਬ ਵਿੱਚ ਸੰਗਠਨ ਨੁੰ ਮਜਬੂਤ ਕਰਨ ਲਈ ਦਿਨ ਰਾਤ ਇਕ ਕਰ ਦੇਵੇਗੀ ਉਨਾਂ ਕਿਹਾ ਕਿ ਲੋਕ ਰਾਜ ਚ ਕਿਸੇ ਵੀ ਪਾਰਟੀ ਦੀ ਜਿੱਤ ਉਸ ਦੀ ਮਿਹਨਤ ਉਪਰ ਨਿਰਭਰ ਕਰਦੀ ਹੈ ਜੇਕਰ ਪਾਰਟੀ ਵਰਕਰ ਦਿਨ ਰਾਤ ਮਿਹਨਤ ਕਰਦੇ ਹਨ ਤਾਂ ਆਪਣੇ ਲਈ ਨਹੀ ਸਗੋ ਦੇਸ਼ ਲਈ ਸਮਰਪਿਤ ਹੈ ਤਾਂ ਜਿੱਤ ਉਸ ਦੀ ਹੋਵੇਗੀ ਇਸ ਮੋਕੇ ਬਾਸਰਕੇ ਤੋ ਇਲਾਵਾ ਅਸ਼ੋਕ ਸ਼ਰਮਾਂ,ਕਰਮਜੀਤ ਸਿੰਘ ਬਾਸਰਕੇ,ਅਵਤਾਰ ਸਿੰਘ ਛੀਨਾਂ,ਠੇਕੇਦਾਰ ਪ੍ਰਿਥੀਪਾਲ ਸਿੰੰਘ ਲਾਲੀ,ਡੀ.ਪੀ.ਧਵਨ,ਰਤਨ ਚੰਦ, ਸੁਖਵਿੰਦਰ ਸਿੰਘ ਖਾਲਸਾ ਕਾਲਜ, ਸੁਖਦੇਵ ਸਿੰਘ ਸੁਖ ਬੋਪਾਰਾਏ ਆਦਿ ਹਜਰ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-