ਥਾਣਾ ਸਦਰ ਵੱਲੋਂ ਇਕ ਰਾਹਗੀਰ ਪਾਸੋਂ ਪਿਸਟਲ ਦੀ ਨੋਕ ਤੇ ਸਿਫਟ ਕਾਰ ਤੇ ਹੋਰ ਸਮਾਨ ਖੋਹ ਕਰਨ ਵਾਲੇ ਗਰੋਹ ਦਾ ਪਰਦਾਫਾਸ਼ :ਚਾਰ ਕੀਤੇ ਕਾਬੂ

4878623
Total views : 5841192

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਾਣਾ ਨੇਸ਼ਟਾ, ਮਿੱਕੀ ਗੁਮਟਾਲਾ

ਬੀਤੇ ਦਿਨ ਇਕ ਰਾਹਗੀਰ ਪਾਸੋ ਪਿਸਟਲ ਦੀ ਨੌਕ ‘ਤੇ ਉਸ ਦੀ ਸ਼ਵਿਫਟ ਕਾਰ, ਆਈ ਫੋਨ, ਸੋਨੇ ਦੀ ਚੈਨ, ਤੇ ਦਸ ਹਜਾਰ ਦੀ ਨਗਦੀ ਖੋਹਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆ ਥਾਣਾਂ ਸਦਰ ਦੀ ਪੁਲਿਸ ਪਾਰਟੀ ਵਲੋ ਐਸ.ਐਚ.ਓ ਇੰਸ: ਹਰਿੰਦਰ ਸਿੰਘ ਦੀ ਨਿਗਰਾਨੀ ਹੇਠ ਅਜਿਹੇ ਗਿਰੋਹ ਦੇ ਚਾਰ ਮੈਬਰਾਂ ਨੂੰ ਗ੍ਰਿਫਤਾਰ ਕਰਨ ਅਤੇ ਉਨਾਂ ਪਾਸੋ ਖੌਹੀ ਕਾਰ ਜਿਸ ਨੂੰ ਉਹ ਜਾਅਲੀ ਨਂਬਟਰ ਲਗਾਕੇ ਚਲਾ ਰਹੇ ਸਨ ਸਮੇਤ ਆਈ ਫੋਨ ਬ੍ਰਾਮਦ ਕੀਤੇ ਜਾਣ ਬਾਰੇ ਜਾਣਕਾਰੀ ਦੇਦਿਆਂ ਏ.ਡੀ.ਸੀ.ਪੀ-2 ਸ: ਨਵਜੋਤ ਸਿੰਘ ਨੇ ਦੱਸਿਆ ਕਿ 

ਇਹ ਮੁਕਦਮਾ ਮਿਤੀ 12/13-03-2025 ਦੀ ਦਰਮਿਆਨੀ ਰਾਤ ਮਜੀਠਾ ਰੋਡ ਬਾਈਪਾਸ, ਫਲਾਈ ਉਵਰ, ਅੰਮ੍ਰਿਤਸਰ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਮੁਦਈ ਮੁਕਦਮਾ ਗੁਰਿੰਦਰ ਸਿੰਘ ਪਾਸੋਂ ਇਕ ਸਵਿਫਟ ਕਾਰ, ਇਕ ਮੋਬਾਈਲ ਫੋਨ ਮਾਰਕਾ I-PHONE ਇਕ ਸੋਨੇ ਦੀ ਚੇਨ ਅਤੇ 10,000/- ਰੁਪਏ ਖੋਹ ਕੀਤੇ ਗਏ ਸਨ। ਜਿਸ ਤੇ ਥਾਣਾ ਸਦਰ ਵਿਖੇ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ। ਥਾਣਾ ਸਦਰ ਦੀ ਪੁਲਿਸ ਪਾਰਟੀ ਵੱਲੋਂ ਮੁਕਦਮਾ ਦੀ ਤਫਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾ ਵਿੱਚ ਲੋੜੀਦੇ ਦੋਸੀ 1) ਅਭਿਸੇਕ ਉਰਫ ਅਭੀ ਪੁੱਤਰ ਕੇਵਲ ਮਸੀਹ ਵਾਸੀ ਪਿੰਡ ਦਿਉਲ, ਨੇੜੇ ਆਲੇ ਚਕ,ਜਿਲਾ ਗੁਰਦਾਸਪੁਰ 2) ਗੁਰਕੀਰਤ ਸਿੰਘ ਉਰਫ ਕੀਰਤ ਪੁੱਤਰ ਗੁਰਬਿੰਦਰ ਸਿੰਘ ਵਾਸੀ ਵਾਰਡ ਨੰਬਰ 11 ਮੁਹੱਲਾ ਬੱਗਾ ਸਿੰਘ, ਡੇਰਾ ਬਾਬਾ ਨਾਨਕ, ਜਿਲਾ ਗੁਰਦਾਸਪੁਰ। 3) ਹਿਮਾਂਸੂ ਪੁੱਤਰ ਅਮਨਦੀਪ ਵਾਸੀ ਗਲੀ ਰਾਮ ਲੀਲਾ, ਸਿਵਲ ਹਸਪਤਾਲ ਦੇ ਸਾਹਮਣੇ ਡੇਰਾ ਬਾਬਾ ਨਾਨਕ, ਜਿਲਾ ਗੁਰਦਾਸਪੁਰ ।, 4) ਰੋਹਿਤ ਪੁੱਤਰ ਲੱਭਾ ਮਸੀਹ ਵਾਸੀ ਪਿੰਡ ਅਮੀਪੁਰ, ਕਲਾਨੋਰ, ਡੇਰਾ ਬਾਬਾ ਨਾਨਕ , ਜ਼ਿਲਾ ਗੁਰਦਾਸਪੁਰ ਨੂੰ ਮਿਤੀ 29-03-2025 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਹਨਾਂ ਪਾਸੋ ਖੋਹ ਕੀਤੀ ਗਈ ਸਵਿਫਟ ਕਾਰ, ਅਤੇ ਮੋਬਾਇਲ ਫੋਨ ਮਾਰਕਾ IPHONE ਬ੍ਰਾਮਦ ਕੀਤਾ ਗਿਆ ਹੈ।। ਇਹਨਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਵਾਰਦਾਰ ਸਮੇਂ ਵਰਤਿਆ ਹਥਿਆਰ ਤੇ ਖੋਹਸੂਦਾ ਹੋਰ ਸਮਾਨ ਬਰਾਮਦ ਕੀਤਾ ਜਾਵੇਗਾ।ਇਸ ਸਮੇ ਉਨਾਂ ਨਾਲ  ਸ੍ਰੀ ਕਮਲਜੀਤ ਸਿੰਘ ਏਸੀਪੀ ਨੌਰਥ , ਇੰਸਪੈਕਟਰ ਹਰਿੰਦਰ ਸਿੰਘ, ਮੁੱਖ ਅਫਸਰ ਥਾਣਾ ਸਦਰ, ਏਐਸਆਈ ਸਤਨਾਮ ਸਿੰਘ ਵੀ ਹਾਜਰ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News