ਭੋਗ ‘ਤੇ ਵਿਸ਼ੇਸ ! ਬੜੇ ਸਾਊ ਤੇ ਮਿਲਾਪੜੇ ਸੁਭਾਅ ਵਾਲੇ ਸਨ ਮਾਤਾ ਸੁਰਿੰਦਰਜੀਤ ਕੌਰ

4878623
Total views : 5841192

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਪਿਛਲੇ ਦਿਨੀ ਗੁਰਪੁਰੀ ਪਿਆਨਾ ਕਰ ਗਏ ਮਾਤਾ ਸੁਰਿੰਦਰਜੀਤ ਕੌਰ ਇਕ ਬੜੇ ਸਾਊ ਤੇ ਮਿਲਾਪੜੇ ਸੁਭਾਅ ਵਾਲੇ ਸਨ। ਜਿੰਨਾ ਨੇ ਹਮੇਸ਼ਾ ਆਪਣੇ ਪ੍ਰੀਵਾਰ ਨੂੰ ਚੰਗੇ ਸ਼ੰਸਕਾਰ ਦਿੱਤੇ ਜਿਸ ਸਦਕਾ ਹੀ ਉਨਾ ਤੇ ਪੁੱਤਰ ਤੇ ਧੀ ਸਫਲ ਜੀਵਨ ਬਸਰ ਕਰੇ ਹਨ। ਪਿੰਡ ਰਸੂਲਪੁਰ ਦੇ ਸਾਬਕਾ ਸਰਪੰਚ ਸ: ਪ੍ਰਤਾਪ ਸਿੰਘ ਦੇ ਅਤਿ ਨਜਦੀਕੀ ਰਿਸ਼ਤੇਦਾਰ ਮਾਤਾ ਸੁਰਿੰਦਰਜੀਤ ਕੌਰ ਦਾ ਵਿਆਹ ਸ: ਸਕੱਤਰ ਸਿੰਘ ਬਪਾਰਾਏ ਨਾਲ ਹੋਇਆ ਜੋ 46 ਸਾਲ ਦੀ ਉਮਰ ‘ਚ ਹੀ ਉਨਾਂ ਦਾ ਸਾਥ ਛੱਡ ਗਏ ।

ਜਿੰਨਾ ਦੀ ਮੌਤ ਤੋ ਬਾਅਦ ਉਨਾਂ ਨੇ ਆਪਣੇ ਸਪੁੱਤਰ ਸਮੀਤ ਸਿੰਘ ਨੂੰ ਉਚ ਤਾਲੀਮ ਦੁਆਈ ਜੋ ਇਸ ਸਮੇ ਸਹਿਕਾਰੀ ਬੈਕ ਵਿੱਚ ਬਤੌਰ ਮੈਨੇਜਰ ਸੇਵਾਵਾਂ ਨਿਭਾਅ ਰਹੇ ਅਤੇ ਉਨਾਂ ਦੀ ਪਤਨੀ ਪ੍ਰਭਜੋਤ ਕੌਰ ਸਰਕਾਰੀ ਸਕੂਲ ‘ਚ ਅਧਿਆਪਕ ਵਜੋ ਤਾਇਨਾਤ ਹਨ। ਜਦੋ ਕਿ ਉਨਾਂ ਦੀ ਸਪੁੱਤਰੀ ਰਵਨੀਤ ਕੌਰ ਜੋਕਿ ਸਰਪੰਚ ਪ੍ਰਤਾਪ ਸਿੰਘ ਦੇ ਛੋਟੇ ਭਰਾ ਦਿਲਬਾਗ ਸਿੰਘ ਨਾਲ ਸ਼ਾਦੀਸ਼ੁਦਾ ਹੈ ਅਤੇ ਇਸ ਸਮੇ ਪੱਕੇ ਤੌਰ ‘ਤੇ ਯੂ.ਐਸ.ਏ ਵਿਖੇ ਰਹਿ ਰਹੇ ਹਨ। ਪ੍ਰੀਵਾਰ ਤੋ ਬੇਹੱਦ ਸੁਖੀ ਮਾਤਾ ਸੁਰਿੰਦਰਜੀਤ ਕੌਰ ਜੋ ਬੀਤੇ ਦਿਨ ਅਕਾਲ ਚਲਾਣਾ ਕਰ ਗਏ ਜਿਨਾਂ ਨਮਿਤ 30 ਅਪ੍ਰੈਲ ਦਿਨ ਐਤਵਾਰ ਉਨਾਂ ਦੇ ਗ੍ਰਹਿ ਵਿਖੇ ਸ਼੍ਰੀ ਆਖੰਡ ਪਾਠ ਦਾ ਭੋੋਗ ਪਾਏ ਜਾਣ ਉਪਰੰਤ ਸ਼ਰਧਾਂਜਲੀ ਸਮਾਗਮ ਗੁ: ਬਾਬਾ ਸ਼ੰਕਰ ਸਿੰਘ ਜੀ ਕਬੀਰ ਪਾਰਕ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 1 ਵਜੇ ਤੋ 2 ਵਜੇ ਤੱਕ ਹੋਵੇਗਾ। ਪ੍ਰੀਵਾਰ ਨੇ ਉਨਾਂ ਨਾਲ ਸਨੇਹ ਰੱਖਣ ਵਾਲਿਆ ਸਮੇ ਸਿਰ ਪੁੱਜਣ ਦੀ ਆਪੀਲ ਕੀਤੀ ਹੈ।ਬੀ.ਐਨ.ਈ ਬਿਊਰੋ

Share this News