ਸੀ.ਬੀ.ਆਈ ਅਦਾਲਤ ਵਲੋ ਸੈਕਸ ਰੈਕੇਟ ਮਾਮਲੇ ‘ਚ ਸਾਬਕਾ ਆਈ.ਪੀ.ਐਸ ਅਧਿਕਾਰੀ ਸਮੇਤ ਤੱਤਕਲੀਨ ਐਸ.ਪੀ ਤੇ ਦੋ ਐਸ.ਐਚ.ਓ ਦੋਸ਼ੀ ਕਰਾਰ

4948599
Total views : 5949187

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਮੋਹਾਲੀ/ਬੀ.ਐਨ.ਈ ਬਿਊਰੋ 

 ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਅੱਜ ਸਾਬਕਾ ਆਈਪੀਐਸ ਅਧਿਕਾਰੀ ਐਸਐਸਪੀ ਮੋਗਾ, ਡੀਐਸ ਗਰਚਾ, ਪੀਐਸ ਸੰਧੂ (ਮੋਗਾ ਐਸਪੀ ਹੈੱਡਕੁਆਰਟਰ ਅਮਰਜੀਤ ਸਿੰਘ (ਥਾਣੇਦਾਰ ਮੋਗਾ) ਨੂੰ ਕਰਪਸ਼ਨ ਐਕਟ ਦੀ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ। ਥਾਣੇਦਾਰ ਰਮਣ ਨੂੰ ਐਕਸਟੋਰਸ਼ਨ ਅਤੇ ਕਰਪਸ਼ਨ ਐਕਟ ਦੀ ਧਾਰਾਵਾਂ ਤਹਿਤ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਦੋਸ਼ੀਆਂ ਨੂੰ 4 ਅਪ੍ਰੈਲ ਅਦਾਲਤ ਸੁਣਾਏਗੀ ਸਜਾ

1

2007 ਦੇ ਬਹੁ ਚਰਚਿਤ ਕੇਸ ਮੋਗਾ ਸੈਕਸ ਸਕੈਂਡਲ ਵਿੱਚ ਦੋਸ਼ੀ ਆਰੋਪੀ ਬਣਾਏ ਗਏ ਸਨ ਜਿਸ ਵਿੱਚ ਉਸ ਸਮੇਂ ਦੇ ਇੱਕ ਅਕਾਲੀ ਨੇਤਾ ਦੇ ਪੁੱਤਰ ਨੂੰ ਵੀ ਆਰੋਪੀ ਬਣਾਇਆ ਗਿਆ ਸੀ। ਮੁੱਖ ਆਰੋਪੀ ਮਨਜੀਤ ਕੌਰ ਦੀ 2013 ਦੇ ਵਿੱਚ ਜਮਾਨਤ ਹੋ ਗਈ ਸੀ ਅਤੇ ਉਸ ਤੋਂ ਬਾਅਦ ਉਹ ਮਹਿਲਾ ਸਰਕਾਰੀ ਗਵਾਹ ਬਣ ਗਈ ਸੀ ਜਿਸ ਦਾ ਕਤਲ 23 ਸਤੰਬਰ 2018 ਨੂੰ ਫਿਰੋਜ਼ਪੁਰ ਵਿਖੇ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਇਹ ਕੇਸ ਸੀਬੀਆਈ ਨੂੰ ਦੇ ਦਿੱਤਾ ਗਿਆ ਸੀ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News