





Total views : 5841508







Total views : 5841508ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਰਾਣਾਨੇਸ਼ਟਾ, ਮਿੱਕੀ ਗੁਮਟਾਲਾ
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸ਼ਾਕਸੀ ਸਾਹਨੀ ਵੱਲੋਂ ਡਰੱਗ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲੇ ਦੇ ਸਾਰੇ ਮੈਡੀਕਲ ਸਟੋਰਾਂ ਦੀ ਜਾਂਚ ਕਰਨ ਦੇ ਦਿੱਤੇ ਗਏ ਨਿਰਦੇਸ਼ਾਂ ਉੱਤੇ ਕਾਰਵਾਈ ਕਰਦੇ ਹੋਏ ਡਰੱਗ ਕੰਟਰੋਲ ਅਧਿਕਾਰੀ ਸੁਖਦੀਪ ਸਿੰਘ ਅਤੇ ਮੱਤੇਵਾਲ ਪੁਲਿਸ ਸਟੇਸ਼ਨ ਦੇ ਵਧੀਕ ਐਸਐਚਓ ਹਰਬੰਸ ਸਿੰਘ ਨੇ ਕਾਰਵਾਈ ਕਰਦੇ ਹੋਏ ਮਹਿਤਾ ਰੋਡ ਸਥਿਤ ਪਿੰਡ ਉਦੋਕੇ ਦੇ ਬਾਬਾ ਦੀਪ ਸਿੰਘ ਮੈਡੀਕਲ ਸਟੋਰ ਦੀ ਜਾਂਚ ਦੌਰਾਨ ਪ੍ਰੈਗਾਬਲਿਨ 300 ਤਾਕਤ ਦੇ 540 ਕੈਪਸੂਲ ਮਿਲਣ ਉੱਤੇ ਸਟੋਰ ਮਾਲਕ ਖਿਲਾਫ ਐਫਆਈਆਰ ਦਰਜ ਕਰਵਾ ਦਿੱਤੀ। ਉਹਨਾਂ ਦੱਸਿਆ ਕਿ ਉਕਤ ਦਵਾਈਆਂ ਦੀ ਕੀਮਤ ਕਰੀਬ 17 ਹਜਾਰ ਰੁਪਏ ਬਣਦੀ ਹੈ।
ਅਧਿਕਾਰੀ ਨੇ ਦੱਸਿਆ ਕਿ ਸਟੋਰ ਮਾਲਕ ਬਲਵਿੰਦਰ ਸਿੰਘ ਉਕਤ ਦਵਾਈਆਂ ਦੀ ਪਰਚੇਜ ਦਾ ਬਿੱਲ ਵੀ ਨਹੀਂ ਪੇਸ਼ ਕਰ ਸਕਿਆ। ਇਸ ਤੋਂ ਇਲਾਵਾ ਫਾਰਮਾਸਿਸਟ ਦੁਕਾਨ ਉੱਤੇ ਹਾਜ਼ਰ ਨਹੀਂ ਸੀ ਅਤੇ ਸੇਲ ਰਿਕਾਰਡ ਵੀ ਨਹੀਂ ਰੱਖਿਆ ਜਾ ਰਿਹਾ ਸੀ।
ਇਸੇ ਦੌਰਾਨ ਟੀਮਾਂ ਨੇ ਗੁਰੂ ਨਾਨਕ ਮੈਡੀਕਲ ਸਟੋਰ ਲੁਹਾਰਕਾ ਰੋਡ ਅੰਮ੍ਰਿਤਸਰ ਅਤੇ ਸਲਵਾਨ ਮੈਡੀਸਨ ਸੈਂਟਰ ਅੰਮ੍ਰਿਤਸਰ ਦੀ ਵੀ ਜਾਂਚ ਕੀਤੀ, ਪਰ ਇੱਥੋਂ ਨਸ਼ੀਲੀ ਦਵਾਈ ਬਰਾਮਦ ਨਹੀਂ ਹੋਈ ਅਤੇ ਇਹਨਾਂ ਨੂੰ ਕੁਝ ਉਲੰਘਣਾ ਕਰਕੇ ਤਾੜਨਾ ਕੀਤੀ ਗਈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਭਵਿੱਖ ਵਿੱਚ ਵੀ ਮੈਡੀਕਲ ਸਟੋਰਾਂ ਦੀ ਜਾਂਚ ਤਦ ਤੱਕ ਜਾਰੀ ਰਹੇਗੀ ਜਦ ਤੱਕ ਮੈਡੀਕਲ ਸਟੋਰ ਨਸ਼ੀਲੀਆਂ ਦਵਾਈਆਂ ਵੇਚਣ ਦਾ ਧੰਦਾ ਬੰਦ ਨਹੀਂ ਕਰ ਦਿੰਦੇ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੇ ਗਏ ਯੁੱਧ ਦੌਰਾਨ ਨਸ਼ੀਲੀਆਂ ਦਵਾਈਆਂ ਵੇਚਣ ਨੂੰ ਬੰਦ ਕਰਨਾ ਵੀ ਸਾਡਾ ਟੀਚਾ ਹੈ ਅਤੇ ਇਹ ਬੰਦ ਕਰਕੇ ਹੀ ਸਾਹ ਲਿਆ ਜਾਵੇਗਾ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-