





Total views : 5841455







Total views : 5841455ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅਟਾਰੀ/ਰਣਜੀਤ ਸਿੰਘ ਰਾਣਾਨੇਸ਼ਟਾ
ਜ਼ਿਲ੍ਹੇ ਦੀ ਦਿਹਾਤੀ ਪੁਲਿਸ ਨੇ ਹੈਰੋਇਨ ਤਸਕਰੀ ਦੇ ਇਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਦੋ ਵੱਖ-ਵੱਖ ਮਾਮਲਿਆਂ ਵਿਚ ਸੱਤ ਹੈਰੋਇਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਕਬਜ਼ੇ ਵਿਚੋਂ ਚਾਰ ਕਿਲੋਗ੍ਰਾਮ 544 ਗ੍ਰਾਮ ਹੈਰੋਇਨ, ਛੇ ਮੋਬਾਈਲ ਫੋਨ, ਇੱਕ ਕਾਰ ਅਤੇ ਪੈਕਿੰਗ ਟੇਪ ਬਰਾਮਦ ਕੀਤੀ ਗਈ ਹੈ। ਮੁਲਜ਼ਮ ਇਕ ਵੱਡੇ ਨਸ਼ਾ ਤਸਕਰ ਗੁਰਦੀਪ ਉਰਫ਼ ਰਾਣੋ ਦੇ ਸੰਪਰਕ ਵਿਚ ਸਨ। ਜ਼ਬਤ ਕੀਤੀ ਗਈ ਹੈਰੋਇਨ ਪਾਕਿਸਤਾਨ ਤੋਂ ਡਰੋਨ ਰਾਹੀਂ ਆਈ ਸੀ।ਪੁਲਿਸ ਨੇ ਇਨ੍ਹਾਂ ਲੋਕਾਂ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਕਿਸੇ ਨੂੰ ਖੇਪ ਪਹੁੰਚਾਉਣ ਜਾ ਰਹੇ ਸਨ। ਡੀਜੀਪੀ ਗੌਰਵ ਯਾਦਵ ਨੇ ਦਿਹਾਤੀ ਜ਼ਿਲ੍ਹੇ ਦੀ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਐਕਸ ‘ਤੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਤੋਂ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।ਦਿਹਾਤੀ ਜ਼ਿਲ੍ਹੇ ਦੇ ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਘਰਿੰਡਾ ਦੀ ਪੁਲਿਸ ਮੌੜ ਪਿੰਡ ਪੱਧਰੀ ਚੌਕ ਅੱਡਾ ਘਰਿੰਡਾ ਨੇੜੇ ਮੌਜੂਦ ਸੀ, ਜਦੋਂ ਪਿੰਡ ਪੱਧਰੀ ਤੋਂ ਜੀਟੀ ਰੋਡ ਘਰਿੰਡਾ ਲਾਹੌਰੀ ਮੱਲ ਵੱਲ ਆ ਰਹੀ ਇੱਕ ਮਾਰੂਤੀ ਸਿਆਜ਼ ਕਾਰ (ਪੀਬੀ-10-ਜੀਕਿਊ-8008) ਨੂੰ ਸ਼ੱਕ ਦੇ ਅਧਾਰ ‘ਤੇ ਰੋਕਿਆ ਗਿਆ। ਕਾਰ ਵਿਚ ਤਿੰਨ ਲੋਕ ਸਨ।
ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿਚੋਂ ਤਿੰਨ ਕਿਲੋ ਹੈਰੋਇਨ, ਦੋ ਪੀਲੇ ਰੰਗ ਦੇ ਪਟਕੇ, ਪੈਕਿੰਗ ਟੇਪ ਸਮੱਗਰੀ ਬਰਾਮਦ ਹੋਈ।ਪੁਲਿਸ ਪੁੱਛਗਿੱਛ ਦੌਰਾਨ, ਮੁਲਜ਼ਮਾਂ ਦੀ ਪਛਾਣ ਹਰਪ੍ਰੀਤ ਸਿੰਘ ਉਰਫ਼ ਹਨੀ ਵਾਸੀ ਬਸੰਤ ਨਗਰ ਨੇੜੇ ਹੋਰਾਈਜ਼ਨ ਸਕੂਲ, ਸ਼ਿਮਲਾਪੁਰੀ, ਥਾਣਾ ਡਾਬਾ, ਲੁਧਿਆਣਾ, ਜਸ਼ਨਦੀਪ ਸਿੰਘ ਉਰਫ਼ ਜਸ਼ਨ ਵਾਸੀ ਪਿੰਡ ਮੋਦੇ ਥਾਣਾ ਘਰਿੰਡਾ ਅੰਮ੍ਰਿਤਸਰ ਅਤੇ ਆਕਾਸ਼ਦੀਪ ਸਿੰਘ ਉਰਫ਼ ਆਕਾਸ਼ ਵਾਸੀ ਪਿੰਡ ਮੋਦੇ, ਜੋ ਕਿ ਇਸ ਸਮੇਂ ਖਾਪੜਖੇੜੀ ਰੋਡ, ਗੁਰੂ ਕੀ ਵਡਾਲੀ, ਥਾਣਾ ਛੇਹਰਟਾ ਵਿਖੇ ਰਹਿ ਰਿਹਾ ਹੈ, ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਕਰਨ ‘ਤੇ ਇਹ ਗੱਲ ਸਾਹਮਣੇ ਆਈ ਕਿ ਮੁਲਜ਼ਮ ਨਸ਼ਾ ਤਸਕਰ ਗੁਰਦੀਪ ਉਰਫ਼ ਰਾਣੋ ਦੇ ਸੰਪਰਕ ਵਿਚ ਸਨ।ਸਮਗਲਰ ਰਾਣੋ ਪਿਟ ਐਨਡੀਪੀਐਸ ਐਕਟ ਦੇ ਸਬੰਧ ਵਿਚ ਜੇਲ੍ਹ ਵਿੱਚ ਹੈ।
ਉਸ ਦਾ ਇਕ ਸਾਥੀ ਲੁਧਿਆਣਾ ਦਾ ਅਮਰਿੰਦਰ ਉਰਫ਼ ਐਂਟੀ ਸੀ ਜੋ ਵਿਦੇਸ਼ ਭੱਜ ਗਿਆ ਹੈ। ਜਾਂਚ ਦੌਰਾਨ ਕਈ ਨਾਮ ਸਾਹਮਣੇ ਆਏ ਹਨ, ਉਨ੍ਹਾਂ ਨੂੰ ਵੀ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸੇ ਤਰ੍ਹਾਂ ਰਾਮਦਾਸ ਥਾਣੇ ਦੀ ਪੁਲਿਸ ਨੇ ਕੁਰਾਲੀਆਂ ਪਿੰਡ ਵਿਚ ਨਾਕਾਬੰਦੀ ਕੀਤੀ ਅਤੇ ਅੱਤਵਾਦੀ ਹੈਪੀ ਪਸ਼ੀਆ ਨਾਲ ਜੁੜੇ ਚਾਰ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਪਿੰਡ ਕੁਰਾਲੀਆਂ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਚਾਰ ਲੋਕ ਪੈਦਲ ਆਉਂਦੇ ਦੇਖੇ ਗਏ।ਜਦੋਂ ਇਨ੍ਹਾਂ ਲੋਕਾਂ ਨੇ ਪੁਲਿਸ ਨੂੰ ਦੇਖਿਆ, ਤਾਂ ਉਹ ਤੇਜ਼ੀ ਨਾਲ ਤੁਰਨ ਲੱਗ ਪਏ। ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਅਤੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ 1 ਕਿਲੋ 544 ਗ੍ਰਾਮ ਹੈਰੋਇਨ ਅਤੇ ਛੇ ਮੋਬਾਈਲ ਫੋਨ ਬਰਾਮਦ ਹੋਏ। ਪੁਲਿਸ ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਪਿੰਡ ਕੁਰਾਲੀਆਂ, ਰਾਜਨ ਉਰਫ਼ ਟਿੱਡੀ, ਭਗਵਾਨ ਸਿੰਘ ਅਤੇ ਰੁਪਿੰਦਰ ਸਿੰਘ ਉਰਫ਼ ਰੂਪਾ ਵਾਸੀ ਪਿੰਡ ਸੁਧਾਰ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਅੱਤਵਾਦੀ ਪੰਸ਼ੀਆ ਦਾ ਨਾਮ ਸਾਹਮਣੇ ਆਇਆ ਹੈ। ਇਹ ਲੋਕ ਉਸ ਦੇ ਸੰਪਰਕ ਵਿੱਚ ਸਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-