





Total views : 5841607







Total views : 5841607ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਜਥੇਦਾਰ ਹਵਾਰਾ ਕਮੇਟੀ ਨੇ ਤਖ਼ਤ ਸਾਹਿਬਾਨ ਨਾਲ ਸੰਬੰਧਿਤ ਮਾਮਲਿਆਂ ਦੇ ਮੌਜੂਦਾ ਸੰਕਟ ਲਈ ਜਥੇਦਾਰਾਂ ਦੀ ਨਿਯੁਕਤੀ ਕਰਨ ਵਾਲੇ ਅਤੇ ਨਿਯੁਕਤ ਕੀਤੇ ਗਏ ਵਿਅਕਤੀਆਂ ਵਿੱਚ ਜਥੇਦਾਰੀ ਦੇ ਗੁਣਾਂ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੰਥ ਵਲੋਂ ਮੰਗ ਕਰਨ ਦੇ ਬਾਵਜੂਦ ਜਥੇਦਾਰਾਂ ਦੀ ਨਿਯੁਕਤੀ ਸੰਬੰਧੀ ਵਿਧੀ ਵਿਧਾਨ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਨਾ ਬਨਾੳਣਾ ਦੱਸਦਾ ਹੈ ਕਿ ਬਾਦਲ ਪਰਿਵਾਰ ਦੀ ਨੀਅਤ ਪੰਥਪ੍ਰਸਤ ਨਹੀਂ ਹੈ ।
ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ, ਮਹਾਂਬੀਰ ਸਿੰਘ ਸੁਲਤਾਨਵਿੰਡ, ਡਾ: ਸੁਖਦੇਵ ਸਿੰਘ ਬਾਬਾ ਅਤੇ ਬਲਦੇਵ ਸਿੰਘ ਨਵਾਂਪਿੰਡ ਨੇ ਦੋਸ਼ ਲਗਾਇਆ ਕਿ ਪਿਛਲੇ ਦੋ ਦਹਾਕਿਆਂ ਤੋਂ ਜਥੇਦਾਰਾਂ ਨੇ ਪੰਥਕ ਮੁੱਦਿਆਂ ਨੂੰ ਸੁਲਝਾਉਣ ਪ੍ਰਤੀ ਸੰਜੀਦਗੀ ਨਹੀਂ ਵਿਖਾਈ। ਦੈਵੀ ਗੁਣਾ ਤੋਂ ਵਾਂਝੇ ਇਨ੍ਹਾਂ ਜਥੇਦਾਰਾਂ ਨੂੰ ਦੁਨਿਆਵੀ ਠਾਠ-ਬਾਠ ਅਤੇ ਬਾਦਲਾਂ ਦੇ ਸਿਆਸੀ ਰੁਤਬੇ ਨੇ ਜ਼ਿਆਦਾ ਪ੍ਰਭਾਵਿਤ ਕੀਤਾ ਹੈ। ਜਥੇਦਾਰਾਂ ਦੀ ਨਿਯੁਕਤੀ ਕਰਨ ਵਾਲੇ ਅੰਤ੍ਰਿਗ ਕਮੇਟੀ ਮੈਂਬਰ ਵੀ ਧਾਰਮਿਕ ਤਲ ਤੇ ਕਮਜ਼ੋਰ ਹੋਣ ਕਾਰਨ ਬਾਦਲਾਂ ਦੇ ਨਿਰਦੇਸ਼ਾਂ ਤੇ ਮਤੇ ਪਾਸ ਕਰਦੇ ਰਹੇ ਮਿਸਾਲ ਵਜੋਂ ਪੰਜ ਪਿਆਰਿਆਂ ਦੀ ਬਰਖ਼ਾਸਤੀ ਅਤੇ 2015 ਦੇ ਦੋਸ਼ੀ ਜਥੇਦਾਰਾਂ ਨੂੰ ਲੰਮੇ ਸਮੇਂ ਤੱਕ ਸਹੂਲਤਾਂ ਦੇ ਕੇ ਨਿਵਾਜਣਾ। ਬਾਦਲਾਂ ਨੇ ਜਥੇਦਾਰਾਂ ਨੂੰ ਖ਼ੁਸ਼ਾਮਦੀ ਬਣਾ ਕੇ ਰੱਖਣ ਲਈ ਇੱਕੋ ਸਮੇਂ ਦੋ ਦੋ ਅਹੁਦੇ ਦਿੱਤੇ ਪਰ ਬਰਖਾਸਤ ਕਰਨ ਵੇਲੇ ਚਪੜਾਸੀ ਤੋਂ ਵੀ ਮਾੜਾ ਹਾਲ ਕੀਤਾ ।
ਕਮੇਟੀ ਦਾ ਦਾਅਵਾ ਹੈ ਕਿ ਬੇਅਦਬੀਆਂ ਅਤੇ ਡੇਰਾ ਸਿਰਸਾ ਨੂੰ ਮੁਆਫ਼ੀ ਦੇ ਬਾਅਦ ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਅੱਜ ਵੀ ਜੇਲ੍ਹ ਵਿੱਚ ਅਡੋਲ ਹਨ। ਕੌਮ ਨੂੰ ਸਪੱਸ਼ਟ ਕੀਤਾ ਕਿ ਬੇਅਦਬੀਆਂ ਦੌਰਾਨ ਅਕਾਲੀ-ਭਾਜਪਾ ਸਰਕਾਰ ਦਾ ਆਨੰਦ ਮਾਨਣ ਵਾਲੇ ਅਕਾਲੀ ਭਾਵੇਂ ਉਹ ਵੱਖਰੇ ਧੜੇ/ਪਾਰਟੀ ਦੀ ਨੁਮਾਇੰਦਗੀ ਕਰ ਰਹੇ ਹਨ ਬਰਾਬਰ ਦੇ ਦੋਸ਼ੀ ਹਨ। ਇਨ੍ਹਾਂ ਨੂੰ ਕੌਮ ਦੀ ਪ੍ਰਤੀਨਿਧਤਾ ਕਰਨ ਦਾ ਕੋਈ ਹੱਕ ਨਹੀ ਹੈ। ਬਿਆਨ ਜਾਰੀ ਕਰਨ ਵਾਲਿਆਂ ਵਿੱਚ ਰਘਬੀਰ ਸਿੰਘ ਭੁੱਚਰ, ਸਤਜੋਤ ਸਿੰਘ ਮੁਧਲ, ਸੁਖਦੇਵ ਸਿੰਘ ਵੇਰਕਾ ਅਤੇ ਦਲਜੀਤ ਸਿੰਘ ਗਿੱਲ ਸ਼ਾਮਲ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ–