ਤਰਨ ਤਰਨ ਜਿਲੇ ‘ਚ ਵਾਪਰੇ ਦੋ ਸੜਕ ਹਾਦਸਿਆ ‘ਚ 6 ਦੌ ਮੌਤ ਐਸ.ਡੀ.ਐਮ ਸਮੇਤ ਤਿੰਨ ਜਖਮੀ

4878809
Total views : 5841476

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


ਤਰਨ ਤਾਰਨ/ਬੱਬੂ ਬੰਡਾਲਾ

ਤਰਨ ਤਾਰਨ ਜਿਲੇ ‘ਚ ਵਾਪਰੇ ਵੱਖ ਵੱਖ ਦੋ ਸੜਕ ਹਾਦਸਿਆ ‘ਚ 6 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਜਦੋਕਿ ਐਸ.ਡੀ.ਐਮ ਪੱਟੀ ਸਮੇਤ ਤਿੰਨ ਦੇ ਜਖਮੀ ਹੋਣ ਦਾ ਸਮਾਚਾਰ ਹੈ। ਬੀਤੀ ਰਾਤ ਝਬਾਲ ਅਟਾਰੀ ਰੋਡ ‘ਤੇ ਅੱਪਰਬਾਰੀ ਦੁਆਬ ਨਹਿਰ ਦੇ ਨਜਦੀਕ ਦੋ ਮੋਟਰਸਾਈਕਲਾ ਦੀ ਆਹਮੋ ਸਾਹਮਣੇ ਹੋਈ ਟੱਕਰ ਵਿੱਚ ਚਾਰ ਲੋਕਾਂ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੌਰਵ (30) ਪੁੱਤਰ ਹਰਭਜਨ ਸਿੰਘ ਅਤੇ ਉਸ ਦੀ ਪਤਨੀ ਮਾਨਸੀ ਵਾਸੀ ਗੰਡੀਵਿੰਡ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੇਰ ਰਾਤ ਝਬਾਲ ਨੂੰ ਆ ਰਹੇ ਸਨ, ਜਦੋਂ ਕਿ ਰਾਹੁਲ ਦੀਪ ਸਿੰਘ ਪੁੱਤਰ ਪਿਆਰਾ ਸਿੰਘ ਬਿੱਟੂ ਅਤੇ ਜਸ਼ਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਗਹਿਰੀ ਮੋਟਰਸਾਈਕਲ ’ਤੇ ਸਵਾਰ ਹੋ ਝਬਾਲ ਆ ਰਹੇ ਸਨ।ਜਦ ਉਹ ਅੱਪਰਬਾਰੀ ਦੁਆਬ ਨਹਿਰ ਦੇ ਨਜ਼ਦੀਕ ਪੁੱਜੇ ਤਾਂ ਮੋਟਰਸਾਈਕਲ ਬੇਕਾਬੂ ਹੋ ਕੇ ਇਕ ਦੂਜੇ ਵਿਚ ਜਾ ਵੱਜੇ। ਇਸ ਹਾਦਸੇ ਵਿਚ  ਚਾਰਾਂ ਮੋਟਰਸਾਈਕਲ ਸਵਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ।

ਐਸ.ਡੀ.ਐਮ ਪੱਟੀ ਦੀ ਸਰਕਾਰੀ ਗੱਡੀ ਨਾਲ ਬਾਈਕ ਦੀ ਟੱਕਰ, ਮਾਂ-ਪੁੱਤਰ ਦੀ ਮੌਤ, ਐਸਡੀਐਮ ਸਣੇ ਤਿੰਨ ਜ਼ਖ਼ਮੀ

ਇਸ ਤੋ ਇਲਾਵਾ ਅੱਜ ਸਬ ਡਵੀਜ਼ਨ ਪੱਟੀ ਦੇ ਐਸਡੀਐਮ ਦੀ ਸਰਕਾਰੀ ਗੱਡੀ ਨਾਲ ਭਿਆਨਕ ਐਕਸੀਡੈਂਟ ਦੌਰਾਨ ਔਰਤ ਸਮੇਤ ਦੋ ਲੋਕਾਂ ਦੀ ਮੌਤ ਹੋ ਜਾਣ ਦੀ ਘਟਨਾ ਵਾਪਰੀ ਹੈ। ਜਾਣਕਾਰੀ ਅਨੁਸਾਰ ਐਸਡੀਐਮ ਪੱਟੀ ਪ੍ਰੀਤਇੰਦਰ ਸਿੰਘ ਬੈਂਸ ਜੋਕਿ 11 ਵਜੇ ਦੇ ਕਰੀਬ ਆਪਣੀ ਸਰਕਾਰੀ ਗੱਡੀ ਬਲੈਰੋ ਪੀਬੀ 46 ਡਬਲਿਊ 2188 ਤੇ ਸਵਾਰ ਤਰਨਤਾਰਨ ਤੋਂ ਪੱਟੀ ਆਪਣੇ ਦਫਤਰ ਆ ਰਹੇ ਸਨ ਕਿ ਪਿੰਡ ਲੋਹਕਾ ਸਥਿਤ ਪੈਟਰੋਲ ਪੰਪ ਨੇੜੇ ਸਾਹਮਣੇ ਤੋਂ ਇੱਕ ਸਪਲੈਂਡਰ ਮੋਟਰਸਾਈਕਲ ਨੰਬਰ ਪੀ ਬੀ 46 ਜੇ 3113 ਪੱਟੀ ਸਾਈਡ ਤੋਂ ਆ ਰਿਹਾ ਸੀ ਜਿਸਦੀ ਸਰਕਾਰੀ ਗੱਡੀ ਨਾਲ ਸਾਹਮਣੇ ਤੋਂ ਭਿਆਨਕ ਟੱਕਰ ਹੋਣ ਤੇ ਬਾਅਦ ਗੱਡੀ ਡੂੰਘੀ ਖੱਡ ਵਿੱਚ ਜਾ ਡਿੱਗੀ । ਮੋਟਰਸਾਈਕਲ ਸਵਾਰ ਤਿੰਨ ਲੋਕਾਂ ਚੋਂ ਰਾਜਬੀਰ ਕੌਰ ਪਤਨੀ ਬਲਵਿੰਦਰ ਸਿੰਘ ਵਾਸੀ ਆਸਲ ਅਤੇ ਉਸਦਾ ਲੜਕਾ ਸੰਗਰਾਮ ਸਿੰਘ ਦੀ ਮੌਤ ਹੋ ਗਈ ਅਤੇ ਜਸ਼ਨਦੀਪ ਸਿੰਘ ਪੁੱਤਰ ਪ੍ਰਕਾਸ਼ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ।ਦੂਜੇ ਪਾਸੇ ਸਰਕਾਰੀ ਗੱਡੀ ਵਿਚ ਸਵਾਰ ਐਸਡੀਐਮ ਪ੍ਰੀਤਇੰਦਰ ਸਿੰਘ ਬੈਂਸ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸਦਾ ਡਰਾਈਵਰ ਵਰਿੰਦਰ ਸਿੰਘ ਵੀ ਜ਼ਖ਼ਮੀ ਹੋ ਗਿਆ । ਗੱਡੀ ਵਿਚ ਸਵਾਰ ਇੱਕ ਗੰਨਮੈਨ ਵੀ ਦੱਸਿਆ ਜਾ ਰਿਹਾ ਜਿਸਦਾ ਬਚਾਅ ਹੋ ਗਿਆ ਹੈ । ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News