ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋ ਅਸਤੀਫਾ ਦੇਣ ਦਾ ਫੈਸਲਾ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾਮੁਕਤ ਕਰਨ ਤੋ ਪਹਿਲਾਂ ਲੈਣਾ ਚਾਹੀਦਾ ਸੀ-ਸੱਚਰ

4913373
Total views : 5895764

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਕੰਵਰਪਾਲ ਸਿੰਘ ਗੁਮਟਾਲਾ

ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ ਵੱਲੋਂ ਲੇਟ ਲਤੀਫ਼ੀ ਵਿੱਚ ਦਿੱਤੇ ਗਏ ਅਸਤੀਫੇ ਤੇ ਆਪਣਾ ਪ੍ਰਤੀਕਰਮ ਦੇਂਦਿਆ ਚੀਫ ਖਾਲਸਾ ਦੀਵਾਨ ਦੇ ਮੈਂਬਰ ਤੇ ਸੀਨੀਅਰ ਕਾਂਗਰਸੀ ਆਗੂ ਸ੍ਰ ਭਗਵੰਤ ਪਾਲ ਸਿੰਘ ਸੱਚਰ ਨੇ ਕਿਹਾ ਕਿ ਇਹ ਅਸਤੀਫ਼ਾ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿਘ ਜੀ ਨੂੰ ਸੇਵਾਮੁਕਤ ਕਰਨ ਤੋਂ ਪਹਿਲਾਂ ਦੇ ਦੇਣਾ ਚਾਹੀਦਾ ਸੀ ।

ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਤੇ ਸਿੱਖ ਮਰਿਆਦਾ ਜਿਸ ਬਾਰੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਦਿੱਤੇ ਸਨ ਕਿ ਕਿਸੇ ਵੀ ਸਿੰਘ ਸਾਹਿਬ ਜੀ ਦੀ ਤਫ਼ਤੀਸ਼ ਕਰਨ ਦਾ ਅਧਿਕਾਰ ਖੇਤਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨਹੀ ,ਸੱਚਰ ਨੇ ਕਿਹਾ ਕਿ ਸਿਰਫ ਤੇ ਸਿਰਫ ਇੱਕ ਅਕਾਲੀ ਪਰਿਵਾਰ ਨੂੰ ਉਸ ਦੀਆਂ ਕੀਤੀਆਂ ਬਜਰ ਗਲਤੀਆਂ ਦੇ ਬਾਵਜੂਦ ਵੀ ਬਚਾਉਣ ਲਈ ਸਾਰੇ ਸਿੱਖ ਪੰਥ , ਜਥੇਦਾਰ ਸਹਿਬਾਨ , ਸਿੱਖਾਂ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਮੇਂ ਸਮੇਂ ਦੇ ਜਥੇਦਾਰ ਸਾਹਿਬ ਤੇ ਫਿਰ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਆਹਦੇਦਾਰ ਸਹਿਬਾਨ ਨੂੰ ਆਪਣੇ ਨਿੱਜੀ ਤੇ ਪਾਰਟੀ ਹਿਤਾਂ ਲਈ ਵਰਤਣਾ ਇਸ ਪਰਿਵਾਰ ਦੀ ਫਿਤਰਤ ਬਣ ਗਈ ਹੈ ਚਾਹੇ ਇਸ ਬਾਰੇ ਕਿਸੇ ਦੀ ਵੀ ਬਲੀ ਦੇ ਦਿਓ ਚਾਹੇ ਉਹ ਕਿਸੇ ਵੀ ਸਿੱਖਾਂ ਦੀ ਸੁਪਰੀਮ ਸੰਸਥਾ ਦਾ ਮੁੱਖੀ ਹੀ ਕਿਉਂ ਨਾਂ ਹੋਵੇ , ਪਰ ਐਤਕੀਂ ਲੱਗਦੈ ਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਵੀ ਆਪਣੇ ਧਾਰਮਿਕ ਸਥਾਨਾਂ ਤੇ ਵੱਖ-ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾ ਰਹੇ ਸਿੱਖਾਂ ਕੋਲੋਂ ਵੀ ਸਹੀ ਫੈਸਲੇ ਕਰਵਾ ਰਹੇ ਹਨ ,ਅਖੀਰ ਵਿੱਚ ਸੱਚਰ ਨੇ ਕਿਹਾ ਕਿ ਰਾਮ ਰਹੀਮ ਨੂੰ ਬਿਨਾਂ ਮੰਗਿਆ ਮੁਆਫ਼ੀ ਦੇਣੀ ,ਬਰਗਾੜੀ ਕਾਂਡ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਮਸਲਿਆਂ ਤੋਂ ਸਿੱਖ ਪੰਥ ਵਿੱਚ ਉਲਝਿਆ ਤਾਣਾ ਬਾਣਾ ਅਜੇ ਵੀ ਨਿਕਟ ਭਵਿੱਖ ਵਿੱਚ ਸੁਲਝਦਾ ਨਜ਼ਰ ਨਹੀਂ ਆ ਰਿਹਾ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News