





Total views : 5841091







Total views : 5841091ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅਜਨਾਲਾ/ਦਵਿੰਦਰ ਕੁਮਾਰ ਪੁਰੀ
ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਦੇ ਪਿੰਡ ਟਪਿਆਲਾ ਵਿੱਚ ਇੱਕ ਅੱਠ ਸਾਲ ਦੇ ਬੱਚੇ ਦੀ ਅਵਾਰਾ ਕੁੱਤਿਆਂ ਨੇ ਲਈ ਜਾਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੱਚੇ ਦੇ ਤਾਏ ਨੇ ਦੱਸਿਆ ਕਿ ਇਹ ਬੱਚਾ ਆਪਣੇ ਦਾਦਾ ਦਾਦੀ ਕੋਲ ਰਹਿੰਦਾ ਹੈ ਤੇ ਕਾਫੀ ਸਮਾਂ ਪਹਿਲਾਂ ਇਸ ਦੀ ਮਾਂ ਇਹਨੂੰ ਦਾਦੀ ਦਾਦੀ ਕੋਲ ਛੱਡ ਕੇ ਜਾ ਚੁੱਕੀ ਹੈ ਤੇ ਬੱਚੇ ਦਾ ਪਿਤਾ ਬਾਹਰਲੇ ਦੇਸ਼ ਕਮਾਈ ਕਰਨ ਲਈ ਗਿਆ ਹੋਇਆ ਹੈ।
ਪੀੜਿਤ ਪਰਿਵਾਰ ਦਾ ਰੋ ਰੋ ਕੇ ਹੋਇਆ ਬੁਰਾ ਹਾਲ
ਆਪਣੇ ਪਿਤਾ ਦਾ ਇੱਕਲੌਤਾ ਪੁੱਤਰ ਸੀ। ਤਾਏ ਨੇ ਦੱਸਿਆ ਕਿ ਅੱਜ ਸਕੂਲ ਛੁੱਟੀ ਸੀ ਤੇ ਬੱਚਾ ਨੂੰ ਟਵੀਸ਼ਨ ਤੋਂ ਦਾਦਾ ਘਰ ਲੈ ਕੇ ਆਇਆ ਤੇ ਬੱਚਾ ਆਪਣਾ ਸਕੂਲ ਬੈਗ ਘਰ ਰੱਖ ਕੇ ਬਾਹਰ ਚਲਾ ਗਿਆ ਤੇ ਅਵਾਰਾ ਕੁੱਤਿਆਂ ਦਾ ਛਕਾਤ ਹੋ ਗਿਆ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਕੁੱਤੇ ਇਨਸਾਨ ਨੂੰ ਮਾਰ ਸਕਦੇ ਹਨ ਪਰ ਇਨਸਾਨ ਕੁੱਤੇ ਨੂੰ ਨਹੀਂ ਮਾਰ ਸਕਦਾ ਜੇਕਰ ਇਨਸਾਨ ਕੁੱਤੇ ਨੂੰ ਮਾਰਦਾ ਹੈ ਤੇ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈਤਾਏ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਸੰਬੰਧਿਤ ਮਹਿਕਮੇ ਨੂੰ ਇਹਨਾਂ ਅਵਾਰਾ ਕੁੱਤਿਆਂ ਤੇ ਨਕੇਲ ਪਾਉਣੀ ਚਾਹੀਦੀ ਹੈ ਤਾਂ ਜੋ ਰਾਹਗੀਰਾਂ ਨੂੰ ਤੇ ਛੋਟੇ ਬੱਚਿਆਂ ਨੂੰ ਇਹ ਆਪਣਾ ਸ਼ਿਕਾਰ ਨਾ ਬਣਾ ਸਕਣ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
