ਬਜ਼ਾਰਾ ਅਤੇ ਗਲੀਆਂ ਵਿੱਚ ਫਿਰਦੇ ਅਵਾਰਾ ਕੁੱਤਿਆਂ ਦੀ ਸਹੀ ਢੰਗ ਦੇ ਨਾਲ ਦੇਖ ਭਾਲ ਕਰਨਾ ਸਾਡਾ ਅਹਿਮ ਫ਼ਰਜ਼ : ਮੈਡਮ ਸ੍ਰੀਓਲ

4878811
Total views : 5841523

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ


 ਅਜਨਾਲਾ/ਦਵਿੰਦਰ ਕੁਮਾਰ ਪੁਰੀ

ਪੰਜਾਬ ਐਂਡ ਹਰਿਆਣਾ ਹਾਈਕੋਰਟ ਦੀ ਨਾਮਵਰ ਐਡਵੋਕੇਟ ਅਤੇ ਮੌਡਲਿੰਗ ਵਿੱਚ ਆਪਣਾ ਨਾਮ ਬਣਾ ਚੁੱਕੀ ਕਲਾਕਾਰ ਐਡਵੋਕੇਟ ਮੈਡਮ ਸ੍ਰੀਓਲ ਨੇ ਦੱਸਿਆ ਕਿ ਬਹੁਤ ਜਲਦ ਉਹ ਇੱਕ ਅਵਾਰਾ ਕੁੱਤਿਆਂ ਲਈ ਇੱਕ ਐਨਜੀਓ ਬਣਾਈ ਜਾਵੇਗੀ ।ਜਿਸ ਦਾ ਮੇਨ ਮਕਸਦ ਜੋ ਕੁੱਤੇ ਬਾਜ਼ਾਰਾਂ ਅਤੇ ਗਲੀਆਂ ਵਿੱਚ ਅਵਾਰਾ ਜਖਮੀ ਹਾਲਤ ਵਿੱਚ ਤੁਰੇ ਫਿਰਦੇ ਹਨ ।

ਉਹਨਾਂ ਦਾ ਇਲਾਜ ਕਰਨਾ ਉਹਨਾਂ ਦਾ ਨਹਾਉਣਾ ਖਵਾਉਣਾ ਅਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਤੋਰਨਾ ਸ਼ਾਮਿਲ ਹੋਏਗਾ ਬਹੁਤ ਜਲਦ ਉਹ ਇੱਕ ਆਪਣੀ ਜਮੀਨ ਉੱਤੇ ਇਹ ਕੁੱਤਿਆਂ ਦਾ ਸ਼ੈਡ ਬਣਵਾਏਗੀ ਉਹਨਾਂ ਨੇ ਦੱਸਿਆ ਕਿ ਪਰਮਾਤਮਾ ਨੇ ਸਭ ਤੋਂ ਪਹਿਲਾਂ ਜਾਨਵਰਾਂ ਨੂੰ ਰੋਟੀ ਦਿੱਤੀ ਹੈ ਅਤੇ ਜਾਨਵਰਾਂ ਤੋਂ ਬਾਅਦ ਇਨਸਾਨ ਨੂੰ ਦਿੱਤੀ ਹੈ। ਸਾਡਾ ਫਰਜ਼ ਬਣਦਾ ਹੈ ਕਿ ਜਾਨਵਰਾਂ ਦੀ ਦੇਖਭਾਲ ਕਰਨਾ ਉਨਾਂ ਨੇ ਕਿਹਾ ਕਿ ਉਹ ਇੱਕ ਗੈਰ ਲਾਭਕਾਰੀ ਸੰਸਥਾ ਬਣਾਉਣਗੇ ਹਰ ਵਰਗ ਦੇ ਗਲੀ ਦੇ ਕੁੱਤਿਆਂ ਨੂੰ ਪਨਾਹ ਦੇ ਦੇਣਗੇ।ਅਤੇ ਵਧੇਰੇ ਉਨਾਂ ਦੀ ਦੇਖਭਾਲ ਕੀਤੀ ਜਾਵੇਗੀ ਜਨਵਰੀ ਦੇ ਮਹੀਨੇ 2025 ਵਿੱਚ ਐਨਜੀਓ ਦੀ ਸਥਾਪਨਾ ਪਹਿਲ ਦੇ ਆਧਾਰ ਤੇ ਕੀਤੀ ਜਾਵੇਗੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News